08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਪੀ. ਏ. ਯੂ. ਦੇ ਵਸਤਰ ਵਿਗਿਆਨ ਵਿਭਾਗ ਨੇ ਵਿਸ਼ੇਸ਼ ਭਾਸ਼ਨ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 17-05-2026
ਲੁਧਿਆਣਾ, 16 ਮਈ (ਜਤਿੰਦਰ ਭੰਬੀ)-ਪੀ. ਏ. ਯੂ. ਦੇ ਕਮਿਊਨਿਟੀ ਸਾਇੰਸ ਕਾਲਜ ਦੇ ਐਪਰਲ ਤੇ ਟੈਕਸਟਾਈਲ ਵਿਗਿਆਨ ਵਿਭਾਗ ਨੇ ਇਕ ਮਹਿਮਾਨ ਭਾਸ਼ਨ ਕਰਵਾਇਆ | ਇਸ ਭਾਸ਼ਨ ਮੌਕੇ ਪ੍ਰਧਾਨਗੀ ਲਈ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਮੌਜੂਦ ਰਹੇ | ਉਨ੍ਹਾਂ ਨਾਲ ਕਾਲਜ ਦੇ ਡੀਨ ਡਾ. ਕਿਰਨ ਬੈਂਸ ਸ਼ਾਮਿਲ ਹੋਏ | ਮਹਿਮਾਨ ਭਾਸ਼ਨ ਦੇਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਪਰਲ ਤੇ ਟੈਕਸਟਾਈਲ ਤਕਨਾਲੋਜੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਪਰਮਬੀਰ ਮੱਲ੍ਹੀ ਮੌਜੂਦ ਸਨ | ਆਪਣੇ ਭਾਸ਼ਨ ਦੌਰਾਨ ਡਾ. ਮੱਲ੍ਹੀ ਨੇ ਵਸਤਰ ਵਿਗਿਆਨ 'ਚ ਫ਼ੈਸ਼ਨ ਡਿਜ਼ਾਇਨਿੰਗ ਅਤੇ ਸਿਰਜਣਾਤਮਿਕ ਮੁਹਾਰਤ ਦੀ ਮਹੱਤਤਾ ਬਾਰੇ ਗੱਲ ਕੀਤੀ | ਇਸ ਦੇ ਨਾਲ ਹੀ ਉਨ੍ਹਾਂ ਨੇ ਕੱਪੜਿਆਂ ਦੀਆਂ ਕਿਸਮਾਂ, ਬਣਤਰ ਤੇ ਬੁਣਤਰ ਦੇ ਨਾਲ ਸਿਲਾਈ ਤਕਨੀਕਾਂ ਬਾਰੇ ਦੱਸਿਆ | ਡਾ. ਮੱਲ੍ਹੀ ਨੇ ਵਸਤਰ ਵਿਗਿਆਨ ਦੇ ਖੇਤਰ ਵਿਚ ਹੋਈ ਤਰੱਕੀ ਤੇ ਇਸ ਖੇਤਰ ਵਿਚ ਵਿਦਿਆਰਥੀਆਂ ਲਈ ਮੌਕਿਆਂ ਬਾਰੇ ਵੀ ਗੱਲ ਕੀਤੀ | ਪ੍ਰਧਾਨਗੀ ਭਾਸ਼ਨ ਦਿੰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਅਜੋਕੇ ਦੌਰ 'ਚ ਅਜਿਹੇ ਗਿਆਨ ਵਰਧਕ ਭਾਸ਼ਨ ਵਿਦਿਆਰਥੀਆਂ ਨੂੰ ਰਚਨਾਤਮਿਕ ਦਿਸ਼ਾ ਵੱਲ ਤੌਰਦੇ ਹਨ | ਉਨ੍ਹਾਂ ਨੇ ਸੰਸਾਰ ਦੀਆਂ ਵਸਤਰ ਦੇ ਖੇਤਰ ਵਿਚ ਬਦਲਦੀਆਂ ਰੁਚੀਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ ਅਤੇ ਕਿਹਾ ਕਿ ਹੁਣ ਵਸਤਰ ਮਨੁੱਖੀ ਸ਼ਖ਼ਸੀਅਤ ਦਾ ਅਭਿੰਨ ਅੰਗ ਬਣ ਚੁੱਕੇ ਹਨ ਅਤੇ ਇਸ ਖੇਤਰ ਨੂੰ ਤਕਨੀਕੀ ਤੌਰ ਤੇ ਮੁਹਾਰਤ ਨਾਲ ਜੋੜਨਾ ਸਮੇਂ ਦੀ ਲੋੜ ਹੈ | ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਇਸ ਸ਼ਾਨਦਾਰ ਭਾਸ਼ਨ ਨੂੰ ਆਯੋਜਿਤ ਕਰਨ ਲਈ ਵਿਭਾਗ ਦੇ ਵਿਗਿਆਨੀਆਂ ਦੀ ਪ੍ਰਸ਼ੰਸਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਸੰਤ ਈਸ਼ਰ ਸਿੰਘ ਸਕੂਲ ਦਾ ਨਤੀਜਾ ਰਿਹਾ 100 ਫ਼ੀਸਦੀ <br/> ਅਗਲੀ ਖ਼ਬਰ ਐਸ. ਡੀ. ਪੀ. ਕਾਲਜ ਫ਼ਾਰ ਵੁਮੈਨ ਨੇ ਰਾਸ਼ਟਰੀ ਤਕਨਾਲੋਜੀ ਦਿਵਸ ਮਨਾਇਆ <br/>
Ad Position 24