20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਅਕਾਲੀ ਦਲ ਵਲੋਂ ਚੋਣਾਂ ਦੌਰਾਨ ਹਰ ਬੀ.ਐਲ.ਏ. ਦੇ ਨਾਲ ਆਪਣੇ ਵਰਕਰ ਭੇਜਣ ਦਾ ਫੈਸਲਾ <br/>

Ad Position 21
No active advertisement
ਅਜੀਤ ਡੈਸਕ 19-05-2026
ਲੁਧਿਆਣਾ, 18 ਮਈ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ ਦੀ ਮੀਟਿੰਗ ਮਾਡਲ ਟਾਊਨ ਵਿਖੇ ਹਰਪ੍ਰੀਤ ਸਿੰਘ ਡੰਗ ਦੇ ਦਫਤਰ ਵਿਖੇ ਹੋਈ | ਮੀਟਿੰਗ ਵਿਚ ਹਲਕਾ ਪੱਛਮੀ ਦੇ ਇੰਚਾਰਜ ਪਰਉਪਕਾਰ ਸਿੰਘ ਘੁੰਮਣ ਅਤੇ ਸ਼ਹਿਰੀ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਡੰਗ ਨੇ ਦੱਸਿਆ ਕਿ ਮੀਟਿੰਗ 'ਚ ਫੈਸਲਾ ਕੀਤਾ ਗਿਆ ਕਿ ਚੋਣਾਂ ਦੌਰਾਨ ਹਰ ਬੂਥ ਉੱਤੇ ਬੀ.ਐਲ.ਏ. ਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਅਤੇ ਨਗਰ ਨਿਗਮ ਦੀਆਂ ਚੋਣਾਂ ਲੜ ਚੁੱਕੇ ਆਗੂ ਆਪੋ ਆਪਣਾ ਘੱਟੋ ਘੱਟ ਇਕ ਇਕ ਵਰਕਰ ਜਰੂਰ ਘਰ ਘਰ ਭੇਜਣ ਤਾਂ ਜੋ ਚੋਣਾਂ ਪਾਰਦਰਸ਼ੀ ਢੰਗ ਨਾਲ ਹੋ ਸਕਣ | ਉਨ੍ਹਾਂ ਕਿਹਾ ਕਿ ਇਹਨਾਂ ਚੋਣਾਂ ਵਿਚ ਜਾਅਲੀ ਵੋਟਾਂ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਇਸ ਲਈ ਹਰ ਬੂਥ ਤੇ ਇਕ ਇਕ ਵਰਕਰ ਆਪਣੇ ਵੱਲੋਂ ਬਿਠਾਉਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਵੋਟਾਂ ਦਾ ਕੰਮ ਪਾਰਦਰਸ਼ੀ ਤਰੀਕੇ ਨਾਲ ਸਿਰੇ ਚੜ੍ਹ ਸਕੇ | ਮੀਟਿੰਗ ਵਿਚ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਜਿਹੜੇ ਪ੍ਰਵਾਸੀਆਂ ਨੇ ਦੋ ਦੋ ਰਾਜਾਂ ਵਿਚ ਆਪਣੀਆਂ ਵੋਟਾਂ ਬਣਵਾਈਆਂ ਹਨ | ਆਪਣੇ ਪਿਤਰੀ ਰਾਜਾਂ ਵਿਚ ਵੀ ਅਤੇ ਪੰਜਾਬ ਵਿਚ ਵੀ | ਉਹ ਦੋਵੇਂ ਰਾਜਾਂ ਤੋਂ ਸਰਕਾਰੀ ਸਹੂਲਤਾਂ ਦਾ ਲਾਭ ਲੈ ਰਹੇ ਹਨ | ਅਜਿਹੀਆਂ ਵੋਟਾਂ ਦੀ ਛਾਣਬੀਣ ਕਰਕੇ ਵੋਟਾਂ ਜਰੂਰ ਕੱਟੀਆਂ ਜਾਣ ਤਾਂ ਜੋ ਦੋ ਦੋ ਜਗ੍ਹਾ ਤੋਂ ਸਰਕਾਰੀ ਸਹੂਲਤਾਂ ਦਾ ਲਾਭ ਲੈਣ ਅਤੇ ਵੋਟਾਂ ਪਾਉਣ ਵਾਲੇ ਪ੍ਰਵਾਸੀਆਂ ਨੂੰ ਕਾਨੂੰਨ ਦੇ ਦਾਇਰੇ ਵਿਚ ਲਿਆ ਕੇ ਕਾਨੂੰਨ ਨਾਲ ਖਿਲਵਾੜ ਕਰਨ ਤੋਂ ਰੋਕਿਆ ਜਾ ਸਕੇ | ਇਸ ਮੌਕੇ ਸਰਕਲ ਇੰਚਾਰਜ ਨਾਜਰ ਸਿੰਘ, ਭੁਪਿੰਦਰ ਸਿੰਘ ਚੀਮਾ, ਜਸਵਿੰਦਰ ਸਿੰਘ ਢਿੱਲੋਂ, ਖੁਸ਼ਜੀਤ ਸਿੰਘ, ਅਮਨਦੀਪ ਸਿੰਘ ਭਨੋਟ, ਅਰਵਿੰਦਰ ਸਿੰਘ ਦੂਆ, ਡਾ ਅਰੁਣ ਸਿੱਧੂ, ਜੁਗਰਾਜ ਸਿੰਘਲ, ਕੁਲਵਿੰਦਰ ਸਿੰਘ ਕਿੰਦਾ, ਬਲਵਿੰਦਰ ਸਿੰਘ ਡੁਲਗਜ, ਗੁਰਮੀਤ ਸਿੰਘ ਸਿੱਧੂ, ਕਵਲਦੀਪ ਸਿੰਘ ਬਹਿਲ,ਚਰਨਜੀਤ ਸਿੰਘ ਪਾਹਵਾ, ਅਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ ਮੈਕਟ, ਇੰਦਰਜੀਤ ਸਿੰਘ ਨਾਰੰਗ, ਅਮਨਪ੍ਰੀਤ ਸਿੰਘ ਮਨਵਿੰਦਰ ਸਿੰਘ ਲੱਕੀ ਅਤੇ ਬਰਿੰਦਰ ਸਿੰਘ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਿੰਘ ਸਭਾ ਵਿਖੇ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਪੇ ਪੈਰਿਟੀ ਬਹਾਲੀ ਲਈ ਐਸ.ਐਲ.ਏ. ਕਰਮਚਾਰੀਆਂ ਦਾ ਸੰਘਰਸ਼ ਤੇਜ਼ <br/>
Ad Position 24