26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਦਫ਼ਤਰ ਦੇ ਤਾਲੇ ਤੋੜ ਕੇ ਨਕਦੀ ਤੇ ਸੋਨੇ ਦੀ ਚੇਨ ਲੈ ਕੇ ਫ਼ਰਾਰ ਹੋਏ ਤਿੰਨ ਨੌਜਵਾਨ ਕਾਬੂ <br/>

Ad Position 21
No active advertisement
ਅਜੀਤ ਡੈਸਕ 25-05-2026
ਲੁਧਿਆਣਾ, 24 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਭਾਮੀਆਂ ਰੋਡ 'ਤੇ ਪ੍ਰਾਪਰਟੀ ਡੀਲਰ ਦੇ ਦਫ਼ਤਰ ਦੇ ਤਾਲੇ ਤੋੜ ਕੇ ਚੋਰ ਨਕਦੀ ਤੇ ਲੱਖਾਂ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਚੋਰੀ ਕਰਕੇ ਫ਼ਰਾਰ ਹੋ ਗਏ | ਪੁਲਿਸ ਨੇ ਇਸ ਮਾਮਲੇ 'ਚ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ | ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਅਸ਼ੀਸ਼ ਕੁਮਾਰ ਵਿੱਜ ਨੇ ਦੱਸਿਆ ਕਿ ਉਸ ਦਾ ਵਿੱਜ ਪ੍ਰਾਪਰਟੀ ਐਡਵਾਈਜ਼ਰ ਨਾਂਅ 'ਤੇ ਦਫ਼ਤਰ ਸਾਹਮਣੇ ਸਰਕਾਰੀ ਸਕੂਲ ਭਾਮੀਆਂ ਰੋਡ ਵਿਖੇ ਹੈ | ਬੀਤੀ ਰਾਤ ਕੋਈ ਅਣਪਛਾਤੇ ਵਿਅਕਤੀ ਉਸ ਦੇ ਦਫ਼ਤਰ ਦਾ ਪਿਛਲੇ ਪਾਸੇ ਰੌਸ਼ਨਦਾਨ ਤੋੜ ਕੇ ਦਰਾਜ਼ 'ਚੋਂ ਕੁਝ ਨਕਦੀ ਤੇ ਸੋਨੇ ਦੀ ਚੈਨ ਚੋਰੀ ਕਰਕੇ ਲੈ ਗਏ | ਭਾਲ ਕਰਨ 'ਤੇ ਪਤਾ ਲੱਗਾ ਕਿ ਸੂਰਜ, ਸਾਹਿਲ ਤੇ ਸੁਰਜ ਨੇ ਚੋਰੀ ਕੀਤੀ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਚਰਨਜੀਵ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਸੂਰਜ, ਸਾਹਿਲ ਤੇ ਸੂਰਜ ਨੂੰ ਗਿ੍ਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਵੱਡਾ ਗੁਰਦੁਆਰਾ ਸਾਹਿਬ ਢੰਡਾਰੀ ਕਲਾਂ ਵਿਖੇ ਦਸਮੀ ਦੇ ਦਿਹਾੜੇ ਮੌਕੇ ਸਮਾਗਮ ਅੱਜ <br/> ਅਗਲੀ ਖ਼ਬਰ ਸੜਕ ਹਾਦਸੇ 'ਚ 8 ਸਾਲਾ ਬੱਚੇ ਦੀ ਹੋਈ ਮੌਤ <br/>
Ad Position 24