11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਬੇਟ ਇਲਾਕੇ ਦੀਆਂ ਟੁੱਟੀਆਂ ਸੜਕਾਂ ਦੀ ਕਦ ਜਾਗੇਗੀ ਕਿਸਮਤ...? <br/>

Ad Position 21
No active advertisement
ਹਲਕਾ ਗਿੱਲ ਦੇ ਬੇਟ ਇਲਾਕੇ ਦੀਆਂ ਵੱਖ -ਵੱਖ ਪਿੰਡਾਂ ਦੀਆਂ ਟੁੱਟੀਆਂ ਸੜਕਾਂ ਦੀ ਮੂੰਹ ਬੋਲਦੀ ਤਸਵੀਰ | ਤਸਵੀਰ-ਬਲਬੀਰ ਸਿੰਘ ਰਾਣਾ <br/> 29-04-2026
ਬਲਬੀਰ ਸਿੰਘ ਰਾਣਾ
ਲਾਡੋਵਾਲ, 28 ਅਪ੍ਰੈਲ-ਕਿਸੇ ਵੀ ਇਲਾਕੇ ਦੇ ਪਿੰਡ ਨੂੰ ਜਾਣ ਲਈ ਉਥੋਂ ਦੀ ਸੜਕ ਤੋਂ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਇਲਾਕੇ ਅਤੇ ਪਿੰਡ ਦੀ ਤਰੱਕੀ ਕਿੰਨੀ ਕੁ ਹੋ ਚੁੱਕੀ ਹੈ, ਲੋਕ ਖੁਸ਼ ਹਨ ਕਿ ਨਾਰਾਜ਼ | ਹਲਕਾ ਗਿੱਲ ਅਧੀਨ ਆਉਂਦੇ ਲਾਡੋਵਾਲ ਤੋਂ ਨੂਰਪੁਰ ਬੇਟ, ਜੱਸੀਆਂ ਤੋਂ ਹੁਸੈਨਪੁਰ, ਹੈਦਰ ਕਾਲੋਨੀ, ਚੂਹੜਪੁਰ ਤੋਂ ਲਾਦੀਆਂ ਖੁਰਦ (ਵਿਚਲਾ ਟੋਟਾ) ਅਤੇ ਬਹਾਦਰਕੇ ਤੋਂ ਪਿੰਡ ਕਾਸਾਬਾਦ ਨੂੰ ਜਾਣ ਵਾਲੀਆਂ ਸੜਕਾਂ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ | ਲੋਕਾਂ ਵਿਚ ਸੜਕਾਂ ਨਾ ਬਣਾਉਣ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ | ਲਾਡੋਵਾਲ ਚੌਕ ਤੋਂ ਨੂਰਪੁਰ ਬੇਟ ਅਜਿਹੀ ਰੋਡ ਹੈ, ਜੋ ਦੋ ਦਰਜਨ ਤੋਂ ਵੱਧ ਪਿੰਡਾਂ ਨੂੰ ਆਪਸ ਵਿਚ ਅਤੇ ਸ਼ਹਿਰ ਨਾਲ ਜੋੜਦੀ ਹੈ | ਇਸ ਸੜਕ ਦੇ ਟੁੱਟਣ ਨਾਲ ਥਾਂ ਥਾਂ 'ਤੇ ਟੋਏ ਪਏ ਹੋਏ ਹਨ, ਟੋਇਆਂ ਕਾਰਨ ਸਭ ਦੀਆਂ ਗੱਡੀਆਂ ਨੂੰ ਨੁਕਸਾਨ ਪੁੱਜ ਰਿਹਾ ਹੈ | ਪਿੰਡਾਂ ਦੇ ਲੋਕ ਸਰਕਾਰ ਤੋਂ ਪੁੱਛਦੇ ਹਨ ਕਿ ਟੁੱਟੀਆਂ ਹੋਈਆਂ ਸੜਕਾਂ ਦੀ ਕਦ ਕਿਸਮਤ ਜਾਗੇਗੀ, ਠੇਕੇਦਾਰ ਦੀ ਪੰਜ ਸਾਲ ਦੀ ਗਰੰਟੀ ਹੁੰਦੀ ਹੈ, ਫਿਰ ਇਹ ਸੜਕਾਂ ਪੰਜ ਸਾਲ ਤੋਂ ਪਹਿਲਾਂ ਕਿਉਂ ਟੁੱਟ ਜਾਂਦੀਆਂ ਹਨ, ਡੂੰਘੇ ਟੋਏ ਕਿਉਂ ਪੈਂਦੇ ਹਨ | ਸੱਚ ਤਾਂ ਇਹ ਹੈ ਕਿ ਠੇਕੇਦਾਰ ਸੜਕ ਦੇ ਮਟੀਰੀਅਲ ਦੀ ਮਿਕਦਾਰ ਬਰਾਬਰ ਨਹੀਂ ਪਾ ਰਹੇ, ਜਿਸ ਕਰਕੇ ਸੜਕਾਂ ਜਲਦੀ ਟੁੱਟ ਜਾਂਦੀਆਂ ਹਨ | ਜੇਕਰ ਸਰਕਾਰ ਨੇ ਟੁੱਟੀਆਂ ਸੜਕਾਂ ਵੱਲ ਧਿਆਨ ਨਾ ਦਿੱਤਾ ਤਾਂ ਜਿਵੇਂ ਪਿੰਡਾਂ ਦੀਆਂ ਸੜਕਾਂ ਟੁੱਟੀਆਂ ਹੋਈਆਂ ਹਨ, ਉਵੇਂ ਲੋਕ ਵੀ ਟੁੱਟ ਸਕਦੇ ਹਨ |
