21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਵਿਆਹ ਕਰਵਾਉਣ ਦੀ ਨੀਅਤ ਨਾਲ ਨਾਬਾਲਗਾ ਵਰਗਲਾਈ <br/>

Ad Position 21
No active advertisement
ਅਜੀਤ ਡੈਸਕ 11-05-2026
ਲੁਧਿਆਣਾ, 10 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਟਿੱਬਾ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਨੀਰਜ ਕੁਮਾਰ ਨੇ ਦੱਸਿਆ ਕਿ ਉਸ ਦੀ ਭੈਣ ਘਰੋਂ ਬਿਨਾਂ ਦੱਸੇ-ਪੁੱਛੇ ਕਿਧਰੇ ਚਲੀ ਗਈ, ਜਿਸ ਦੀ ਭਾਲ ਕਰਨ 'ਤੇ ਪਤਾ ਲੱਗਾ ਕਿ ਰੋਹਿਤ ਉਸ ਦੀ ਭੈਣ ਨੂੰ ਵਿਆਹ ਕਰਵਾਉਣ ਦੀ ਨੀਅਤ ਨਾਲ ਵਰਗ਼ਲਾ ਫੁਸਲਾ ਕੇ ਕਿਧਰੇ ਭਜਾ ਕੇ ਲੈ ਗਿਆ | ਏ. ਐਸ. ਆਈ. ਕਮਲਜੀਤ ਸਿੰਘ ਨੇ ਮੁੱਦਈ ਦੇ ਬਿਆਨਾਂ 'ਤੇ ਰੋਹਿਤ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ |
ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ
ਥਾਣਾ ਡਵੀਜ਼ਨ ਨੰਬਰ 2 ਵਿਖੇ ਤਾਇਨਾਤ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਸੰਬੰਧੀ ਇਲਾਕੇ ਵਿਚ ਮÏਜੂਦ ਸਨ ਤਾਂ ਬੈਂਕ ਸਾਈਡ ਨੇੜੇ ਚਿਲਡਰਨ ਪਾਰਕ ਜੇਲ੍ਹ ਰੋਡ ਤੋਂ ਨÏਜਵਾਨ ਨੂੰ ਕਾਬੂ ਕਰਕੇ ਉਸਦੇ ਕਬਜ਼ੇ 'ਚੋਂ 250 ਨਸ਼ੀਲੀਆਂ ਗੋਲੀਆਂ, ਇਕ ਮਾਚਸ ਦੀ ਡੱਬੀ ਬਰਾਮਦ ਕੀਤੀ | ਮੁਲਜ਼ਮ ਦੀ ਸ਼ਨਾਖ਼ਤ ਅੰਕੁਸ਼ ਟੰਡਨ ਵਜੋਂ ਹੋਈ ਹੈ |
ਹੈਰੋਇਨ ਸਮੇਤ ਦੋ ਕਾਬੂ
ਥਾਣਾ ਲਾਡੋਵਾਲ ਵਿਖੇ ਤਾਇਨਾਤ ਹÏਲਦਾਰ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਸੰਬੰਧੀ ਇਲਾਕੇ ਵਿਚ ਮÏਜੂਦ ਸਨ ਤਾਂ ਨਵੇਂ ਬਣ ਰਹੇ ਰੋਡ ਪਿੰਡ ਖਹਿਰਾ ਬੇਟ ਪਾਸੋਂ ਵਿਅਕਤੀ ਨੂੰ ਕਾਬੂ ਕਰਕੇ 4 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਮੁਲਜ਼ਮ ਦੀ ਸ਼ਨਾਖ਼ਤ ਸੁਖਦੇਵ ਸਿੰਘ ਵਜੋਂ ਹੋਈ ਹੈ | ਇਸੇ ਤਰ੍ਹਾਂ ਥਾਣਾ ਮੇਹਰਬਾਨ ਵਿਖੇ ਤਾਇਨਾਤ ਸਹਾਇਕ ਥਾਣੇਦਾਰ ਬਲਜੀਤ ਸਿੰਘ ਨੇ ਦੱਸਿਆ ਕਿ ਨÏਜਵਾਨ ਨੂੰ ਕਾਬੂ ਕਰਕੇ 20 ਗ੍ਰਾਮ ਹੈਰੋਇਨ ਬਰਾਮਦ ਕੀਤੀ | ਮੁਲਜ਼ਮ ਦੀ ਸ਼ਨਾਖ਼ਤ ਰਾਮ ਰਾਜ ਵਜੋਂ ਹੋਈ ਹੈ |
ਚੋਰੀਸ਼ੁਦਾ ਮੋਟਰਸਾਈਕਲ ਤੇ ਐਕਟਿਵਾ ਸਮੇਤ ਇਕ ਕਾਬੂ
ਥਾਣਾ ਡਵੀਜ਼ਨ ਨੰਬਰ 8 ਦੇ ਇਲਾਕੇ ਪੁਰਾਣੀ ਕਚਹਿਰੀ ਨੇੜੇ ਲੱਕੜ ਪੁਲ ਤੋਂ ਚੋਰੀਸ਼ੁਦਾ ਮੋਟਰਸਾਈਕਲ ਤੇ ਐਕਟਿਵਾ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਸੰਬੰਧੀ ਇਲਾਕੇ ਵਿਚ ਮÏਜੂਦ ਸਨ ਤਾਂ ਮੁਲਜ਼ਮ ਨੂੰ ਕਾਬੂ ਕਰਕੇ ਚੋਰੀਸ਼ੁਦਾ ਐਕਟਿਵਾ ਬਿਨਾ ਨੰਬਰੀ ਤੇ ਮੋਟਰਸਾਈਕਲ ਬਰਾਮਦ ਕੀਤਾ ਹੈ | ਮੁਲਜ਼ਮ ਦੀ ਸ਼ਨਾਖ਼ਤ ਜਸਬੀਰ ਸਿੰਘ ਵਜੋਂ ਹੋਈ ਹੈ | ਪੁਲਿਸ ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਕਾਂਗਰਸ ਦੇ ਮੁੱਖ ਬੁਲਾਰੇ ਸ਼ਿਮਲਾਪੁਰੀ ਵਲੋਂ ਟਕਸਾਲੀ ਕਾਂਗਰਸੀ ਆਗੂਆਂ ਨਾਲ ਮੀਟਿੰਗ <br/> ਅਗਲੀ ਖ਼ਬਰ ਮੁਲਾਕਾਤ ਦÏਰਾਨ ਹਵਾਲਾਤੀ ਨੂੰ ਨਸ਼ੀਲਾ ਪਦਾਰਥ ਦੇਣ ਵਾਲਾ ਨੌਜਵਾਨ ਕਾਬੂ
Ad Position 24