ਲੁਧਿਆਣਾ, 22 ਮਈ (ਪਰਮਿੰਦਰ ਸਿੰਘ ਆਹੂਜਾ)-ਲੱਖਾਂ ਸ਼ਰਧਾਲੂਆਂ ਲਈ ਅਥਾਹ ਆਸਥਾ ਦਾ ਕੇਂਦਰ ਸ਼ਹੀਦ ਕਰਤਾਰ ਸਿੰਘ ਸਰਾਭਾ ਰੋਡ ਸਥਿਤ ਸਿੰਗਲਾ ਐਨਕਲੇਵ 'ਚ ਮਾਂ ਬਗਲਾ ਮੁਖੀ ਧਾਮ ਵਿਖੇ ਮਹੰਤ ਪ੍ਰਵੀਨ ਚÏਧਰੀ ਦੀ ਅਗਵਾਈ ਹੇਠ ਇਕ ਵਿਸ਼ਾਲ 'ਸਰਵ ਕਸ਼ਟ ਨਿਵਾਰਨ ਯੱਗ' ਕਰਵਾਇਆ ਗਿਆ¢ ਦੇਸ਼ ਅਤੇ ਸ਼ਹਿਰ ਤੋਂ ਹਜ਼ਾਰਾਂ ਸ਼ਰਧਾਲੂਆਂ ਨੇ ਇਸ ਧਾਰਮਿਕ ਸਮਾਗਮ ਵਿਚ ਸ਼ਿਰਕਤ ਕੀਤੀ ਅਤੇ ਮਾਂ ਬਗਲਾ ਮੁਖੀ ਦੇ ਚਰਨਾਂ ਵਿਚ ਆਪਣੀ ਆਸਥਾ ਪ੍ਰਗਟ ਕੀਤੀ | ਯੱਗ ਵਿਚ ਭੇਟਾ ਚੜ੍ਹਾ ਕੇ ਸਾਰੇ ਦੁੱਖਾਂ ਦੇ ਨਿਵਾਰਨ ਲਈ ਪ੍ਰਾਰਥਨਾ ਕੀਤੀ, ਜਿਸ ਨਾਲ ਸਾਰਾ ਧਾਮ ਰੂਹਾਨੀਅਤ ਭਰੇ ਮਾਹÏਲ ਨਾਲ ਗੂੰਜ ਉਠਿਆ¢ ਵੈਦਿਕ ਮੰਤਰਾਂ ਦੇ ਜਾਪ ਅਤੇ ਹਵਨ ਦੀ ਪਵਿੱਤਰ ਅੱਗ ਦੇ ਵਿਚਕਾਰ ਸ਼ਰਧਾਲੂਆਂ ਨੇ ਸ਼ਰਧਾ ਨਾਲ ਆਪਣੀਆਂ ਪ੍ਰਾਰਥਨਾਵਾਂ ਕੀਤੀਆਂ¢ ਭਜਨ ਅਤੇ ਕੀਰਤਨ ਵੀ ਕੀਤਾ ਗਿਆ, ਜਿਸ ਵਿਚ ਸ਼ਰਧਾਲੂਆਂ ਨੇ ਮਾਂ ਬਗਲਾ ਮੁਖੀ ਦਾ ਗੁਣਗਾਨ ਕੀਤਾ¢ ਇਸ ਮÏਕੇ ਮਹੰਤ ਪ੍ਰਵੀਨ ਚÏਧਰੀ ਨੇ ਕਿਹਾ ਕਿ ਮਾਂ ਬਗਲਾ ਮੁਖੀ ਦੀ ਪੂਜਾ ਕਰਨ ਨਾਲ ਜੀਵਨ ਦੀਆਂ ਸਾਰੀਆਂ ਮੁਸੀਬਤਾਂ ਦੂਰ ਹੋ ਜਾਂਦੀਆਂ ਹਨ ਅਤੇ ਸ਼ਰਧਾਲੂਆਂ ਨੂੰ ਮਾਨਸਿਕ ਸ਼ਾਂਤੀ, ਸ਼ਕਤੀ ਅਤੇ ਸਕਾਰਾਤਮਿਕ ਊਰਜਾ ਮਿਲਦੀ ਹੈ¢ ਉਨ੍ਹਾਂ ਕਿਹਾ ਕਿ ਯੱਗ ਅਤੇ ਧਾਰਮਿਕ ਰਸਮਾਂ ਭਾਰਤੀ ਸਭਿਆਚਾਰ ਦੀ ਅਨਮੋਲ ਵਿਰਾਸਤ ਹਨ, ਜੋ ਸਮਾਜ ਵਿਚ ਭਾਈਚਾਰਾ, ਪਿਆਰ ਅਤੇ ਅਧਿਆਤਮਿਕ ਚੇਤਨਾ ਨੂੰ ਮਜ਼ਬੂਤ ਕਰਦੀਆਂ ਹਨ¢ ਉਨ੍ਹਾਂ ਸ਼ਰਧਾਲੂਆਂ ਨੂੰ ਧਾਰਮਿਕਤ ਮਾਰਗ 'ਤੇ ਚੱਲਣ ਦੀ ਅਪੀਲ ਕਰਦਿਆਂ ਕਿਹਾ ਕਿ ਨਿਯਮਤ ਪੂਜਾ ਅਤੇ ਸੇਵਾ, ਸਾਡੇ ਜੀਵਨ ਵਿਚ ਖ਼ੁਸ਼ੀ ਅਤੇ ਖ਼ੁਸ਼ਹਾਲੀ ਲਿਆਉਂਦੀ ਹੈ¢ ਇਸ ਮÏਕੇ ਮਨਪ੍ਰੀਤ ਛਤਵਾਲ, ਸੁਨੀਲ ਮਹਾਜਨ, ਰਮਨ ਘਈ, ਜਤਿੰਦਰ ਸੂਦ, ਮੋਹਿਤ ਸੂਦ, ਸੁਧੀਰ ਮਹਾਜਨ, ਗÏਰਵ ਕਾਲੀਆ, ਸੁਨੀਲ ਹਾਂਡਾ, ਜਤਿਨ ਸੂਦ, ਸੰਦੀਪ ਸੂਦ, ਤਰੁਣ ਚÏਧਰੀ, ਪਰਮਵੀਰ ਚÏਧਰੀ, ਨਰਿੰਦਰ ਸਿੰਗਲਾ, ਇਕਬਾਲ ਸਿੰਘ, ਬਲਜੀਤ ਤਿੱ੍ਰਖਾ, ਗÏਤਮ ਸਿੰਗਲਾ ਮਹਾਜਨ, ਚੇਤੰਨ ਸਿੰਘ, ਚੇਤੰਨ ਸਿੰਘ, ਸਾਹਿਲ ਸਿੰਗਲਾ, ਰਾਜ ਸੋਲੰਕੀ, ਪੰਕਜ ਗੁਪਤਾ, ਦੀਪਕ ਗਰਗ, ਦਿਨੇਸ਼ ਰੱਲੀ ਆਦਿ ਹਾਜ਼ਰ ਸਨ¢