22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਜੀ. ਐਨ. ਏ. ਗੇਅਰਜ਼ ਫ਼ੈਕਟਰੀ ਮੇਹਟੀਆਣਾ 'ਚ 3 ਦਿਨਾਂ ਫ਼ਸਟ ਏਡ ਟ੍ਰੇਨਿੰਗ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 26-05-2026
ਹੁਸ਼ਿਆਰਪੁਰ, 25 ਮਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਆਸ਼ਿਕਾ ਜੈਨ ਅਗਵਾਈ ਹੇਠ ਜੀ. ਐਨ. ਏ. ਗੇਅਰਜ਼ ਫ਼ੈਕਟਰੀ ਮੇਹਟੀਆਣਾ ਵਿਖੇ 3-ਦਿਨਾਂ ਫ਼ਸਟ ਏਡ ਟ੍ਰੇਨਿੰਗ ਕੈਂਪ ਲਗਾਇਆ, ਜਿਸ ਦਾ ਉਦੇਸ਼ ਐਮਰਜੈਂਸੀ ਸਥਿਤੀਆਂ 'ਚ ਕੀਮਤੀ ਜਾਨਾਂ ਨੂੰ ਬਚਾਉਣਾ ਹੈ | ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਇਸ ਕੈਂਪ 'ਚ ਟਰੇਨਰ ਅਨੂੰ ਸ਼ਰਮਾ ਵਲੋਂ ਕੰਪਨੀ ਦੇ 30 ਕਰਮਚਾਰੀਆਂ ਨੂੰ ਟ੍ਰੇਨਿੰਗ ਦਿੱਤੀ ਗਈ | ਉਨ੍ਹਾਂ ਨੇ ਕਰਮਚਾਰੀਆਂ ਨੂੰ ਹਾਦਸਾ ਹੋਣ 'ਤੇ ਅਚਾਨਕ ਬਿਮਾਰੀ ਵਧਣ 'ਤੇ ਸੀ. ਪੀ. ਆਰ. ਦੇਣ, ਖ਼ੂਨ ਰੋਕਣ, ਹੱਡੀ ਟੁੱਟਣ 'ਤੇ ਪੱਟੀ ਬੰਨ੍ਹਣ ਅਤੇ ਬੇਹੋਸ਼ ਮਰੀਜ਼ ਨੂੰ ਸੰਭਾਲਣ ਦੇ ਪ੍ਰੈਕਟੀਕਲ ਤਰੀਕੇ ਸਿਖਾਏ | ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਇਸ ਸਮੇਂ ਪੂਰੇ ਜ਼ਿਲ੍ਹੇ 'ਚ ਫ਼ਸਟ ਏਡ ਤੇ ਹੋਮ ਨਰਸਿੰਗ ਪ੍ਰਤੀ ਜਾਗਰੂਕਤਾ ਵਧਾਉਣ ਲਈ ਇਕ ਵੱਡੀ ਮੁਹਿੰਮ ਚਲਾ ਰਹੀ ਹੈ, ਜਿਸ ਅਨੁਸਾਰ ਆਉਣ ਵਾਲੇ ਦਿਨਾਂ 'ਚ ਜ਼ਿਲ੍ਹੇ ਦੇ ਕਾਲਜਾਂ, ਪੰਜਾਬ ਰੋਡਵੇਜ਼ ਦੇ ਡਰਾਈਵਰਾ ਅਤੇ ਕੰਡਕਟਰਾਂ, ਜ਼ਿਲ੍ਹੇ ਦੀ ਹਰ ਛੋਟੀ-ਵੱਡੀ ਫ਼ੈਕਟਰੀ ਅਤੇ ਉਦਯੋਗ ਨੂੰ ਫ਼ਸਟ ਏਡ ਅਤੇ ਹੋਮ ਨਰਸਿੰਗ ਦੀ ਟਰੇਨਿੰਗ ਮੁਹੱਈਆ ਕੀਤੀ ਜਾਵੇਗੀ ਤਾਂ ਜੋ ਕਾਮਿਆ ਨੂੰ, ਜਿਨ੍ਹਾਂ ਨੂੰ ਕੰਮ ਦੌਰਾਨ ਸੱਟ ਲੱਗਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ, ਨੂੰ ਚੰਗੀ ਤਰ੍ਹਾਂ ਟ੍ਰੇਨਿੰਗ ਦਿੱਤੀ ਜਾ ਸਕੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਘਟਨਾ ਵਾਪਰਨ ਦੀ ਹਾਲਤ 'ਚ ਡਾਕਟਰੀ ਸਹਾਇਤਾ ਪਹੁੰਚਣ ਤੋਂ ਪਹਿਲਾਂ ਹੀ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਜੀ ਚੌਕ ਦਾ ਰਸਮੀ ਉਦਘਾਟਨ ਭਲਕੇ-ਸੰਤ ਰਣਜੀਤ ਸਿੰਘ ਅਗਲੀ ਖ਼ਬਰ ਪਿਛਲੇ 60 ਸਾਲ ਤੋਂ ਕੱਚੇ ਰਸਤੇ ਕਾਰਨ ਸੰਤਾਪ ਭੋਗ ਰਿਹੈ ਚੱਬੇਵਾਲ ਦਾ ਵਾਸਦੇਵ ਮੁਹੱਲਾ
Ad Position 24