05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕਾਰ ਨੂੰ ਅੱਗ ਲਗਾ ਕੇ ਸਾੜਨ ਦੇ ਮਾਮਲੇ 'ਚ ਤਿੰਨ ਕਾਬੂ <br/>

Ad Position 21
No active advertisement
ਅਜੀਤ ਡੈਸਕ 17-05-2026
ਲੁਧਿਆਣਾ, 16 ਮਈ (ਪਰਮਿੰਦਰ ਸਿੰਘ ਆਹੂਜਾ)-ਕਾਰ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਪੁਲਿਸ ਨੇ ਤਿੰਨ ਨÏਜਵਾਨਾਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਦਿੰਦਿਆਂ ਚੌਕੀ ਜਗਤਪੁਰੀ ਦੇ ਇੰਚਾਰਜ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਅਮਨ-ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਲਈ ਹੁੱਲੜਬਾਜ਼ੀ ਕਰਨ ਵਾਲੇ ਅਨਸਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਇਕ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ | ਇਸ ਸੰਬੰਧੀ ਸਾਰਥਕ ਮਲਹੋਤਰਾ ਪੁੱਤਰ ਵਿਜੇ ਕੁਮਾਰ ਵਾਸੀ ਮਕਾਨ ਨੰਬਰ 212, ਗਲੀ ਨੰਬਰ 5, ਮੁਹੱਲਾ ਸੁਰਜੀਤ ਇਨਕਲੇਵ, ਸੰਗਮ ਪੈਲੇਸ ਚÏਕ ਲੁਧਿਆਣਾ ਨੇ ਬਿਆਨ ਦਰਜ ਕਰਵਾਇਆ ਕਿ ਉਸ ਦੀ ਕਾਰ ਮਾਰਕਾ ਕਰੇਟਾ ਨੂੰ 26 ਅਪ੍ਰੈਲ ਨੂੰ ਤਕਰੀਬਨ ਸਵੇਰੇ 4.00 ਵਜੇ ਨਾਮਾਲੂਮ ਵਿਅਕਤੀਆਂ ਵਲੋਂ ਉਸਦੇ ਘਰ ਦੇ ਬਾਹਰ ਅੱਗ ਲਗਾ ਕੇ ਸਾੜ ਦਿੱਤਾ ਗਿਆ, ਜਿਸ ਸੰਬੰਧੀ ਕੇਸ ਦਰਜ ਕੀਤਾ | ਮੁਕੱਦਮਾ ਉਕਤ ਦੀ ਤਫ਼ਤੀਸ਼ ਦÏਰਾਨ ਪੁਲਿਸ ਵਲੋਂ ਕਾਰਵਾਈ ਕਰਦਿਆਂ ਮੁਲਜ਼ਮ ਚਿਰਾਗ਼ ਮਿਗਲਾਨੀ ਪੁੱਤਰ ਕਮਲ ਮਿਗਲਾਨੀ ਵਾਸੀ ਰਿਸ਼ੀ ਨਗਰ ਲੁਧਿਆਣਾ, ਅਰੁਣ ਬਰਨਾੜ ਉਰਫ਼ ਕਾਕਾ ਪੁੱਤਰ ਸੈਮੂਲ ਸਟੀਫਨ ਵਾਸੀ ਰਿਸ਼ੀ ਨਗਰ, ਲੁਧਿਆਣਾ ਤੇ ਮਨੀਸ਼ ਕੁਮਾਰ ਉਰਫ਼ ਗੋਲੂ ਪੁੱਤਰ ਨਰੇਸ਼ ਕੁਮਾਰ ਵਾਸੀ ਰਿਸ਼ੀ ਨਗਰ, ਲੁਧਿਆਣਾ ਨੂੰ ਹਸਬ ਜ਼ਾਬਤਾ ਗਿ੍ਫ਼ਤਾਰ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਦੋਸ਼ੀਆਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ |

Ad Position 22
No active advertisement
ਪਿਛਲੀ ਖ਼ਬਰ ਐਡਵਾਂਸ ਲਾਈਫ਼ ਸਪੋਰਟ ਐਂਬੂਲੈਂਸ ਤੇ ਹਾਈਟੈੱਕ ਮੋਰਚਰੀ ਨਾਲ ਜ਼ਿਲ੍ਹਾ ਸਿਹਤ ਸੇਵਾਵਾਂ ਹੋਈਆਂ ਮਜ਼ਬੂਤ-ਸਿਵਲ ਸਰਜਨ <br/... ਅਗਲੀ ਖ਼ਬਰ ਕੋਕਾ ਕੋਲਾ ਦੇ 140 ਸਾਲਾ ਜਸ਼ਨ 'ਚ ਮਿਆਦ ਮੁੱਕ ਚੁੱਕੀ ਕੋਕ ਪਿਲਾਉਣ ਦਾ ਦੋਸ਼ <br/>
Ad Position 24
No active advertisement