ਲੁਧਿਆਣਾ, 22 ਮਈ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਸਾਹਿਬ ਜਵੱਦੀ ਟਕਸਾਲ ਵਿਖੇ 24 ਮਈ, ਦਿਨ ਐਤਵਾਰ, ਸ਼ਾਮ 6:00 ਵਜੇ ਤੋਂ 10:00 ਵਜੇ ਤੱਕ ਚੁਪਹਿਰਾ ਸਮਾਗਮ ਹੋਵੇਗਾ¢ ਜਵੱਦੀ ਟਕਸਾਲ ਦੇ ਦਫ਼ਤਰ ਵਲੋਂ ਭਾਈ ਮਨਿੰਦਰ ਸਿੰਘ ਆਹੂਜਾ ਅਤੇ ਭਾਈ ਦਲਬੀਰ ਸਿੰਘ ਮੱਕੜ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਸਮਾਗਮ ਦੌਰਾਨ ਭਾਈ ਅਮਨਦੀਪ ਸਿੰਘ ਬੀਬੀ ਕÏਲਾਂ ਜੀ ਅੰਮਿ੍ਤਸਰ ਸਾਹਿਬ ਵਾਲੇ ਕੀਰਤਨ ਦੀਆਂ ਹਾਜ਼ਰੀਆਂ ਭਰਨਗੇ¢ ਜਵੱਦੀ ਟਕਸਾਲ ਦੇ ਮÏਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਸਮੂਹ ਮੈਂਬਰ ਸਾਹਿਬਾਨਾਂ ਵਲੋਂ ਸੰਗਤਾਂ ਨੂੰ ਕਲਯੁਗ ਦੇ ਭਿਆਨਕ ਦੌਰ ਤੋਂ ਬਚਣ ਲਈ ਗੁਰਬਾਣੀ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ ਜਪ-ਤਪ ਸਮਾਗਮ ਵਿਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕਰਨ¢