09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਖੁੱਲ੍ਹੇ ਸੀਵਰੇਜ ਨੇ ਤਾਜਪੁਰ ਰੋਡ 'ਤੇ ਕਰਵਾਇਆ ਹਾਦਸਾ <br/>

Ad Position 21
No active advertisement
ਅਜੀਤ ਡੈਸਕ 23-05-2026
ਲੁਧਿਆਣਾ, 22 ਮਈ (ਭੁਪਿੰਦਰ ਸਿੰਘ ਬੈਂਸ)-ਤਾਜਪੁਰ ਰੋਡ ਨੇੜੇ ਵਿਜੇ ਨਗਰ ਇਲਾਕੇ ਵਿਚ ਖੁੱਲ੍ਹੇ ਸੀਵਰੇਜ ਅਤੇ ਸੜਕ 'ਤੇ ਖੜ੍ਹੇ ਪਾਣੀ ਕਾਰਨ ਇਕ ਵੱਡਾ ਹਾਦਸਾ ਹੋਣ ਤੋਂ ਟੱਲ ਗਿਆ | ਦੋ ਛੋਟੇ ਬੱਚਿਆਂ ਨਾਲ ਸਕੂਟਰੀ 'ਤੇ ਜਾ ਰਹੀ ਇਕ ਮਹਿਲਾ ਪਾਣੀ ਨਾਲ ਭਰੇ ਖੁੱਲ੍ਹੇ ਸੀਵਰੇਜ 'ਚ ਡਿਗ ਪਈ | ਖੁਸ਼ਕਿਸਮਤੀ ਨਾਲ ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਮਦਦ ਕਰਦਿਆਂ ਮਹਿਲਾ ਅਤੇ ਦੋਵੇਂ ਬੱਚਿਆਂ ਨੰੂ ਸੁਰੱਖਿਅਤ ਬਾਹਰ ਕੱਢ ਲਿਆ | ਜਾਣਕਾਰੀ ਮੁਤਾਬਿਕ ਸੜਕ 'ਤੇ ਪਾਣੀ ਭਰਿਆ ਹੋਣ ਕਾਰਨ ਮਹਿਲਾ ਨੰੂ ਖੁੱਲੇ੍ਹ ਸੀਵਰੇਜ ਦਾ ਅੰਦਾਜ਼ਾ ਨਹੀਂ ਲੱਗਿਆ | ਦੱਸਿਆ ਜਾ ਰਿਹਾ ਹੈ ਕਿ ਸੀਵਰੇਜ 'ਤੇ ਢੱਕਣ ਨਾ ਹੋਣ ਕਾਰਨ ਇਹ ਹਾਦਸਾ ਵਾਪਰਿਆ | ਮਹਿਲਾ ਦੀ ਸਕੂਟਰੀ ਸਿੱਧੀ ਪਾਣੀ ਨਾਲ ਭਰੇ ਸੀਵਰ ਵਿਚ ਜਾ ਡਿੱਗੀ ਅਤੇ ਉਸ ਨਾਲ ਉਸ ਦੇ ਦੋਵੇਂ ਬੱਚੇ ਵੀ ਪਾਣੀ ਵਿਚ ਜਾ ਡਿੱਗੇ | ਘਟਨਾ ਮਗਰੋਂ ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ | ਲੋਕਾਂ ਦਾ ਕਹਿਣਾ ਹੈ ਕਿ ਡੇਅਰੀਆਂ ਅਤੇ ਖਰਾਬ ਸੀਵਰੇਜ ਪ੍ਰਬੰਧਾਂ ਕਾਰਨ ਇਲਾਕੇ ਦੀਆਂ ਸੜਕਾਂ 'ਤੇ ਹਮੇਸ਼ਾ ਪਾਣੀ ਖੜ੍ਹਾ ਰਹਿੰਦਾ ਹੈ ਅਤੇ ਖੁੱਲ੍ਹੇ ਸੀਵਰੇਜ ਲੋਕਾਂ ਲਈ ਖਤਰਾ ਬਣੇ ਹੋਏ ਹਨ | ਸਥਾਨਕ ਲੋਕਾਂ ਨੇ ਨਗਰ ਨਿਗਮ ਖ਼ਿਲਾਫ਼ ਰੋਸ ਜਤਾਉਂਦਿਆਂ ਖੁੱਲ੍ਹੇ ਸੀਵਰੇਜ ਤੁਰੰਤ ਬੰਦ ਕਰਨ ਅਤੇ ਇਲਾਕੇ ਦੀ ਸਫ਼ਾਈ ਤੇ ਨਿਕਾਸੀ ਪ੍ਰਬੰਧ ਠੀਕ ਕਰਨ ਦੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ ਮਾਂ ਬਗਲਾ ਮੁਖੀ ਦੀ ਪੂਜਾ ਕਰਨ ਨਾਲ ਸ਼ਰਧਾਲੂਆਂ ਨੂੰ ਮਾਨਸਿਕ ਸ਼ਾਂਤੀ, ਸ਼ਕਤੀ ਅਤੇ ਸਾਕਾਰਾਤਮਿਕ ਊਰਜਾ ਮਿਲਦੀ ਹੈ-ਮਹੰਤ... ਅਗਲੀ ਖ਼ਬਰ ਸੀਸੂ ਵਲੋਂ ਦੂਜਾ ਉਦਯੋਗਿਕ ਸੁਰੱਖਿਆ ਐਕਸਪੋ ਤੇ ਕਾਨਫ਼ਰੰਸ ਅੱਜ <br/>
Ad Position 24