ਨਹਿਰੀ ਖਾਲ ਦੇ ਠੇਕੇਦਾਰ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ <br/>
ਅਜੀਤ ਡੈਸਕ
10-05-2026
ਮਹਿਮਾ ਸਰਜਾ, 9 ਮਈ (ਬਲਦੇਵ ਸੰਧੂ)-ਪਿੰਡ ਗੰਗਾ ਅਬਲੂ ਕੀ ਵਿਖੇ ਨਹਿਰੀ ਖਾਲ ਦੀ ਪਾਇਪ ਖਾਈ ਦੀ ਖੁਦਾਈ ਦੌਰਾਨ ਵਾਪਰੇ ਦਰਦਨਾਕ ਹਾਦਸੇ ਵਿਚ ਇਕ ਬੱਚੇ ਦੀ ਮੌਤ ਹੋ ਗਈ, ਜਦਕਿ ਇਕ ਅÏਰਤ ਜ਼ਖ਼ਮੀ ਹੋ ਗਈ | ਇਸ ਮਾਮਲੇ ਵਿਚ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਲਾਪਰਵਾਹੀ ਦਾ ਕੇਸ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਪਿੰਡ ਗੰਗਾ ਅਬਲੂ ਕੀ ਵਿਖੇ ਲੰਘੇ ਬੁੱਧਵਾਰ ਨੂੰ ਨਹਿਰੀ ਖਾਲ ਦੀ ਖੁਦਾਈ ਅਤੇ ਉਸਾਰੀ ਦਾ ਕੰਮ ਚੱਲ ਰਿਹਾ ਸੀ | ਕੰਮ ਦੌਰਾਨ ਖੁਦਾਈ ਵਾਲੀ ਥਾਂ ਦੇ ਨੇੜੇ ਇਕ ਘਰ ਦੇ ਮਕਾਨ ਦੀ ਕੰਧ ਅਚਾਨਕ ਡਿੱਗ ਗਈ | ਕੰਧ ਨਜ਼ਦੀਕ ਖੇਡ ਰਿਹਾ ਇਕ ਬੱਚਾ ਅਤੇ ਇਕ ਅÏਰਤ ਮਲਬੇ ਹੇਠਾਂ ਆ ਗਏ | ਪਿੰਡ ਵਾਸੀਆਂ ਨੇ ਤੁਰੰਤ ਦੋਂਵਾਂ ਨੂੰ ਬਾਹਰ ਕੱਢਕੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ, ਜਦਕਿ ਅÏਰਤ ਦਾ ਮਿਲਟਰੀ ਹਸਪਤਾਲ ਵਿਖੇ ਇਲਾਜ ਜਾਰੀ ਹੈ | ਹਾਦਸੇ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ | ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਉਸਾਰੀ ਦੌਰਾਨ ਸੁਰੱਖਿਆ ਪ੍ਰਬੰਧਾਂ ਵਿਚ ਗੰਭੀਰ ਅਣਗਹਿਲੀ ਵਰਤੀ ਗਈ ਹੈ | ਮਿ੍ਤਕ ਬੱਚੇ ਦੇ ਪਿਤਾ ਬਿਸ਼ਨ ਸਿੰਘ ਵਲੋਂ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਸੁਪਰਵਾਈਜ਼ਰ ਸੰਦੀਪ ਸਿੰਘ, ਭੁਪਿੰਦਰ ਸਿੰਘ ਠੇਕੇਦਾਰ ਅਤੇ ਜੇ. ਈ. ਲੱਖਵਿੰਦਰ ਸਿੰਘ ਭੂਮੀ ਰੱਖਿਆ ਵਿਭਾਗ ਦੀ ਨਿਗਰਾਨੀ ਹੇਠ ਨਹਿਰੀ ਪਾਣੀ ਦੇ ਨਿਕਾਸ ਲਈ ਪਾਇਪ ਲਾਇਨ ਪਾਉਣ ਲਈ ਘਰਾਂ ਦੇ ਨਜ਼ਦੀਕ ਖੇਤ ਵਿਚ ਬਿਨ੍ਹਾਂ ਸੂਚਿਤ ਕੀਤੇ, ਬਿਨ੍ਹਾਂ ਪੁਖ਼ਤਾ ਪ੍ਰਬੰਧਾਂ ਤੋਂ ਜੇ. ਸੀ. ਬੀ. ਨਾਲ 8 ਫੁੱਟ ਡੂੰਘੀ ਖਾਈ ਖੁਦਾਈ ਦੌਰਾਨ ਵਰਤੀ ਲਾਪਰਵਾਹੀ ਅਤੇ ਅਣਗਹਿਲੀ ਕਾਰਨ ਮਕਾਨ ਦੀ ਕੰਧ ਡਿੱਗਣ ਕਾਰਨ ਹਾਦਸਾ ਹੋਇਆ ਹੈ, ਜਿਸ 'ਚ ਮੇਰੇ ਬੱਚੇ ਵਤਨਦੀਪ ਸਿੰਘ ਦੀ ਜਾਨ ਚਲੀ ਗਈ ਹੈ | ਉਧਰ ਐਸ.ਐਚ.ਓ. ਦਿਲਬਾਗ ਸਿੰਘ ਬਰਾੜ ਥਾਣਾ ਨੇਹੀਂਆਂ ਵਾਲਾ ਨੇ ਦੱਸਿਆ ਕਿ ਮਿ੍ਤਕ ਦੇ ਪਿਤਾ ਬਿਸ਼ਨ ਸਿੰਘ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਸਬੰਧਿਤ ਸੁਪਰਵਾਈਜ਼ਰ ਸੰਦੀਪ ਸਿੰਘ, ਭੁਪਿੰਦਰ ਸਿੰਘ ਠੇਕੇਦਾਰ ਅਤੇ ਜੇ. ਈ. ਲੱਖਵਿੰਦਰ ਸਿੰਘ ਭੂਮੀ ਰੱਖਿਆ ਵਿਭਾਗ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |