09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

3 ਰੋਜ਼ਾ ਸ਼ਹੀਦੀ ਸਮਾਗਮ ਅੱਜ ਤੋਂ, ਤਿਆਰੀਆਂ ਮੁਕੰਮਲ <br/>

Ad Position 21
No active advertisement
ਅਜੀਤ ਡੈਸਕ 23-05-2026
ਡਾਬਾ/ਲੁਹਾਰਾ, 22 ਮਈ (ਕੁਲਵੰਤ ਸਿੰਘ ਸੱਪਲ)-ਗੁਰਦੁਆਰਾ ਸਾਹਿਬ ਸ੍ਰੀ ਸਿੰਘ ਸ਼ਹੀਦਾਂ ਜੀ ਮੁਹੱਲਾ ਬੇਗੋਆਣਾ ਨੇੜੇ ਲੁਹਾਰਾ ਨਹਿਰ ਦਾ ਪੁਲ ਵਿਖੇ ਮਨਾਏ ਜਾਣ ਵਾਲੇ 38ਵੇਂ 3 ਰੋਜ਼ਾ ਸ਼ਹੀਦੀ ਸਮਾਗਮ ਨੂੰ ਲੈ ਕੇ ਸਮੂਹ ਸੰਗਤਾਂ ਅਤੇ ਪ੍ਰਬੰਧਕ ਕਮੇਟੀਆਂ ਵਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਸੰਬੰਧੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਸੁਖਵਿੰਦਰ ਸਿੰਘ ਜੈਪੁਰੇ ਵਾਲਿਆਂ, ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੀ ਮੀਟਿੰਗ ਦੌਰਾਨ ਸਮਾਗਮ ਦੀਆਂ ਅੰਤਿਮ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ ਅੱਜ ਸਨਿਚਰਵਾਰ ਤੋਂ ਤਿੰਨ ਦਿਨ ਚੱਲਣ ਵਾਲੇ ਇਸ ਸ਼ਹੀਦੀ ਸਮਾਗਮ ਦੌਰਾਨ ਸਵੇਰੇ 10 ਵਜੇ ਅਖੰਡ ਪਾਠ ਪ੍ਰਕਾਸ਼ ਕੀਤੇ ਜਾਣਗੇ, ਉਪਰੰਤ ਸੰਤ ਬਾਬਾ ਜੀਵਨ ਸਿੰਘ ਬਗੀਚੀ ਵਾਲੇ, ਸੰਤ ਬਾਬਾ ਭਗਤ ਸਿੰਘ ਖਾਸੀ ਢੱਕੀ ਵਾਲੇ, ਸੰਤ ਬਾਬਾ ਦਲਵਾਰਾ ਸਿੰਘ ਰੋਹੀਸਰ ਵਾਲੇ, ਸੁਆਮੀ ਓਮਾਨੰਦ ਧਾਮ ਤਲਵੰਡੀ, ਸੰਤ ਬਾਬਾ ਹਰਵਿੰਦਰ ਸਿੰਘ ਸ਼ੰਕਰ ਵਾਲੇ, ਸੰਤ ਬਾਬਾ ਸਿਮਰਨਦੀਪ ਸਿੰਘ ਰਾਏਕੋਟ ਬੱਸੀਆਂ ਵਾਲੇ, ਭਾਈ ਹਰਸਿਮਰਨ ਸਿੰਘ, ਗੁਰਦੁਆਰਾ ਮੰਜੀ ਸਾਹਿਬ ਦੇ ਹੈਡ ਗ੍ਰੰਥੀ ਭਾਈ ਬਲਵਿੰਦਰ ਸਿੰਘ, ਭਾਈ ਹਰਨੇਕ ਸਿੰਘ, ਭਾਈ ਯੂਗੇਸ਼ ਸਿੰਘ ਲੁਧਿਆਣਾ ਆਦਿ ਕੀਰਤਨੀ ਜੱਥਿਆਂ ਵਲੋਂ ਕੀਰਤਨ ਦਰਬਾਰ ਸਜਾਏ ਜਾਣਗੇ, ਕਵੀਸ਼ਰੀ ਜੱਥਿਆਂ ਅਤੇ ਢਾਡੀ ਜੱਥਿਆਂ ਵੱਲੋਂ ਸ਼ਹੀਦੀ ਵਾਰਾਂ ਨਾਲ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਜਾਵੇਗਾ | ਇਸ ਮੌਕੇ ਉਨ੍ਹਾਂ ਨਾਲ ਪ੍ਰਧਾਨ ਜੋਗਿੰਦਰ ਸਿੰਘ ਚਾਨੇ, ਪਲਵਿੰਦਰ ਸਿੰਘ, ਅਮਰੀਕ ਸਿੰਘ ਕਲਸੀ, ਅਵਤਾਰ ਸਿੰਘ, ਅੰਮਿ੍ਤਪਾਲ ਸਿੰਘ ਸ਼ੇਰਾ, ਜਗਤਾਰ ਸਿੰਘ, ਸੁਖਵਿੰਦਰ ਸਿੰਘ, ਅੰਗਰੇਜ ਸਿੰਘ, ਨਿਰਮਲ ਸਿੰਘ, ਕੁਲਦੀਪ ਸਿੰਘ ਗਰੇਵਾਲ, ਸਰਬਜੀਤ ਸਿੰਘ, ਜਸਵੰਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਵਿਖੇ 2 ਰੋਜ਼ਾ ਕਥਾ ਅਤੇ ਕੀਰਤਨ ਸਮਾਗਮ ਅੱਜ ਅਤੇ ਕੱਲ੍ਹ ਅਗਲੀ ਖ਼ਬਰ ਮਾਂ ਬਗਲਾ ਮੁਖੀ ਦੀ ਪੂਜਾ ਕਰਨ ਨਾਲ ਸ਼ਰਧਾਲੂਆਂ ਨੂੰ ਮਾਨਸਿਕ ਸ਼ਾਂਤੀ, ਸ਼ਕਤੀ ਅਤੇ ਸਾਕਾਰਾਤਮਿਕ ਊਰਜਾ ਮਿਲਦੀ ਹੈ-ਮਹੰਤ...
Ad Position 24