ਲੁਧਿਆਣਾ, 6 ਮਈ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਇਮਾਰਤੀ ਉਲੰਘਣਾਵਾਂ ਖਿਲਾਫ ਕਾਰਵਾਈ ਨੰੂ ਹੋਰ ਤੇਜ਼ ਅਤੇ ਪਾਰਦਰਸ਼ੀ ਬਣਾਉਣ ਲਈ ਈ-ਬਿਲਡਿੰਗ ਉਲੰਘਣਾ ਪ੍ਰਬੰਧਨ ਪ੍ਰਣਾਲੀ (ਈ-ਬੀਵੀਐਮਐਸ) ਲਾਗੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ | ਇਸ ਸੰਬੰਧੀ ਸਰਾਭਾ ਨਗਰ ਸਥਿਤ ਜੋਨ-ਡੀ ਦਫਤਰ ਵਿਚ ਬਿਲਡਿੰਗ ਬ੍ਰਾਂਚ ਸ਼ਾਖਾ ਦੇ ਅਧਿਕਾਰੀਆਂ ਲਈ ਸਿਖਲਾਈ ਸੈਸ਼ਨ ਕਰਵਾਇਆ ਗਿਆ | ਇਸ ਸਿਖਲਾਈ ਸੀਨੀਅਰ ਟਾਊਨ ਪਲਾਨਰ ਕਮਲਜੀਤ ਕੌਰ ਵਲੋਂ ਤਕਨਾਲੋਜੀ ਮਾਹਰ ਦੇ ਸਹਿਯੋਗ ਨਾਲ ਦਿੱਤੀ ਗਈ | ਜਿਸ ਵਿਚ ਮਿਊਾਸੀਪਲ ਟਾਊਨ ਪਲਾਨਰ ਵਿਜੇ ਕੁਮਾਰ ਸਮੇਤ ਹੋਰ ਅਧਿਕਾਰੀਆਂ ਨੇ ਹਿੱਸਾ ਲਿਆ | ਅਧਿਕਾਰੀਆਂ ਨੇ ਦੱਸਿਆ ਕਿ ਜਲਦੀ ਹੀ ਇਹ ਪੋਰਟਲ ਸ਼ੁਰੂ ਕੀਤਾ ਜਾਵੇਗਾ, ਜਿਸ ਨਾਲ ਮੌਕੇ 'ਤੇ ਹੀ ਪੀ.ੳ.ਐਸ. ਮਸ਼ੀਨਾਂ ਰਾਹੀ ਆਨਲਾਈਨ ਚਲਾਨ ਜਾਰੀ ਹੋਣਗੇ | ਇਸ ਨਾਲ ਨਾ ਸਿਰਫ ਕਾਰਗੁਜਾਰੀ ਵਧੇਗੀ, ਸਗੋਂ ਚਲਾਨਾਂ ਦਾ ਰਿਕਾਰਡ ਸੰਭਾਲਨਾ ਵੀ ਆਸਾਨ ਹੋਵੇਗਾ | ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਦੀ ਰਹਿਨੁਮਾਈ ਹੇਠ ਅੱਗੇ ਵੀ ਸਿਖਲਾਈ ਪ੍ਰੋਗਰਾਮ ਕਰਵਾਏ ਜਾਣਗੇ |