05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਐਡਵਾਂਸ ਲਾਈਫ਼ ਸਪੋਰਟ ਐਂਬੂਲੈਂਸ ਤੇ ਹਾਈਟੈੱਕ ਮੋਰਚਰੀ ਨਾਲ ਜ਼ਿਲ੍ਹਾ ਸਿਹਤ ਸੇਵਾਵਾਂ ਹੋਈਆਂ ਮਜ਼ਬੂਤ-ਸਿਵਲ ਸਰਜਨ <br/>

Ad Position 21
No active advertisement
ਅਜੀਤ ਡੈਸਕ 17-05-2026
ਲੁਧਿਆਣਾ, 16 ਮਈ (ਡਾ. ਤਰਲੋਚਨ ਸਿੰਘ)-ਸੰਵੇਦਨਾ ਟਰੱਸਟ ਵਲੋਂ ਅੱਜ ਜ਼ਿਲ੍ਹੇ ਨੂੰ ਇਕ ਐਡਵਾਂਸ ਲਾਈਫ਼ ਸਪੋਰਟ ਐਂਬੂਲੈਂਸ ਦਾਨ ਕੀਤੀ ਗਈ, ਜਿਸ 'ਚ ਵੈਂਟੀਲੇਟਰ ਤੇ ਈ. ਸੀ. ਜੀ ਮਸ਼ੀਨ ਹੈ, ਤਾਂ ਜੋ ਐਮਰਜੈਂਸੀ ਮੈਡੀਕਲ ਪ੍ਰਤੀਕ੍ਰਿਆ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ | ਇਸ ਮÏਕੇ ਟਰੱਸਟ ਨੇ ਸਿਵਲ ਹਸਪਤਾਲ ਨੂੰ ਇਕ ਹਾਈਟੈੱਕ ਮੋਰਚਰੀ ਵੀ ਸੌਂਪੀ, ਜਿਸ ਦੀ ਕੁੱਲ ਸਮਰੱਥਾ ਹੁਣ 92 ਲਾਸ਼ਾਂ ਦੀ ਹੈ | ਨਵੀਂ ਮੋਰਚਰੀ 'ਚ 48 ਸ਼ੈਲਫ਼ ਹਨ, ਜਦਕਿ ਪੁਰਾਣੀ ਮੋਰਚਰੀ 'ਚ 42 ਸ਼ੈਲਫ਼ ਅਤੇ 2 ਡੀਪ ਫ੍ਰੀਜ਼ਰ ਹਨ, ਜਿਸ ਨਾਲ ਕੁੱਲ ਸਮਰੱਥਾ 92 ਬਣਦੀ ਹੈ | ਮੋਰਚਰੀ ਦਾ ਉਦਘਾਟਨ ਡਾਇਰੈਕਟਰ ਹੈਲਥ ਸਰਵਿਸਿਜ਼ ਡਾ. ਹਿਤਿੰਦਰ ਕÏਰ ਨੇ ਸਿਵਲ ਸਰਜਨ ਡਾ. ਰਮਨਦੀਪ ਕÏਰ ਦੇ ਨਾਲ ਕੀਤਾ | ਇਸ ਮÏਕੇ ਡਾ. ਕÏਰ ਨੇ ਸੰਵੇਦਨਾ ਟਰੱਸਟ ਦੇ ਉਦਾਰ ਯੋਗਦਾਨ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਮਰੀਜ਼ ਸੇਵਾ, ਐਮਰਜੈਂਸੀ ਟਰਾਂਸਪੋਰਟ ਤੇ ਜ਼ਿਲ੍ਹੇ 'ਚ ਮਰਿਆਦਾਪੂਰਕ ਮੋਰਚਰੀ ਸੇਵਾਵਾਂ ਨੂੰ ਬਿਹਤਰ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਨਵੀਂ ਏ. ਐਲ. ਐਸ. ਐਂਬੂਲੈਂਸ ਆਵਾਜਾਈ ਦÏਰਾਨ ਉੱਚ ਪੱਧਰੀ ਇਲਾਜ ਮੁਹੱਈਆ ਕਰਵਾ ਕੇ ਕੀਮਤੀ ਜਾਨਾਂ ਬਚਾਉਣ ਵਿਚ ਸਹਾਇਕ ਹੋਵੇਗੀ, ਜਦਕਿ ਅਪਗੇ੍ਰਡ ਕੀਤੀ ਮੋਰਚਰੀ ਸਹੂਲਤ ਹਸਪਤਾਲ ਪ੍ਰਣਾਲੀ ਲਈ ਵੱਡਾ ਸਹਾਰਾ ਸਾਬਤ ਹੋਵੇਗੀ | ਇਸ ਮÏਕੇ ਪਦਮਸ੍ਰੀ ਉਂਕਾਰ ਸਿੰਘ ਪਾਹਵਾ, ਮੈਨੇਜਿੰਗ ਡਾਇਰੈਕਟਰ, ਏਵਨ ਸਾਈਕਲਜ਼, ਸੁਭਾਸ਼ ਗੁਪਤਾ, ਗੁਰਦੇਵ ਸ਼ਰਮਾ ਦੇਬੀ, ਡਾ. ਅਖਿਲ ਸਰੀਨ, ਡਾ. ਰੋਹਿਤ ਰਾਮਪਾਲ, ਕਮਲ ਸ਼ਰਮਾ, ਵਾਭਾਵੀ ਅਰੋੜਾ, ਗੁਰਮੀਤ ਸਿੰਘ ਜੱਸਲ, ਰਾਜ ਕਮਲ ਮਿਗਲਾਨੀ, ਵਿਜੇ ਦਾਦੂ, ਸੁਰੇਸ਼ ਕੁਮਾਰ ਤੋਦੀ, ਡਾ. ਕਨਿਕਾ ਜਿੰਦਲ ਅਤੇ ਲਖਵਿੰਦਰ ਕÏਰ ਹਾਜ਼ਰ ਸਨ | ਉਦਘਾਟਨ ਉਪਰੰਤ ਇਕ ਰਸਮੀ ਸਮਾਰੋਹ 'ਚ ਸਿਵਲ ਹਸਪਤਾਲ ਦੇ ਸਟਾਫ਼ ਨੂੰ ਡਾਇਰੈਕਟਰ ਹੈਲਥ ਸਰਵਿਸਿਜ਼ ਵਲੋਂ ਉਨ੍ਹਾਂ ਦੀ ਸਮਰਪਿਤ ਸੇਵਾ ਤੇ ਫ਼ਰਜ਼ ਪ੍ਰਤੀ ਵਚਨਬੱਧਤਾ ਲਈ ਸਨਮਾਨਿਤ ਕੀਤਾ ਗਿਆ | ਇਸ ਮÏਕੇ ਡਾ. ਹਿਤਿੰਦਰ ਕÏਰ ਨੇ ਕਿਹਾ ਕਿ ਸਿਹਤ ਵਿਭਾਗ ਦਾਨੀ ਸੰਸਥਾਵਾਂ ਅਤੇ ਸਮਾਜਿਕ ਸੰਗਠਨਾਂ ਦੇ ਲਗਾਤਾਰ ਸਹਿਯੋਗ ਨੂੰ ਮਹੱਤਵ ਦਿੰਦਾ ਹੈ ਅਤੇ ਅਜਿਹੀਆਂ ਭਾਗੀਦਾਰੀਆਂ ਸਰਕਾਰੀ ਸੰਸਥਾਵਾਂ ਤੇ ਸਮੁਦਾਇਕ ਸਾਥੀਆਂ ਵਿਚਕਾਰ ਇਕ ਹੋਰ ਮਜ਼ਬੂਤ ਅਤੇ ਪ੍ਰਤੀਕ੍ਰਿਆਸ਼ੀਲ ਸਿਹਤ ਪ੍ਰਣਾਲੀ ਬਣਾਉਣ ਵਿਚ ਮਦਦ ਕਰਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੋਕਾਂ ਨਾਲ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟਾਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਕਾਰ ਨੂੰ ਅੱਗ ਲਗਾ ਕੇ ਸਾੜਨ ਦੇ ਮਾਮਲੇ 'ਚ ਤਿੰਨ ਕਾਬੂ <br/>
Ad Position 24
No active advertisement