08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਜਰਖੜ ਵਿਖੇ ਉਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਮੇਲਾ 9 ਮਈ ਤੋਂ

Ad Position 21
No active advertisement
ਅਜੀਤ ਡੈਸਕ 03-05-2026
ਡੇਹਲੋਂ, 2 ਮਈ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵਲੋਂ ਹਰ ਸਾਲ ਕਰਵਾਏ ਜਾਂਦੇ ਜਰਖੜ ਖੇਡ ਮੇਲੇ ਦੀ ਕੜੀ ਹੇਠ 16ਵਾਂ ਜੇ. ਐੱਸ. ਟੀ. ਟਰੱਕ ਪਰਮਿਟ, ਓਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਮੇਲਾ 9 ਮਈ ਤੋਂ 31 ਮਈ ਤੱਕ ਜਰਖੜ ਸਟੇਡੀਅਮ ਵਿਖੇ ਹੋਵੇਗਾ | ਇਸ ਦੌਰਾਨ ਹਾਕੀ ਮੁਕਾਬਲੇ ਹਫ਼ਤਾਵਾਰੀ ਹਰ ਸਨਿਚਰਵਾਰ ਅਤੇ ਐਤਵਾਰ ਨੂੰ ਸ਼ਾਮ 5 ਵਜੇ ਤੋਂ ਲੈ ਕੇ ਰਾਤ 8 ਵਜੇ ਤੱਕ ਫਲੱਡ ਲਾਈਟਾਂ ਦੀ ਰੌਸ਼ਨੀ ਹੇਠ ਨੀਲੇ ਰੰਗ ਦੀ ਐਸਟਰੋਟਰਫ ਮੈਦਾਨ 'ਤੇ ਖੇਡੇ ਜਾਣਗੇ, ਜਿਸ ਦਾ ਉਦਘਾਟਨੀ ਸਮਾਰੋਹ 9 ਮਈ ਨੂੰ ਹੋਵੇਗਾ | ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ , ਜਰਖੜ ਅਕੈਡਮੀ ਦੇ ਤਕਨੀਕੀ ਡਾਇਰੈਕਟਰ ਨਰਾਇਣ ਸਿੰਘ ਗਰੇਵਾਲ ਨੇ ਦੱਸਿਆ ਕਿ ਓਲੰਪੀਅਨ ਪਿ੍ਥੀਪਾਲ ਹਾਕੀ ਮੇਲੇ ਵਿਚ ਜੂਨੀਅਰ ਅਤੇ ਸੀਨੀਅਰ ਵਰਗ ਦੇ ਵਿਚ 16 ਟੀਮਾਂ ਹਿੱਸਾ ਲੈਣਗੀਆਂ | ਜਦਕਿ ਜੂਨੀਅਰ ਵਰਗ 1 ਜਨਵਰੀ 2012 ਤੋਂ ਬਾਅਦ ਦੇ ਜਨਮੇ ਖਿਡਾਰੀ ਟੀਮਾਂ ਵਿੱਚ ਹਿੱਸਾ ਲੈ ਸਕਣਗੇ | ਇਹ ਟੂਰਨਾਮੈਂਟ ਲੀਗ ਕੰਮ ਨਾਕ ਆਊਟ ਪ੍ਰਣਾਲੀ ਦੇ ਅਧਾਰ 'ਤੇ ਖੇਡਿਆ ਜਾਵੇਗਾ | ਇਸ ਟੂਰਨਾਮੈਂਟ ਦੌਰਾਨ ਸੀਨੀਅਰ ਅਤੇ ਜੂਨੀਅਰ ਗਰੁੱਪ ਵਿਚ 8-8 ਟੀਮਾਂ ਖੇਡਣਗੀਆਂ | ਸੀਨੀਅਰ ਗਰੁੱਪ ਪੂਲ ਏ ਵਿਚ ਗਿੱਲ ਕਲੱਬ ਘਵੱਦੀ, ਜਰਖੜ ਹਾਕੀ ਅਕੈਡਮੀ, ਲੁਧਿਆਣਾ ਸਪੋਰਟਸ ਕਲੱਬ, ਯੰਗ ਕਲੱਬ ਉਟਾਲਾਂ ਸਮਰਾਲਾ ਅਤੇ ਪੂਲ ਬੀ ਵਿਚ ਨੀਟਾ ਕਲੱਬ ਰਾਮਪੁਰ, ਬਾਬਾ ਸ਼ੇਰ ਸ਼ਾਹ ਵਲੀ ਹਾਕੀ ਅਕੈਡਮੀ ਫ਼ਿਰੋਜ਼ਪੁਰ, ਸੰਤ ਬਾਬਾ ਗੁਲਾਬ ਸਿੰਘ ਹਾਕੀ ਕਲੱਬ ਘੋਲੀਆ ਖ਼ੁਰਦ ਮੋਗਾ, ਹਾਕੀ ਅਕੈਡਮੀ ਅਮਰਗੜ੍ਹ ਖੇਡਣਗੀਆਂ | ਜੂਨੀਅਰ ਵਰਗ ਵਿਚ ਪੂਲ ਏ ਵਿਚ ਪਿਛਲੇ ਸਾਲ ਦੀ ਚੈਂਪੀਅਨ ਟੀਮ ਜਰਖੜ ਹਾਕੀ ਅਕੈਡਮੀ, ਗੁਰੂ ਤੇਗ਼ ਬਹਾਦਰ ਅਕੈਡਮੀ ਚਚਰਾੜੀ, ਐੱਚ. ਟੀ. ਸੀ. ਸੈਂਟਰ ਰਾਮਪੁਰ, ਘਵੱਦੀ ਹਾਕੀ ਸੈਂਟਰ, ਜਦਕਿ ਪੂਲ ਬੀ ਵਿਚ ਪਿਛਲੇ ਸਾਲ ਦੀ ਉਪ ਜੇਤੂ ਕਿਲ੍ਹਾ ਰਾਏਪੁਰ ਹਾਕੀ ਸੈਂਟਰ, ਸੰਗਰੂਰ ਹਾਕੀ ਸੈਂਟਰ, ਏਕ ਨੂਰ ਅਕੈਡਮੀ ਤੇਹਿੰਗ ਫਿਲੌਰ, ਹਾਕੀ ਸੈਂਟਰ ਅਮਰਗੜ੍ਹ ਨੂੰ ਰੱਖਿਆ ਗਿਆ ਹੈ | 9 ਮਈ ਨੂੰ ਟੂਰਨਾਮੈਂਟ ਦਾ ਉਦਘਾਟਨੀ ਮੈਚ ਫ਼ਿਰੋਜ਼ਪੁਰ ਬਨਾਮ ਮੋਗਾ ਦੇ ਵਿਚਕਾਰ ਖੇਡਿਆ ਜਾਵੇਗਾ | ਦੂਜਾ ਮੈਚ ਨੀਟਾ ਕਲੱਬ ਰਾਮਪੁਰ ਅਤੇ ਅਮਰਗੜ੍ਹ ਦੇ ਵਿਚਕਾਰ ਖੇਡਿਆ ਜਾਵੇਗਾ | ਹਰ ਦਿਨ 4 ਮੈਚ ਹੋਇਆ ਕਰਨਗੇ | ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਸਾਬਕਾ ਸਰਪੰਚ ਦੁਪਿੰਦਰ ਸਿੰਘ ਡਿੰਪੀ ਜਰਖੜ ਨੇ ਦੱਸਿਆ ਕਿ ਜੇਤੂ ਟੀਮਾਂ ਨੂੰ ਨਕਦ ਇਨਾਮਾਂ ਨਾਲ ਸਨਮਾਨਿਆ ਜਾਵੇਗਾ |
ਜਰਖੜ ਹਾਕੀ ਖੇਡ ਸਟੇਡੀਅਮ ਵਿਖੇ ਮਰਹੂਮ ਓਲੰਪੀਅਨ ਪਿ੍ਥੀਪਾਲ ਸਿੰਘ ਦਾ ਆਦਮਕੱਦ ਬੁੱਤ | ਤਸਵੀਰ : ਅੰਮਿ੍ਤਪਾਲ ਸਿੰਘ ਕੈਲੇ


Ad Position 22
No active advertisement
ਪਿਛਲੀ ਖ਼ਬਰ ਹਿਊਮਨ ਰਾਈਟਸ ਕੌਂਸਲ ਨੇ ਦਿੱਤਾ ਪੀ.ਸੀ.ਐਸ. ਪਾਇਲ ਗੋਇਲ ਨੂੰ ਜਾਗਰਣ ਦਾ ਸੱਦਾ <br/> ਅਗਲੀ ਖ਼ਬਰ ਪੰਜਾਬ ਸਰਕਾਰ ਕਿਸਾਨ ਤੇ ਡੇਅਰੀ ਫ਼ਾਰਮਰ ਦੀ ਹਿਤੈਸ਼ੀ ਸਰਕਾਰ ਸਾਬਿਤ ਹੋਈ-ਲਿਬੜਾ
Ad Position 24