03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਕੋਕਾ ਕੋਲਾ ਦੇ 140 ਸਾਲਾ ਜਸ਼ਨ 'ਚ ਮਿਆਦ ਮੁੱਕ ਚੁੱਕੀ ਕੋਕ ਪਿਲਾਉਣ ਦਾ ਦੋਸ਼ <br/>

Ad Position 21
No active advertisement
ਅਜੀਤ ਡੈਸਕ 17-05-2026
ਲੁਧਿਆਣਾ, 16 ਮਈ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਦੇ ਫੋਕਲ ਪੁਆਇੰਟ ਸਥਿਤ ਕੋਕਾ ਕੋਲਾ ਕੰਪਨੀ ਦੇ ਪਲਾਂਟ 'ਚ 140 ਸਾਲਾਂ ਸਥਾਪਨਾ ਦਿਵਸ ਮੌਕੇ ਕਰਵਾਏ ਸਮਾਗਮ ਦੌਰਾਨ ਮਿਆਦ ਮੁੱਕੀ ਚੁੱਕੀ ਕੋੋਕ ਪਿਲਾਉਣ ਦੇ ਦੇਸ਼ਾਂ ਨੇ ਹੜਕੰਪ ਮਚਾ ਦਿੱਤਾ ਹੈ | ਕੰਪਨੀ ਦੇ ਇਕ ਕਰਮਚਾਰੀ ਨੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸਮਾਗਮ ਦੌਰਾਨ ਸਟਾਫ਼ ਨੂੰ ਮਿਆਦ ਮੁੱਕ ਚੁੱਕੀ ਕੋਕ ਪੀਣ ਲਈ ਦਿੱਤੀ ਗਈ, ਜਿਸ ਕਾਰਨ ਉਸ ਦੀ ਸਿਹਤ ਖਰਾਬ ਹੋ ਗਈ | ਪੀੜਤ ਕਰਮਚਾਰੀ ਨੇ ਦੱਸਿਆ ਕਿ 8 ਮਈ ਨੰੂ ਕੰਪਨੀ ਵਲੋਂ 140 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਸਮਾਗਮ ਕਰਵਾਇਆ ਗਿਆ ਸੀ | ਇਸ ਦੌਰਾਨ ਕਰਮਚਾਰੀਆਂ ਨੰੂ ਪੀਣ ਲਈ ਕੋਕ ਵੰਡੀਆਂ ਗਈਆਂ | ਸਾਹਿਲ ਦਾ ਦਾਅਵਾ ਹੈ ਕਿ ਉਸ ਨੇ ਕੋਕ ਦੀ ਬੋਤਲ 'ਤੇ ਦਰਜ ਮਿਆਦ ਮੁੱਕ ਚੁੱਕੀ ਕੋਕ ਦੀ ਬੋਤਲ ਦੀ ਵੀਡੀਓ ਵੀ ਬਣਾਈ ਸੀ | ਉਸ ਦੇ ਕੋਲ ਸਬੂਤ ਮੌਜੂਦ ਹੈ | ਉਸ ਨੇ ਕਿਹਾ ਸਮਾਗਮ ਦੌਰਾਨ ਅੱਧੇ ਤੋਂ ਵੱਧ ਕਰਮਚਾਰੀਆਂ ਨੇ ਉਹ ਕੋਕ ਪੀ ਲਈ ਸੀ | ਅਗਲੇ ਦਿਨ ਉਸ ਦੀ ਤਬੀਅਤ ਅਚਾਨਕ ਖਰਾਬ ਹੋ ਗਈ, ਜਿਸ ਤੋਂ ਬਾਅਦ ਪਹਿਲਾਂ ਉਸ ਨੇ ਨਿੱਜੀ ਡਾਕਟਰ ਤੋਂ ਇਲਾਜ ਕਰਵਾਇਆ ਅਤੇ ਬਾਅਦ 'ਚ ਉਸ ਨੂੰ ਈ. ਐਸ. ਆਈ. ਹਸਪਤਾਲ ਵਿਚ ਦਾਖਲ ਹੋਣਾ ਪਿਆ | ਸਾਹਿਲ ਨੇ ਦੱਸਿਆ ਕਿ ਉਸ ਕੋਲ ਹਸਪਤਾਲ ਦੀ ਪਰਚੀ ਤੇ ਇਲਾਜ ਨਾਲ ਸੰਬੰਧਿਤ ਦਸਤਾਵੇਜ਼ ਵੀ ਮੌਜੂਦ ਹਨ | ਸਾਹਿਲ ਮੁਤਾਬਿਕ ਜਦੋਂ ਉਸ ਨੇ ਇਹ ਮਾਮਲਾ ਕੰਪਨੀ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਤਾਂ ਇਸ ਨੰੂ ਗੰਭੀਰਤਾ ਨਾਲ ਲੈਣ ਦੀ ਬਜਾਏ ਮਾਮਲੇ ਨੰੂ ਦਬਾਉਣ ਦੀ ਕੋਸ਼ਿਸ਼ ਕੀਤੀ ਗਈ | ਉਸ ਨੇ ਇਹ ਵੀ ਦੱਸਿਆ ਕਿ ਉਸ ਨੇ ਕੰਪਨੀ ਦੇ ਅਧਿਕਾਰਕ ਗਰੁੱਪ ਵਿਚ ਵੀਡੀਓ ਸਾਂਝੀ ਕੀਤੀ ਸੀ, ਜਿਸ ਤੋਂ ਬਾਅਦ ਹੁਣ ਉਸ ਨੂੰ ਨੌਕਰੀ ਜਾਣ ਦਾ ਡਰ ਸਤਾ ਰਿਹਾ ਹੈ | ਪੀੜਤ ਕਰਮਚਾਰੀ ਨੇ ਕਿਹਾ ਕਿ ਉਸ ਦਾ ਕਿਸੇ ਨਾਲ ਕੋਈ ਨਿੱਜੀ ਵਿਵਾਦ ਨਹੀਂ, ਪਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ | ਉਸ ਨੇ ਸਪੱਸ਼ਟ ਕੀਤਾ ਕਿ ਉਹ ਇਸ ਮਾਮਲੇ ਦੀ ਸ਼ਿਕਾਇਤ ਕੰਜਿਊਮਰ ਕੋਰਟ ਤੇ ਸਿਹਤ ਵਿਭਾਗ ਕੋਲ ਕਰੇਗਾ | ਓਧਰ ਸਿਹਤ ਵਿਭਾਗ ਦੇ ਅਧਿਕਾਰੀ ਡਾ. ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਮਿਆਦ ਮੁੱਕ ਚੁੱਕੀ ਕੋਕ ਵੰਡਣ ਸੰਬੰਧੀ ਸ਼ਿਕਾਇਤ ਉਨ੍ਹਾਂ ਕੋਲ ਪੁੱਜੀ ਹੈ | ਉਨ੍ਹਾਂ ਕਿਹਾ ਕਿ ਮਾਮਲਾ ਗੰਭੀਰ ਹੈ ਤੇ ਵਿਭਾਗ ਵਲੋਂ ਹਰ ਪੱਖ ਤੋਂ ਜਾਂਚ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਕਾਰ ਨੂੰ ਅੱਗ ਲਗਾ ਕੇ ਸਾੜਨ ਦੇ ਮਾਮਲੇ 'ਚ ਤਿੰਨ ਕਾਬੂ <br/> ਅਗਲੀ ਖ਼ਬਰ ਵਿਆਹੁਤਾ ਦੀ ਕੁੱਟਮਾਰ ਕਰਨ ਦੇ ਮਾਮਲੇ 'ਚ ਸਹੁਰੇ ਪਰਿਵਾਰ ਦੇ ਪੰਜ ਮੈਂਬਰਾਂ ਖ਼ਿਲਾਫ਼ ਕੇਸ ਦਰਜ, ਤਿੰਨ ਕਾਬੂ <br/>
Ad Position 24
No active advertisement