ਲੁਧਿਆਣਾ, 9 ਮਈ (ਡਾ. ਤਰਲੋਚਨ ਸਿੰਘ)-ਉੱਤਰੀ ਭਾਰਤ ਦੇ ਪ੍ਰਸਿੱਧ ਐਸ.ਪੀ.ਐਸ. ਹਸਪਤਾਲ, ਸ਼ੇਰਪੁਰ ਚੌਕ, ਲੁਧਿਆਣਾ ਦੇ ਹੱਡੀਆਂ ਅਤੇ ਜੋੜ ਬਦਲਣ ਦੇ ਮਾਹਿਰ ਡਾ. ਰਣਜੀਤ ਸਿੰਘ ਵਲੋਂ ਐਸ.ਪੀ.ਐਸ. ਹਸਪਤਾਲ ਵਿਖੇ ਪਹਿਲਾਂ ਜ਼ੀਰੋ ਤਕਨੀਕ ਰਾਹੀਂ ਗੋਡੇ ਬਦਲਣ ਦੀ ਸਰਜਰੀ ਕਰਕੇ ਦੇਸ਼-ਵਿਦੇਸ਼ ਵਿਚ ਆਪਣੀ ਮੁਹਾਰਤ ਦਾ ਲੋਹਾ ਮਨਵਾਇਆ ਗਿਆ | ਹੁਣ ਉਨ੍ਹਾਂ ਵਲੋਂ ਏ.ਆਈ. ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਗੋਡਿਆਂ ਦੀਆਂ ਸਫਲ ਸਰਜਰੀਆਂ ਕਰਕੇ ਜਿੱਥੇ ਐਸ.ਪੀ.ਐਸ. ਹਸਪਤਾਲ ਦਾ ਨਾਂਅ ਰੌਸ਼ਨ ਕੀਤਾ ਜਾ ਰਿਹਾ ਹੈ, ਉਥੇ ਹੀ ਲੁਧਿਆਣਾ ਸ਼ਹਿਰ ਦਾ ਨਾਮ ਵੀ ਦੇਸ਼ ਵਿਦੇਸ਼ ਵਿਚ ਚਮਕਾਇਆ ਜਾ ਰਿਹਾ ਹੈ | ਡਾ. ਰਣਜੀਤ ਸਿੰਘ ਵਲੋਂ ਹਾਲ ਹੀ ਵਿਚ ਏ.ਆਈ. ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਜੰਮੂ ਨਿਵਾਸੀ 80 ਸਾਲਾਂ ਬਜ਼ੁਰਗ ਵਿਅਕਤੀ ਆਇਆ ਸਿੰਘ ਦੀ ਐਸ.ਪੀ.ਐਸ. ਹਸਪਤਾਲ ਵਿਚ ਦੋਵੇਂ ਗੋਡਿਆਂ ਦੀ ਸਫਲ ਸਰਜਰੀ ਕੀਤੀ ਗਈ ਹੈ | ਇਸ ਸਰਜਰੀ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਰਣਜੀਤ ਨੇ ਦੱਸਿਆ ਕਿ ਉਕਤ ਬਜ਼ੁਰਗ ਵਿਅਕਤੀ ਪਿਛਲੇ ਲੰਮੇ ਸਮੇਂ ਤੋਂ ਬਲੱਡ ਪੈ੍ਰਸ਼ਰ ਤੇ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਸੀ | ਉਸ ਨੇ ਕਈ ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾਕਟਰਾਂ ਨੂੰ ਆਪਣੇ ਗੋਡਿਆਂ ਦੀ ਜਾਂਚ ਕਰਵਾਈ, ਪਰ ਕਿਸੇ ਨੇ ਵੀ ਉਸ ਦੀ ਸਰਜਰੀ ਕਰਨ ਲਈ ਹਾਮੀ ਨਹੀਂ ਭਰੀ | ਕਿਸੇ ਜਾਣਕਾਰ ਦੇ ਕਹਿਣ 'ਤੇ ਉਸ ਨੇ ਐਸ.