22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਪਿਛਲੇ 60 ਸਾਲ ਤੋਂ ਕੱਚੇ ਰਸਤੇ ਕਾਰਨ ਸੰਤਾਪ ਭੋਗ ਰਿਹੈ ਚੱਬੇਵਾਲ ਦਾ ਵਾਸਦੇਵ ਮੁਹੱਲਾ

Ad Position 21
No active advertisement
ਅਜੀਤ ਡੈਸਕ 26-05-2026
ਚੱਬੇਵਾਲ, 25 ਮਈ (ਰਾਜੀਵ ਭਾਰਦਵਾਜ)-ਚੱਬੇਵਾਲ ਕਸਬੇ ਦਾ ਇਕ ਮੁਹੱਲਾ ਅਜੇ ਤੱਕ ਅਜਿਹਾ ਹੈ ਜਿੱਥੇ ਜਾਣ ਵਾਲਾ ਰਸਤਾ ਅਜੇ ਵੀ ਕੱਚਾ ਹੈ | ਮੁਹੱਲਾ ਵਾਸੀਆਂ ਨੇ ਚੱਬੇਵਾਲ- ਭੀਲੋਵਾਲ ਮਾਰਗ 'ਤੇ ਇਕ ਬੋਰਡ ਲਗਾ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਵਾਲ ਕੀਤਾ ਹੈ ਕਿ ਕੀ ਚੱਬੇਵਾਲ ਦੇ ਵਾਸਦੇਵ ਨਾਮਕ ਮੁਹੱਲਾ ਇਸ ਦੇਸ਼ ਜਾਂ ਪੰਜਾਬ ਦਾ ਹਿੱਸਾ ਨਹੀਂ ਹੈ | ਕੀ ਇੱਥੋਂ ਦੇ ਲੋਕ ਕਿਸੇ ਹੋਰ ਦੇਸ਼ ਦੇ ਹਨ ਜਾਂ ਇਹ ਇਲਾਕਾ ਕਿਸੇ ਹੋਰ ਦੇਸ਼ ਦਾ ਹੈ | ਜਾਣਕਾਰੀ ਦਿੰਦੇ ਹੋਏ ਸੇਵਾ ਮੁਕਤ ਮਾ. ਜੋਗਾ ਸਿੰਘ ਨੇ ਗੁਰਮੁਖ ਸਿੰਘ ਭੀਲੋਵਾਲ ਦੀ ਹਾਜ਼ਰੀ 'ਚ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਚੱਬੇਵਾਲ ਦੇ ਵਾਸਦੇਵ ਮੁਹੱਲੇ 'ਚ ਪਿਛਲੇ ਲਗਪਗ 60-65 ਸਾਲ ਤੋਂ ਰਹਿ ਰਿਹਾ ਹੈ ਅਤੇ ਉਨ੍ਹਾਂ ਦੇ ਘਰ ਚੱਬੇਵਾਲ-ਭੀਲੋਵਾਲ ਸੰਪਰਕ ਸੜਕ ਤੋਂ ਲਗਪਗ ਇਕ ਕਿੱਲੋਮੀਟਰ ਦੂਰ ਹਨ | ਉਨ੍ਹਾਂ ਦੱਸਿਆ ਕਿ ਇਹ ਇੱਕ ਕਿੱਲੋਮੀਟਰ ਦਾ ਚਾਰ ਕਰਮ ਦਾ ਰਸਤਾ ਹੈ, ਜੋ ਕਿ ਅਜੇ ਤੱਕ ਕੱਚਾ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਪੰਜਾਬ 'ਚ ਬਣਨ ਵਾਲੀ ਹਰੇਕ ਸਰਕਾਰ ਤੋਂ ਮੰਗ ਕੀਤੀ ਗਈ, ਪਰ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ | ਉਨ੍ਹਾਂ ਦੱਸਿਆ ਕਿ ਉਹ ਪੰਚਾਇਤ ਵਿਭਾਗ ਦੇ ਨਾਲ-ਨਾਲ ਮੌਕੇ ਦੇ ਡਿਪਟੀ ਕਮਿਸ਼ਨਰ ਨੂੰ ਵੀ ਕਈ ਵਾਰ ਲਿਖਤੀ ਰੂਪ ਵਿਚ ਦਿੰਦੇ ਆ ਰਹੇ ਹਨ ਪਰ ਉਨ੍ਹਾਂ ਦੀ ਕਿਸੇ ਨੇ ਇਕ ਨਾ ਸੁਣੀ | ਉਨ੍ਹਾਂ ਕਿਹਾ ਕਿ ਉਹ ਸਰਕਾਰੀ ਨੁਮਾਇੰਦਿਆਂ ਪਾਸੋਂ ਇਹ ਪੁੱਛਣਾ ਚਾਹੁੰਦੇ ਹਨ ਕਿ ਕੀ ਚੱਬੇਵਾਲ ਦਾ ਇਹ ਮੁਹੱਲਾ ਕਿਸੇ ਹੋਰ ਦੇਸ਼ ਦਾ ਹਿੱਸਾ ਹੈ, ਜਿਸ ਦੀ ਸਾਰ ਨਹੀਂ ਲਈ ਜਾ ਰਹੀ |
Ad Position 22
No active advertisement
ਪਿਛਲੀ ਖ਼ਬਰ ਜੀ. ਐਨ. ਏ. ਗੇਅਰਜ਼ ਫ਼ੈਕਟਰੀ ਮੇਹਟੀਆਣਾ 'ਚ 3 ਦਿਨਾਂ ਫ਼ਸਟ ਏਡ ਟ੍ਰੇਨਿੰਗ ਕੈਂਪ ਲਗਾਇਆ ਅਗਲੀ ਖ਼ਬਰ ਸ਼ਹੀਦ ਸਿੰਘਾਂ ਦੀ ਯਾਦ 'ਚ 3 ਰੋਜ਼ਾ ਧਾਰਮਿਕ ਸਮਾਗਮ ਸਮਾਪਤ <br/>
Ad Position 24