ਰਕਸ਼ਿਤਾ ਅਰੋੜਾ ਨੇ ਯੂਨੀਵਰਸਿਟੀ ਵਿਚ ਚੌਥਾ ਸਥਾਨ ਕੀਤਾ ਹਾਸਿਲ
ਲੁਧਿਆਣਾ, 20 ਸਤੰਬਰ (ਜਸਵਿੰਦਰ ਸਿੰਘ )-ਸਰਕਾਰੀ ਕਾਲਜ ਲੜਕੀਆਂ, ਦੀ ਬੀ. ਕਾਮ.
ਲੁਧਿਆਣਾ, 20 ਸਤੰਬਰ (ਜਸਵਿੰਦਰ ਸਿੰਘ )-ਸਰਕਾਰੀ ਕਾਲਜ ਲੜਕੀਆਂ, ਦੀ ਬੀ.ਕਾਮ. ਸਮੈਸਟਰ- ਦੂਜਾ ਦੀ ਵਿਦਿਆਰਥਣ ਰਕਸ਼ਿਤਾ ਅਰੋੜਾ ਨੇ ਯੂਨੀਵਰਸਿਟੀ ਦੀਆਂ ਸਮੈਸਟਰ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਵਿੱਚ ਚੌਥਾ ਸਥਾਨ ਹਾਸਲ ਕਰਕੇ ਕਾਲਜ ਦਾ ਮਾਣ ਵਧਾਇਆ। ਰਕਸ਼ਿਤਾ ਅਰੋੜਾ ਦੀ ਇਸ ਸ਼ਾਨਦਾਰ ਪ੍ਰਾਪਤੀ ਉੱਤੇ ਸਮੁੱਚੇ ਕਾਲਜ ਨੂੰ ਮਾਣ ਹੈ। ਕਾਲਜ ਦੇ ਪ੍ਰਿੰਸੀਪਲ ਸੁਮਨ ਲਤਾ ਨੇ ਰਕਸ਼ਿਤਾ ਨੂੰ ਉਸ ਦੀ ਇਸ ਉਪਲਬਧੀ ਲਈ ਵਧਾਈ ਦਿੱਤੀ ਅਤੇ ਉਸ ਦੀ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਰਕਸ਼ਿਤਾ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਉਸ ਨੂੰ ਭਵਿੱਖ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਲਈ ਨਿਰੰਤਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਵਿਭਾਗ ਮੁਖੀ ਸਰਿਤਾ ਖੁਰਾਣਾ ਅਤੇ ਕਾਮਰਸ ਵਿਭਾਗ ਦੇ ਸਮੂਹ ਅਧਿਆਪਕਾਂ ਨੇ ਵੀ ਰਕਸ਼ਿਤਾ ਅਰੋੜਾ ਨੂੰ ਦਿਲੋਂ ਵਧਾਈ ਦਿੱਤੀ। ਵਿਭਾਗ ਦੇ ਸਮੂਹ ਮੈਂਬਰਾਂ ਨੇ ਉਸ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਸ ਦੀ ਸਫਲਤਾ ਹੋਰ ਵਿਦਿਆਰਥਣਾਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ। ਰਕਸ਼ਿਤਾ ਅਰੋੜਾ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਉਸ ਦੀ ਇਹ ਪ੍ਰਾਪਤੀ ਵਿਦਿਆਰਥਣਾਂ ਨੂੰ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਨਿਰੰਤਰ ਯਤਨ ਕਰਨ ਦਾ ਸੰਦੇਸ਼ ਦਿੰਦੀ ਹੈ।