ਪੀ.ਐਸ. ਹਸਪਤਾਲ ਵਿਖੇ ਆ ਕੇ ਆਪਣੇ ਗੋਡਿਆਂ ਦੀ ਜਾਂਚ ਕਰਵਾਈ | ਉਸ ਦੀ ਮੁੱਢਲੀ ਜਾਂਚ ਕਰਨ ਉਪਰੰਤ ਉਸ ਨੂੰ ਏ.ਆਈ. ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਸਰਜਰੀ ਕਰਨ ਸਬੰਧੀ ਜਾਣਕਾਰੀ ਦਿੱਤੀ | ਉਸ ਦੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਤੋਂ ਬਾਅਦ ਉਸ ਦੀ ਇਸ ਤਕਨੀਕ ਨਾਲ ਸਫਲਤਾ ਪੂਰਵਕ ਸਰਜਰੀ ਕਰ ਕੇ ਉਸ ਦੇ ਦੋਵੇਂ ਗੋਡੇ ਬਦਲ ਦਿੱਤੇ ਗਏ | ਉਕਤ ਬਜ਼ੁਰਗ ਸਰਜਰੀ ਕਰਵਾਉਣ ਤੋਂ ਇਕ ਹਫ਼ਤੇ ਬਾਅਦ ਹੀ ਆਮ ਵਾਂਗ ਚੱਲਣ ਫਿਰਨ ਦੇ ਕਾਬਲ ਹੋ ਗਿਆ | ਡਾ. ਰਣਜੀਤ ਨੇ ਏ.ਆਈ. ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਰਾਹੀਂ ਸਹੀ ਅਤੇ ਸਟੀਕ ਰੀਪਲੇਸਮੈਂਟ ਬਿਨਾਂ ਕਿਸੇ ਖਤਰੇ ਦੇ ਕੀਤੀ ਜਾਂਦੀ ਹੈ | ਇਸ ਤਕਨੀਕ ਨਾਲ ਸਰਜਰੀ ਕਰਨ ਵਿਚ ਸਿਰਫ਼ 20 ਮਿੰਟ ਦਾ ਸਮਾਂ ਹੀ ਲੱਗਦਾ ਹੈ ਅਤੇ ਸਰਜਰੀ ਦੌਰਾਨ ਖ਼ੂਨ ਵੀ ਨਾਮਾਤਰ ਹੀ ਨਿਕਲਦਾ ਹੈ | ਮਰੀਜ਼ ਸਰਜਰੀ ਕਰਵਾਉਣ ਤੋਂ ਇਕ ਹਫ਼ਤੇ ਬਾਅਦ ਹੀ ਆਪਣੇ ਪੈਰਾਂ 'ਤੇ ਚੱਲਣ-ਫਿਰਨ ਦੇ ਯੋਗ ਹੋ ਜਾਂਦਾ ਹੈ | ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਉਕਤ ਬਜ਼ੁਰਗ ਵਿਅਕਤੀ ਆਇਆ ਸਿੰਘ ਸਰਜਰੀ ਕਰਵਾਉਣ ਤੋਂ ਬਾਅਦ ਹੁਣ ਆਮ ਵਾਂਗ ਤੁਰ ਫਿਰ ਸਕਦਾ ਹੈ ਅਤੇ ਚੌਂਕੜੀ ਮਾਰ ਕੇ ਬੈਠ ਵੀ ਸਕਦਾ ਹੈ | ਸਰਜਰੀ ਕਰਵਾਉਣ ਤੋਂ ਬਾਅਦ ਬਜ਼ੁਰਗ ਵਿਅਕਤੀ ਆਇਆ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਫਲਤਾ ਪੂਰਵਕ ਗੋਡੇ ਬਦਲਣ ਲਈ ਡਾ. ਰਣਜੀਤ ਸਿੰਘ ਦਾ ਦਿਲੋਂ ਧੰਨਵਾਦ ਕੀਤਾ |