ਲੁਧਿਆਣਾ ’ ਚ 2 ਤੋਂ 8 ਅਕਤੂਬਰ ਤੱਕ ਲੱਗੇਗਾ ਦਾਨ ਉਤਸਵ
ਲੁਧਿਆਣਾ, 20 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਅਤੇ ਸਿਟੀ ਨੀਡਜ ਵਲੋਂ ਦਾਨ ਉਤਸਵ 5. 0 ਦਾ ਆਯੋਜਨ 2 ਤੋਂ 8 ਅਕਤੂਬਰ ਤਕ ਕੀਤਾ ਜਾਵੇਗਾ।
ਲੁਧਿਆਣਾ, 20 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਅਤੇ ਸਿਟੀ ਨੀਡਜ ਵਲੋਂ ਦਾਨ ਉਤਸਵ 5.0 ਦਾ ਆਯੋਜਨ 2 ਤੋਂ 8 ਅਕਤੂਬਰ ਤਕ ਕੀਤਾ ਜਾਵੇਗਾ। ਇਸ ਸੰਬੰਧੀ ਐਲਾਨ ਸਰਕਟ ਹਾਊਸ ਵਿਖੇ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਅਤੇ ਸਿਟੀ ਨੀਡਜ ਦੇ ਸੰਸਥਾਪਕ ਮਨੀਤ ਦੀਵਾਨ ਨੇ ਕੀਤਾ। ਇਸ ਮੌਕੇ ਹਰਲੀਨ ਕੌਰ, ਐਸ.ਬੀ. ਪਾਂਧੀ ਸਮੇਤ ਹੋਰ ਵੀ ਹਾਜ਼ਰ ਸਨ। ਸੇਖੋਂ ਨੇ ਦੱਸਿਆ ਕਿ 70 ਤੋਂ ਵੱਧ ਸਕੂਲ-ਕਾਲਜ, ਕਲੱਬ ਅਤੇ ਸਨਅਤੀ ਸੰਸਥਾਵਾਂ ਇਸ ਮੁਹਿੰਮ ਨਾਲ ਜੁੜ ਗਈਆਂ ਹਨ। ਜਦਕਿ ਸ਼ਹਿਰ ਵਿਚ 40 ਤੋਂ ਵੱਧ ਸੰਗ੍ਰਹਿ ਕੇਂਦਰ ਬਣਾਏ ਗਏ ਹਨ। ਇੱਥੇ ਕੱਪੜੇ, ਕਿਤਾਬਾਂ, ਜੁੱਤੇ, ਬਿਸਤਰੇ, ਖਿਡੌਣੇ, ਭਾਂਡੇ, ਕਰਿਆਨਾ ਅਤੇ ਹੋਰ ਵਰਤੋ ਯੋਗ ਸਾਮਾਨ ਇਕੱਠਾ ਕਰਕੇ ਲੋੜਵੰਦਾਂ ਤੱਕ ਪਹੁੰਚਾਇਆ ਜਾਵੇਗਾ। ਨਜ਼ਦੀਕੀ ਸੰਗ੍ਰਹਿ ਕੇਂਦਰ ਦੀ ਜਾਣਕਾਰੀ ਲਈ ਵਸਨੀਕ ਵਟਸਐਪ ‘ਤੇ ਦਾਨ ਲਿੱਖ ਕੇ 93100-00925 ’ਤੇ ਭੇਜ ਸਕਦੇ ਹਨ।