ਲੁਧਿਆਣਾ, 25 ਮਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚੋਂ ਨਸ਼ਾ ਕਰਦੇ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਪਹਿਲੇ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ 1 ਵਿਖੇ ਤਾਇਨਾਤ ਥਾਣੇਦਾਰ ਹਰਦੀਪ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਸਬੰਧੀ ਇਲਾਕੇ ਵਿਚ ਮੌਜੂਦ ਸਨ ਤਾਂ ਕੂੜੇ ਦੇ ਡੰਪ ਲਾਗੇ ਬੈਠ ਕੇ ਨਸ਼ਾ ਕਰ ਰਹੇ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮ ਦੀ ਸ਼ਨਾਖ਼ਤ ਕਰਨ ਕੁਮਾਰ ਉਰਫ਼ ਕਾਲਾ ਵਜੋਂ ਹੋਈ ਹੈ | ਦੂਜੇ ਮਾਮਲੇ ਵਿਚ ਥਾਣਾ ਹੈਬੋਵਾਲ ਵਿਖੇ ਤੈਨਾਤ ਹੌਲਦਾਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਸਬੰਧੀ ਇਲਾਕੇ ਵਿਚ ਮੌਜੂਦ ਸਨ ਤਾਂ ਤਰਸੇਮ ਹਸਪਤਾਲ ਜੱਸੀਆਂ ਰੋਡ ਦੀ ਬੈਕਸਾਈਡ ਸੜਕ 'ਤੇ ਖੱਬੀ ਸਾਈਡ ਖਾਲੀ ਜਗ੍ਹਾ 'ਤੇ ਨਸ਼ਾ ਕਰ ਰਹੇ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮ ਦੀ ਸ਼ਨਾਖ਼ਤ ਮਹੇਸ਼ ਸਿੰਘ ਵਜੋਂ ਹੋਈ ਹੈ | ਤੀਜੇ ਮਾਮਲੇ ਵਿਚ ਥਾਣਾ ਮੋਤੀ ਨਗਰ ਵਿਖੇ ਤੈਨਾਤ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਸਬੰਧੀ ਇਲਾਕੇ ਵਿਚ ਮੌਜੂਦ ਸਨ ਤਾਂ ਗਲਾਡਾ ਗਰਾਊਾਡ ਨੇੜੇ ਵਰਧਮਾਨ ਚੌਕ ਲਾਗੇ ਬੈਠ ਕੇ ਨਸ਼ਾ ਕਰ ਰਹੇ ਵਿਅਕਤੀ ਨੂੰ ਕਾਬੂ ਕੀਤਾ ਹੈ | ਮੁਲਜ਼ਮ ਦੀ ਸ਼ਨਾਖ਼ਤ ਪਵਨ ਕੁਮਾਰ ਵਜੋਂ ਹੋਈ ਹੈ | ਚੌਥੇ ਮਾਮਲੇ ਵਿਚ ਥਾਣਾ ਮੇਹਰਬਾਨ ਵਿਖੇ ਤੈਨਾਤ ਹੌਲਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਸਬੰਧੀ ਇਲਾਕੇ ਵਿਚ ਮੌਜੂਦ ਸਨ ਤਾਂ ਨੰਦ ਵਿਹਾਰ ਕਾਲੋਨੀ 'ਚ ਨਸ਼ਾ ਕਰ ਰਹੇ ਵਿਅਕਤੀ ਨੂੰ ਕਾਬੂ ਕੀਤਾ ਹੈ | ਮੁਲਜ਼ਮ ਦੀ ਸ਼ਨਾਖ਼ਤ ਅੰਕੁਸ਼ ਕੁਮਾਰ ਵਜੋਂ ਹੋਈ ਹੈ |