08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਵਪਾਰਕ ਸਿਲੰਡਰ ਦੇ ਭਾਅ ਵਧਣ ਨਾਲ ਉਦਯੋਗ 'ਤੇ ਪਿਆ ਮਾੜਾ ਪ੍ਰਭਾਵ <br/>

Ad Position 21
No active advertisement
ਸੜਕ ਕਿਨਾਰੇ ਖਾਣ-ਪੀਣ ਦਾ ਸਾਮਾਨ ਬਣਾਉਣ ਵਾਲਾ ਘਰੇਲੂ ਸਿਲੰਡਰ ਦੀ ਦੁਰਵਰਤੋਂ ਕਰਦਾ ਹੋਇਆ | ਤਸਵੀਰ-ਸੇਵਕ ਸਿੰਘ <br/> 10-05-2026
ਲੁਧਿਆਣਾ, 9 ਮਈ (ਜਤਿੰਦਰ ਭੰਬੀ)-ਵਪਾਰਕ ਕੰਮਾਂ ਲਈ ਵਰਤੇ ਜਾਣ ਵਾਲੇ ਐਲ.ਪੀ.ਜੀ. ਸਿਲੰਡਰਾਂ ਦੇ ਭਾਅ ਵਿਚ ਪਿਛਲੇ ਦਿਨੀਂ ਹੋਏ ਬੇਤਹਾਸ਼ਾ ਵਾਧੇ ਨੇ ਜਿੱਥੇ ਮਹਿੰਗਾਈ 'ਚ ਚੋਖਾ ਵਾਧਾ ਕੀਤਾ, ਉਥੇ ਹੀ ਉਦਯੋਗਿਕ ਇਕਾਈਆਂ 'ਤੇ ਵੀ ਇਸ ਦੇ ਮਾੜੇ ਪ੍ਰਭਾਵ ਦੇਖਣ ਨੂੰ ਮਿਲ ਰਹੇ ਹਨ, ਕਿਉਂਕਿ ਵਪਾਰਕ ਸਿਲੰਡਰਾਂ ਦੇ ਭਾਅ ਵਧਣ ਨਾਲ ਉਦਯੋਗਿਕ ਇਕਾਈਆਂ ਦੇ ਨਾਲ-ਨਾਲ ਉਦਯੋਗਿਕ ਇਕਾਈਆਂ ਵਿਚ ਕੰਮ ਕਰਨ ਵਾਲਿਆਂ ਨੂੰ ਵੀ ਕਈ ਕਿਸਮ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਜਿਵੇਂ ਹੀ ਵਪਾਰਕ ਸਿਲੰਡਰਾਂ ਦੇ ਭਾਅ ਵਿਚ ਤੇਜ਼ੀ ਆਈ ਉਸ ਦੇ ਨਾਲ ਹੀ 5 ਕਿੱਲੋ ਵਾਲੇ ਸਿਲੰਡਰ ਦੇ ਭਾਅ ਵਿਚ ਵੀ ਵਾਧਾ ਹੋ ਗਿਆ, ਜਿਸ ਨਾਲ ਉਦਯੋਗਿਕ ਇਕਾਈਆਂ 'ਚ ਕੰਮ ਕਰਨ ਵਾਲੇ ਕਾਮਿਆਂ ਵਿਚ ਹਾਹਾਕਾਰ ਮੱਚ ਗਈ ਅਤੇ ਕੰਮ ਕਰਨ ਵਾਲੇ ਕਾਮਿਆਂ ਨੇ ਆਪਣੇ ਰਾਜਾਂ ਵੱਲ ਨੂੰ ਵਹੀਰਾਂ ਘੱਤਣੀਆਂ ਸ਼ੁਰੂ ਕਰ ਦਿੱਤੀਆਂ ਹਨ |
ਛੋਟੇ ਸਿਲੰਡਰ ਦੇ ਭਾਅ 'ਚ ਹੋਏ ਵਾਧੇ ਕਾਰਨ ਕਾਮਿਆਂ ਦਾ ਪਿੰਡਾਂ ਨੂੰ ਜਾਣਾ ਚਿੰਤਾਜਨਕ ਵਿਸ਼ਾ-ਵਿਸ਼ਵਕਰਮਾ
ਯੂ.ਸੀ.ਪੀ.ਐਮ.ਏ. ਦੇ ਸਾਬਕਾ ਪ੍ਰਧਾਨ ਅਤੇ ਉੱਘੇ ਕਾਰੋਬਾਰੀ ਚਰਨਜੀਤ ਸਿੰਘ ਵਿਸ਼ਵਕਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਾਰੋਬਾਰੀਆਂ ਦੀ ਮੰਨੀਏ ਤਾਂ ਉਨ੍ਹਾਂ ਦਾ ਮੰਨਣਾ ਕਿ ਵਪਾਰਕ ਸਿਲੰਡਰਾਂ ਦੇ ਭਾਅ ਵਿਚ ਵਾਧਾ ਹੋਣ ਨਾਲ ਸਾਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਵਪਾਰਕ ਸਿਲੰਡਰ ਦੇ ਭਾਅ ਵਧਣ ਨਾਲ ਉਤਪਾਦਨ ਦੀ ਲਾਗਤ ਵਿਚ ਵਾਧਾ ਹੋ ਗਿਆ, ਉਥੇ ਹੀ ਕੰਮ ਕਰਨ ਵਾਲੇ ਕਾਰੀਗਰਾਂ ਦੀ ਦਿੱਕਤ ਆਉਣੀ ਸ਼ੁਰੂ ਹੋ ਗਈ ਹੈ, ਕਿਉਂਕਿ ਲੇਬਰ ਦੀ ਘਾਟ ਕਾਰਨ ਉਦਯੋਗ ਪਹਿਲਾਂ ਹੀ ਕਈ ਕਿਸਮ ਦੀਆਂ ਪੇ੍ਰਸ਼ਾਨੀਆਂ 'ਚੋਂ ਦੀ ਗੁਜ਼ਰ ਰਿਹਾ ਹੈ |
