09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਰਾਜੀਵ ਗਾਂਧੀ ਦੀ ਬਰਸੀ ਹਲਕਾ ਦੱਖਣੀ 'ਚ ਬਾਵਾ ਦੀ ਅਗਵਾਈ ਹੇਠ ਮਨਾਈ <br/>

Ad Position 21
No active advertisement
ਅਜੀਤ ਡੈਸਕ 23-05-2026
ਡਾਬਾ/ਲੁਹਾਰਾ, 22 ਮਈ (ਕੁਲਵੰਤ ਸਿੰਘ ਸੱਪਲ)-ਹਲਕਾ ਦੱਖਣੀ ਵਿਖੇ ਕਾਂਗਰਸੀ ਵਰਕਰਾਂ ਨੇ ਰਾਜੀਵ ਗਾਂਧੀ ਦੀ ਯਾਦ 'ਚ ਸਮਾਗਮ ਦੌਰਾਨ ਮਰਹੂਮ ਪ੍ਰਧਾਨ ਮੰਤਰੀ, ਭਾਰਤ ਰਤਨ 'ਰਾਜੀਵ ਗਾਂਧੀ ਦੀ ਭਾਰਤ ਨੂੰ ਦੇਣ' ਵਿਸ਼ੇ 'ਤੇ ਸੀਨੀਅਰ ਕਾਂਗਰਸੀ ਨੇਤਾ ਕਿ੍ਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ.ਬੀ.ਸੀ.) ਇੰਚਾਰਜ ਹਿਮਾਚਲ ਪ੍ਰਦੇਸ਼ ਦੀ ਸਰਪ੍ਰਸਤੀ ਹੇਠ ਵਿਚਾਰਾਂ ਕੀਤੀਆਂ, ਜਿਸ ਵਿਚ ਸੀਨੀਅਰ ਨੇਤਾ (ਓ.ਬੀ.ਸੀ.) ਜਨਰਲ ਸਕੱਤਰ ਗੁਰਨਾਮ ਸਿੰਘ ਕਲੇਰ, ਵਰਿੰਦਰ ਭੱਲਾ ਪ੍ਰਧਾਨ ਜ਼ਿਲ੍ਹਾ ਕਾਂਗਰਸ (ਓ.ਬੀ.ਸੀ.), ਜਨਰਲ ਸਕੱਤਰ ਜ਼ਿਲ੍ਹਾ ਕਾਂਗਰਸ ਮਾਸਟਰ ਹਰੀਦੇਵ ਬਾਵਾ, ਰਤਨੇਸ਼ ਸਿੰਘ ਵਾਈਸ ਪ੍ਰਧਾਨ, ਕੈਪਟਨ ਮਲਕੀਤ ਸਿੰਘ ਨੇ ਵਿਚਾਰ ਪੇਸ਼ ਕੀਤੇ | ਇਸ ਸਮੇਂ ਬੋਲਦੇ ਹੋਏ ਬਾਵਾ ਅਤੇ ਵੱਖ-ਵੱਖ ਬੁਲਾਰਿਆਂ ਨੇ ਰਾਜੀਵ ਗਾਂਧੀ ਵਲੋਂ ਵੱਖ-ਵੱਖ ਖੇਤਰਾਂ ਵਿਚ ਕੰਮ ਕਰਕੇ ਭਾਰਤ ਨੂੰ ਦੁਨੀਆ ਦੇ ਮੋਹਰੀ ਦੇਸ਼ਾਂ ਦੀ ਕਤਾਰ ਵਿਚ ਖੜ੍ਹਾ ਕਰਨ ਲਈ ਕੀਤੀ ਮਿਹਨਤ ਅਤੇ ਦੂਰ ਅੰਦੇਸ਼ ਸੋਚ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਆਈ.ਓ.ਸੀ. ਦੇ ਪ੍ਰਧਾਨ ਸੈਮ ਪਟਰੌਦਾ ਦੀ ਅਗਵਾਈ ਵਿਚ ਇਤਿਹਾਸਿਕ ਫ਼ੈਸਲਾ ਲੈਂਦੇ ਹੋਏ ਉਨ੍ਹਾਂ ਭਾਰਤ ਵਿਚ ਕੰਪਿਊਟਰ ਯੁੱਗ ਦੀ ਸ਼ੁਰੂਆਤ ਕੀਤੀ, ਜੋ ਅੱਜ ਕੰਪਿਊਟਰ ਅਤੇ ਹੱਥ ਵਿਚ ਮੋਬਾਈਲ ਫ਼ੋਨ ਹੈ, ਇਹ ਰਾਜੀਵ ਗਾਂਧੀ ਦੀ ਦੇਣ ਹੈ | ਉਨ੍ਹਾਂ ਕਿਹਾ ਕਿ ਕਪੂਰਥਲਾ ਰੇਲ ਕੋਚ ਫ਼ੈਕਟਰੀ ਵੀ ਪੰਜਾਬ ਨੂੰ ਰਾਜੀਵ ਗਾਂਧੀ ਦੀ ਦੇਣ ਹੈ | ਇਸ ਮੌਕੇ ਹਲਕਾ ਦੱਖਣੀ ਦੇ ਕਾਂਗਰਸੀ ਵਰਕਰ ਹਾਜ਼ਰ ਸੀ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਚੁਪਹਿਰਾ ਸਮਾਗਮ ਭਲਕੇ ਅਗਲੀ ਖ਼ਬਰ ਵਿਦੇਸ਼ਾਂ 'ਚ ਪਾਰਟੀ ਪ੍ਰਤੀ ਪ੍ਰਚਾਰ ਕਰਨ ਉਪਰੰਤ ਵਾਪਸ ਪਰਤੇ ਅਕਾਲੀ ਆਗੂ ਢਿੱਲੋਂ ਦਾ ਅਕਾਲੀ ਜਥਾ ਸ਼ਹਿਰੀ ਵਲੋਂ ਸਨਮਾਨ...
Ad Position 24