ਲੁਧਿਆਣਾ, 29 ਮਈ (ਡਾ. ਤਰਲੋਚਨ ਸਿੰਘ)-ਪੰਜਾਬੀ ਸਾਹਿੱਤ ਅਕਾਦਮੀ ਲੁਧਿਆਣਾ ਵਲੋਂ ਪ੍ਰਸਿੱਧ ਉਰਦੂ ਸ਼ਾਇਰ ਡਾ. ਬਸ਼ੀਰ ਬਦਰ ਦੇ ਦਿਹਾਂਤ 'ਤੇ ਡੂੰਘੇ ਦੁੱਖ ਅਤੇ ਅਫਸੋਸ ਦਾ ਪ੍ਰਗਟਾਵਾ ਕੀਤਾ ਗਿਆ ਹੈ | ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਡਾ. ਬਸ਼ੀਰ ਬਦਰ ਦੇ ਤੁਰ ਜਾਣ ਨਾਲ ਭਾਰਤੀ ਉਪਮਹਾਂਦੀਪ ਦੀ ਸ਼ਾਇਰੀ ਨੂੰ ਇਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਡਾ. ਪਾਲ ਕੌਰ ਨੇ ਕਿਹਾ ਕਿ ਉਨ੍ਹਾਂ ਦੀ ਰਚਨਾ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪੇ੍ਰਰਨਾ ਸਰੋਤ ਰਹੇਗੀ | ਡਾ. ਗੁਲਜ਼ਾਰ ਪੰਧੇਰ ਨੇ ਕਿਹਾ ਕਿ ਡਾ. ਬਸ਼ੀਰ ਬਦਰ ਉਰਦੂ ਗ਼ਜ਼ਲ ਦੇ ਉਹ ਅਹਿਮ ਹਸਤਾਖ਼ਰ ਸਨ, ਜਿਨ੍ਹਾਂ ਨੇ ਆਧੁਨਿਕ ਸੰਵੇਦਨਾ ਨੂੰ ਬੇਹੱਦ ਸਾਧਾਰਨ, ਪਰ ਗਹਿਰੀ ਸ਼ਾਇਰੀ ਰਾਹੀਂ ਲੋਕਾਂ ਦੇ ਦਿਲਾਂ ਤੱਕ ਪਹੁੰਚਾਇਆ | ਉਨ੍ਹਾਂ ਕਿਹਾ ਕਿ ਡਾ. ਬਸ਼ੀਰ ਬਦਰ ਦੀਆਂ ਗ਼ਜ਼ਲਾਂ ਨੇ ਉਰਦੂ ਸਾਹਿੱਤ ਨੂੰ ਨਵੀਂ ਲੋਕਪਿ੍ਯਤਾ ਬਖ਼ਸ਼ੀ | ਉਨ੍ਹਾਂ ਦੀਆਂ ਪ੍ਰਸਿੱਧ ਪੁਸਤਕਾਂ ''ਆਸ'', ''ਨਾਖੁਦਾ'', ''ਕੁਛ ਤੋ ਮਜਬੂਰੀਆਂ ਰਹੀਂ ਹੋਂਗੀ'', ''ਉਡਾਨ'', ''ਆਹਟ'' ਅਤੇ ''ਚਾਂਦ ਚਿਹਰਾ'' ਆਦਿ ਅੱਜ ਵੀ ਪਾਠਕਾਂ ਵਿਚ ਬਹੁਤ ਮਕਬੂਲ ਹਨ | ਹੋਰਨਾਂ ਤੋਂ ਇਲਾਵਾ ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਅਕਾਦਮੀ ਦੇ ਸਮੂਹ ਮੈਂਬਰ ਵੀ ਸ਼ਾਮਿਲ