ਘਰੇਲੂ ਖਪਤਕਾਰਾਂ ਨੂੰ ਗੈਸ ਦੀ ਆ ਰਹੀ ਕਿੱਲਤ ਤੋਂ ਲੋਕ ਹੈਰਾਨ ਤੇ ਪਰੇਸ਼ਾਨ
ਘਰੇਲੂ ਸਿਲੰਡਰ ਦੀ ਸਪਲਾਈ ਨੂੰ ਲੈ ਕੇ ਸਰਕਾਰ ਅਤੇ ਗੈਸ ਏਜੰਸੀਆਂ ਵਾਲੇ ਇਹ ਕਹਿੰਦੇ ਨਹੀਂ ਥੱਕਦੇ ਕਿ ਘਰੇਲੂ ਸਿਲੰਡਰਾਂ ਦੀ ਕੋਈ ਕਮੀ ਨਹੀਂ, ਜੋ ਕਿ ਕਈ ਕਿਸਮ ਦੇ ਸਵਾਲ ਖੜੇ ਕਰਦੀ ਹੈ, ਕਿਉਂ ਖਪਤਕਾਰ ਨੂੰ ਅੱਜ ਵੀ ਗੈਸ ਏਜੰਸੀਆਂ ਵਿਚ ਧੱਕੇ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਸੜਕ ਕਿਨਾਰੇ ਕੰਮ ਕਰਨ ਵਾਲੇ ਧੜੱਲੇ ਨਾਲ ਘਰੇਲੂ ਸਿਲੰਡਰ ਦੀ ਦੁਰਵਰਤੋਂ ਕਰਦੇ ਹਨ | ਦੂਜੇ ਪਾਸੇ ਘਰੇਲੂ ਸਿਲੰਡਰ ਦੀ ਆ ਰਹੀ ਕਿੱਲਤ ਦੌਰਾਨ ਜਿਹੜੇ 25 ਦਿਨ ਵਾਲੇ ਨਿਯਮ ਲਾਗੂ ਕੀਤੇ ਗਏ ਸਨ, ਉਹ ਵੀ ਉਸੇ ਤਰ੍ਹਾਂ ਜਾਰੀ ਹਨ, ਜਿਸ ਕਰਕੇ ਆਮ ਲੋਕਾਂ ਲਈ ਮੁਸ਼ਕਿਲ ਜਿਉਂ ਦੀ ਤਿਉਂ ਬਣੀ ਹੋਈ ਹੈ | ਬਹੁਤੇ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਘਰੇਲੂ ਸਿਲੰਡਰ ਅਤੇ ਵਪਾਰਕ ਸਿਲੰਡਰਾਂ ਦੀ ਕੀਮਤ ਵਿਚ ਵੱਡਾ ਫਰਕ ਹੋਣ ਕਰਕੇ ਘਰੇਲੂ ਸਿਲੰਡਰ ਵਪਾਰਕ ਕੰਮਾਂ ਲਈ ਵਰਤੇ ਜਾ ਰਹੇ ਹਨ, ਜਿਨ੍ਹਾਂ ਨੂੰ ਰੋਕਣ ਵਿਚ ਸਬੰਧਿਤ ਵਿਭਾਗ ਫ਼ੇਲ੍ਹ ਸਾਬਤ ਹੋ ਰਿਹਾ ਹੈ ਅਤੇ ਵਪਾਰਕ ਅਦਾਰਿਆਂ ਵਿਚ ਘਰੇਲੂ ਸਿਲੰਡਰਾਂ ਦੀ ਖੁੱਲ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਸਬੰਧਿਤ ਮਹਿਕਮੇ ਦੇ ਅਧਿਕਾਰੀ ਗੂੜ੍ਹੀ ਨੀਂਦ 'ਚ ਹਨ |

Ad Position 22
No active advertisement
ਪਿਛਲੀ ਖ਼ਬਰ ਨਹਿਰੀ ਖਾਲ ਦੇ ਠੇਕੇਦਾਰ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਡਾ. ਰਣਜੀਤ ਨੇ ਏ.ਆਈ. ਪਾਵਰਡ ਥ੍ਰੀ-ਡੀ ਰੋਬੋਲੈਂਸ ਤਕਨੀਕ ਨਾਲ ਜੰਮੂ ਨਿਵਾਸੀ 80 ਸਾਲਾਂ ਬਜ਼ੁਰਗ ਵਿਅਕਤੀ ਦੇ ਬਦਲੇ ਦੋਵੇ...
Ad Position 24