ਕੀ ਕਹਿਣਾ ਹੈ ਸਾਬਕਾ ਵਿਧਾਇਕ ਸ਼ਿਵਾਲਿਕ ਦਾ-
ਜਦ ਹਲਕਾ ਗਿੱਲ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੋਕਾਂ ਦਾ ਖਿਆਲ ਸੀ ਕਿ ਅਸੀਂ ਵਧੀਆ ਸੜਕਾਂ ਬਣਾਉਣ ਵਾਲੀ ਸਰਕਾਰ ਲਿਆਉਣੀ ਹੈ, ਹੁਣ ਕੰਮ ਨਾ ਹੁੰਦਾ ਦੇਖ ਰੌਲਾ ਪਾਉਂਦੇ ਹਨ, ਅਸਲ ਵਿਚ ਲੋਕ ਹੀ ਇਸ ਦੇ ਜ਼ਿੰਮੇਵਾਰ ਹਨ, ਕਿਉਂਕਿ ਲੋਕਾਂ ਨੇ ਵਿਧਾਇਕ ਨੂੰ ਚੁਣਨਾ ਹੁੰਦਾ ਹੈ ਅਤੇ ਵਿਧਾਇਕ ਨੇ ਆਪਣੇ ਦਿਮਾਗ 'ਤੇ ਬੋਝ ਪਾ ਕੇ ਇਲਾਕੇ ਦੀਆਂ ਸੜਕਾਂ ਅਤੇ ਹੋਰ ਵਿਕਾਸ ਦੇ ਕੰਮਾਂ ਵੱਲ ਧਿਆਨ ਦੇਣਾ ਹੁੰਦਾ ਹੈ | ਵਿਧਾਇਕ ਤਾਂ ਲੋਕਾਂ ਨੂੰ ਨਹੀਂ ਮਿਲਦਾ, ਫਿਰ ਹਲਕੇ ਦੇ ਕੰਮ ਕੌਣ ਕਰਵਾਊਗਾ, ਸੜਕਾਂ ਬਣਾਉਣ ਦਾ ਕੰਮ ਵੀ ਮੁਸ਼ਕਿਲ ਹੀ ਜਾਪਦਾ ਹੈ |
ਕੀ ਕਹਿਣਾ ਹੈ ਹਲਕਾ ਵਿਧਾਇਕ ਸੰਗੋਵਾਲ ਦਾ-
ਇਸ ਬਾਰੇ ਜਦ ਵਿਧਾਇਕ ਜੀਵਨ ਸਿੰਘ ਸੰਗੋਵਾਲ ਨਾਲ ਰਾਬਤਾ ਕਾਇਮ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਹਲਕੇ ਦੇ ਲੋਕਾਂ ਅਤੇ ਕੰਮਾਂ ਵੱਲ ਹੀ ਧਿਆਨ ਰਹਿੰਦਾ ਹੈ, ਹਲਕਾ ਗਿੱਲ ਦੀਆਂ ਸਾਰੀਆਂ ਟੁੱਟੀਆਂ ਹੋਈਆਂ ਸੜਕਾਂ ਪਾਸ ਹੋ ਚੁੱਕੀਆਂ ਹਨ, ਜਿਨ੍ਹਾਂ ਦਾ ਸ਼ੁੱਭ ਆਰੰਭ ਅਗਲੇ ਮਹੀਨੇ ਵਿਚ ਹੋਵੇਗਾ, ਸੜਕਾਂ ਦੀ ਸੂਚੀ ਵੀ ਜਲਦੀ ਨਸਰ ਕਰਾਂਗੇ ਤੇ ਹਲਕੇ ਦੀਆਂ ਸਾਰੀਆਂ ਸੜਕਾਂ ਨਵੀਆਂ ਬਣਾ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜੜੋਂ੍ਹ ਖਤਮ ਕੀਤਾ ਜਾਵੇਗਾ, ਕੋਈ ਵੀ ਸੜਕ ਟੁੱਟੀ ਨਹੀਂ ਮਿਲੇਗੀ | ਮੈਂ ਜੋ ਵੀ ਵਾਅਦਾ ਹਲਕੇ ਦੇ ਲੋਕਾਂ ਨਾਲ ਕੀਤਾ ਹੈ, ਉਸ ਨੂੰ ਪੂਰਾ ਕਰ ਰਿਹਾ ਹਾਂ, ਮੇਰਾ ਧਿਆਨ ਹਲਕੇ ਵੱਲ ਹੀ ਰਹਿੰਦਾ ਹੈ |

Ad Position 22
No active advertisement
ਪਿਛਲੀ ਖ਼ਬਰ 2027 'ਚ ਕਾਂਗਰਸ ਦੀ ਸਰਕਾਰ ਬਣਨੀ ਤੈਅ- ਲਖਬੀਰ ਸਿੰਘ ਸੰਧੂ <br/> ਅਗਲੀ ਖ਼ਬਰ ਐਸ. ਸੀ. ਸੈੱਲ ਦੇ ਨਵੇਂ ਚੇਅਰਮੈਨ ਲੱਕੀ ਪੱਖੋਕੇ ਨੇ ਸਾਬਕਾ ਚੇਅਰਮੈਨ ਕੇ. ਡੀ. ਵੈਦ ਤੋਂ ਅਸ਼ੀਰਵਾਦ ਲਿਆ
Ad Position 24