ਡਾਬਾ/ਲੁਹਾਰਾ, 25 ਮਈ (ਕੁਲਵੰਤ ਸਿੰਘ ਸੱਪਲ)-ਸ਼ਹੀਦ ਸਿੰਘਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਗੁਰਦੁਆਰਾ ਸਾਹਿਬ ਸ੍ਰੀ ਸਿੰਘ ਸ਼ਹੀਦਾਂ ਜੀ ਮੁਹੱਲਾ ਬੇਗੋਆਣਾ ਨੇੜੇ ਲੁਹਾਰਾ ਨਹਿਰ ਦਾ ਪੁਲ ਬੁਲਾਰਾ ਰੋਡ ਭਾਈ ਸੁਖਵਿੰਦਰ ਸਿੰਘ ਜੈਪੁਰੇ ਵਾਲਿਆਂ ਦੀ ਦੇਖ-ਰੇਖ ਹੇਠ ਇਲਾਕੇ ਦੀ ਸਾਧ ਸੰਗਤ, ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 38ਵਾਂ ਸਾਲਾਨਾ ਸਮਾਗਮ ਸਮਾਪਤ ਹੋ ਗਿਆ | ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਦੂਰੋਂ ਨੇੜਿਓਾ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰਬਾਣੀ ਕੀਰਤਨ, ਕਥਾ-ਵਿਚਾਰਾਂ ਦਾ ਆਨੰਦ ਮਾਣਿਆ | ਇਸ ਮੌਕੇ ਸੰਤ ਬਾਬਾ ਦਲਵਾਰਾ ਸਿੰਘ ਰੋਹੀਸਰ ਮਾਲੋਵਾਲ ਵਾਲੇ, ਭਾਈ ਹਰਸਿਮਰਨ ਸਿੰਘ ਹੀਰਾਂ ਵਾਲਿਆਂ ਨੇ ਕਿਹਾ ਕਿ ਸ਼ਹੀਦ ਸਿੰਘਾਂ ਨੇ ਧਰਮ ਅਤੇ ਮਨੁੱਖਤਾ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ | ਉਨ੍ਹਾਂ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਜੀਵਨ ਤੋਂ ਪੇ੍ਰਰਨਾ ਲੈ ਕੇ ਗੁਰੂ ਘਰ ਨਾਲ ਜੁੜਨਾ ਚਾਹੀਦਾ ਹੈ | ਸੰਤ ਬਾਬਾ ਜੀਵਨ ਸਿੰਘ ਬਗੀਚੀ ਵਾਲਿਆਂ, ਭਾਈ ਸਿਮਰਨਦੀਪ ਸਿੰਘ ਰਾਏਕੋਟ ਬੱਸੀਆਂ ਵਾਲਿਆਂ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਨ ਦੀ ਲੋੜ ਹੈ | ਸੰਤ ਬਾਬਾ ਭਗਤ ਸਿੰਘ ਖਾਸੀ ਢੱਕੀ ਵਾਲਿਆਂ, ਸਵਾਮੀ ਓਮਾ ਨੰਦ ਭੂਰੀ ਵਾਲਿਆਂ, ਸੰਤ ਬਾਬਾ ਹਰਵਿੰਦਰ ਸਿੰਘ ਸ਼ੰਕਰ, ਹੈਡ ਗ੍ਰੰਥੀ ਗਿਆਨੀ ਬਲਵਿੰਦਰ ਸਿੰਘ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਾਲੇ, ਭਾਈ ਯੂਗੇਸ ਸਿੰਘ ਆਲਮਗੀਰ, ਭਾਈ ਹਰਨੇਕ ਸਿੰਘ ਆਲਮਗੀਰ ਵਾਲਿਆਂ ਆਦਿ ਨੇ ਵੀ ਸੰਬੋਧਨ ਕੀਤਾ | ਬਾਬਾ ਦੀਪ ਸਿੰਘ ਜੀ ਸੇਵਕ ਜੱਥਾ, ਭਾਈ ਅਮਨਦੀਪ ਸਿੰਘ ਆਦਿ ਨੇ ਵੀ ਆਪਣੀ ਹਾਜ਼ਰੀ ਲਗਵਾਈ | ਇਸ ਮੌਕੇ ਭਾਈ ਸੁਖਵਿੰਦਰ ਸਿੰਘ ਜੈਪੁਰੇ ਵਾਲਿਆਂ ਨੇ ਪਹੁੰਚੀਆਂ ਹੋਈਆਂ ਸਮੂਹ ਸੰਗਤਾਂ, ਸੇਵਾਦਾਰਾਂ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ | ਪ੍ਰਬੰਧਕ ਕਮੇਟੀ ਵਲੋਂ ਸੇਵਾਦਾਰਾਂ, ਕੀਰਤਨੀ ਜੱਥਿਆਂ ਅਤੇ ਧਾਰਮਿਕ ਰਾਜਨੀਤਕ ਆਗੂਆਂ ਨੂੰ ਸਿਰੋਪਾਉ ਪਾ ਕੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸਾਬਕਾ ਉਪ ਚੇਅਰਮੈਨ ਪਛੜੀਆਂ ਸ਼੍ਰੇਣੀਆਂ ਕਮਿਸ਼ਨ ਨਿਰਮਲ ਸਿੰਘ ਐਸ.ਐਸ., ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖ਼ਾਲਸਾ, ਨੰਬਰਦਾਰ ਮਨਜੀਤ ਸਿੰਘ ਚੇਅਰਮੈਨ ਸੈਣ ਸਮਾਜ ਪੰਜਾਬ, ਜਤਿੰਦਰ ਸਿੰਘ ਖ਼ਾਲਸਾ ਬੁਲਾਰਾ ਸ਼੍ਰੋਮਣੀ ਯੂਥ ਅਕਾਲੀ ਦਲ, ਕੌਂਸਲਰ ਰਾਜੇਸ਼ ਮਿਸ਼ਰਾ, ਕੌਂਸਲਰ ਸਤਨਾਮ ਸਿੰਘ ਲੁਹਾਰਾ, ਕੌਂਸਲਰ ਪਤੀ ਕੁਲਵੰਤ ਸਿੰਘ ਕਾਂਤੀ, ਕੌਂਸਲਰ ਸੱਤਪਾਲ ਸਿੰਘ ਲੁਹਾਰਾ, 'ਆਪ' ਆਗੂ ਮਹਿਤਾਬ ਸਿੰਘ ਬੰਟੀ, ਸਮਾਜ ਸੇਵੀ ਟੀ.ਐਸ. ਕਾਕਾ, ਪ੍ਰਧਾਨ ਜੋਗਿੰਦਰ ਸਿੰਘ ਚਾਨੇ, ਪਲਵਿੰਦਰ ਸਿੰਘ ਗੋਲਡਨ ਡੀਜ਼ਲ ਵਾਲੇ, ਅਮਰੀਕ ਸਿੰਘ ਕਲਸੀ, ਅਵਤਾਰ ਸਿੰਘ ਚੇਤ ਨਗਰ, ਜਗਤਾਰ ਸਿੰਘ, ਸੁਖਵਿੰਦਰ ਸਿੰਘ, ਹੈੱਡ ਗ੍ਰੰਥੀ ਮੇਹਰ ਸਿੰਘ, ਅੰਗਰੇਜ਼ ਸਿੰਘ, ਨਿਰਮਲ ਸਿੰਘ, ਸਰਬਜੀਤ ਸਿੰਘ, ਜਸਵੰਤ ਸਿੰਘ, ਕੁਲਦੀਪ ਸਿੰਘ ਲਲਤੋਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |