ਵਾਰਦਾਤ ਦੀ ਯੋਜਨਾ ਬਣਾ ਰਿਹਾ ਵਿਅਕਤੀ ਅਸਲ੍ਹੇ ਸਮੇਤ ਕਾਬੂ
ਅਜੀਤ ਡੈਸਕ
25-05-2026
ਲੁਧਿਆਣਾ, 24 ਮਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸ਼ਿਮਲਾਪੁਰੀ ਦੇ ਇਲਾਕੇ ਦਾਣਾ ਮੰਡੀ ਆਮੰਤਰਣ ਪੈਲੇਸ ਦੇ ਸਾਹਮਣੇ ਖਾਲੀ ਪਲਾਟ ਦੇ ਬਾਹਰ ਖੜ੍ਹ ਕੇ ਵਾਰਦਾਤ ਦੀ ਯੋਜਨਾ ਬਣਾ ਰਹੇ ਵਿਅਕਤੀ ਨੂੰ ਅਸਲ੍ਹੇ ਸਮੇਤ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਅਮਰਜੀਤ ਕੁਮਾਰ ਨੇ ਦੱਸਿਆ ਕਿ ਉਹ ਗਸ਼ਤ ਸੰਬੰਧੀ ਇਲਾਕੇ ਵਿਚ ਮੌਜੂਦ ਸਨ ਤਾਂ ਮੁਲਜ਼ਮ ਨੂੰ ਨਾਜਾਇਜ਼ ਅਸਲੇ੍ਹ ਸਮੇਤ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਦਾਣਾ ਮੰਡੀ ਆਮੰਤਰਣ ਪੈਲੇਸ ਦੇ ਸਾਹਮਣੇ ਖਾਲੀ ਪਲਾਟ ਦੇ ਬਾਹਰ ਖੜੇ੍ਹ ਨੂੰ ਕਾਬੂ ਕਰਕੇ ਉਸ ਪਾਸੋਂ ਇਕ ਰਿਵਾਲਵਰ 32 ਬੋਰ, ਖਾਲੀ ਬਿਨਾ ਰੌਂਦ ਬਰਾਮਦ ਕੀਤਾ | ਮੁਲਜ਼ਮ ਦੀ ਸ਼ਨਾਖ਼ਤ ਸ਼ੁਭਮ ਵਜੋਂ ਹੋਈ ਹੈ | ਪੁਲਿਸ ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ |