08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਪਦਮਸ੍ਰੀ ਬਲਦੇਵ ਸਿੰਘ ਦਾ ਲੁਧਿਆਣਾ ਵਿਖੇ ਹੋਇਆ ਵਿਸ਼ੇਸ਼ ਸਨਮਾਨ <br/>

Ad Position 21
No active advertisement
ਅਜੀਤ ਡੈਸਕ 30-05-2026
ਲੁਧਿਆਣਾ, 29 ਮਈ (ਜਸਵਿੰਦਰ ਸਿੰਘ)-ਦਰੋਣਾਚਾਰੀਆ ਐਵਾਰਡ ਜੇਤੂ ਕੋਚ ਬਲਦੇਵ ਸਿੰਘ, ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਹੁਣੇ ਹੁਣੇ ਪਦਮਸ਼੍ਰੀ ਐਵਾਰਡ ਨਾਲ ਨਿਵਾਜਿਆ ਗਿਆ | ਬਲਦੇਵ ਸਿੰਘ ਦਾ ਅੱਜ ਲੁਧਿਆਣਾ ਪੁੱਜਣ 'ਤੇ ਲੁਧਿਆਣਾ ਸਪੋਰਟਸ ਵੈੱਲਫੇਅਰ ਐਸੋਸੀਏਸ਼ਨ ਵਲੋਂ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮÏਕੇ ਪ੍ਰਧਾਨ ਅਮਰੀਕ ਸਿੰਘ ਮਿਨਹਾਸ ਅਤੇ ਜਨਰਲ ਸਕੱਤਰ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਬਲਦੇਵ ਸਿੰਘ ਲੁਧਿਆਣੇ ਜ਼ਿਲ੍ਹੇ ਦੇ ਪਹਿਲੇ ਸੀਨੀਅਰ ਸਿਟੀਜਨ ਹਨ ਜਿਨ੍ਹਾਂ ਨੂੰ ਦੋ ਵੱਡੇ ਖ਼ਿਤਾਬ ਮਿਲੇ ਹੋਣ | ਓਲੰਪੀਅਨ ਹਰਦੀਪ ਸਿੰਘ ਗਰੇਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਪਦਮਸ੍ਰੀ ਬਲਦੇਵ ਸਿੰਘ ਦੇ ਨਾਂਅ 'ਤੇ ਇਕ ਅਕੈਡਮੀ ਦਾ ਗਠਨ ਕਰਨਾ ਚਾਹੀਦਾ ਹੈ | ਜਗਰੂਪ ਸਿੰਘ ਜਰਖੜ ਨੇ ਆਖਿਆ ਕਿ ਬਲਦੇਵ ਸਿੰਘ ਦੇ ਨਾਂਅ 'ਤੇ ਜਰਖੜ ਵਿਖੇ ਹਾਕੀ ਕੋਰਟ ਬਣਾਇਆ ਜਾਵੇਗਾ¢ ਜੇ.ਪੀ. ਸਿੰਘ ਨੇ ਆਖਿਆ ਜੇਕਰ ਸਰਕਾਰ ਬਲਦੇਵ ਸਿੰਘ ਦੇ ਨਾਂਅ ਤੇ ਸਰਕਾਰ ਅਕੈਡਮੀ ਦਾ ਗਠਨ ਕਰਦੀ ਹੈ ਇਕ ਲੱਖ ਰੁਪਏ ਆਪਣੇ ਗਰੁੱਪ ਰਾਮ ਟੈਕਸਟਾਈਲ ਵਲੋਂ ਪ੍ਰਤੀ ਮਹੀਨਾ ਦਿੱਤਾ ਜਾਵੇਗਾ | ਇਸ ਮÏਕੇ ਹਾਕੀ ਕੋਚ ਬਲਦੇਵ ਸਿੰਘ ਨੇ ਆਖਿਆ ਕਿ ਉਹ ਲੁਧਿਆਣਾ ਨਿਵਾਸੀਆਂ ਦੇ ਹਮੇਸ਼ਾ ਰਿਣੀ ਰਹਿਣਗੇ ਜਿਨ੍ਹਾਂ ਨੇ ਉਨ੍ਹਾਂ ਨੂੰ ਹਮੇਸ਼ਾ ਬਣਦਾ ਮਾਣ ਸਤਿਕਾਰ ਦਿੱਤਾ ਹੈ, ਉਹ ਆਪਣੇ ਜ਼ਿੰਦਗੀ ਦਾ ਰਹਿੰਦਾ ਹਿੱਸਾ ਵੀ ਹਾਕੀ ਖੇਡ ਨੂੰ ਲੁਧਿਆਣੇ ਵਿਚ ਹੀ ਸਮਰਪਿਤ ਕਰਨਾ ਚਾਹੁੰਦੇ ਹਨ¢ ਇਸ ਮÏਕੇ ਸਾਬਕਾ ਮੇਅਰ ਬਲਕਾਰ ਸਿੰਘ ਸੰਧੂ, ਸੁਖਵਿੰਦਰ ਸਿੰਘ ਚੇਅਰਮੈਨ ਲੁਧਿਆਣਾ ਸਪੋਰਟਸ ਵੈੱਲਫੇਅਰ ਐਸੋ:, ਜੇ.ਪੀ. ਸਿੰਘ ਐਮ.ਡੀ. ਰਾਮ ਟੈਕਸਟਾਈਲ, ਅਜੀਤ ਪਾਲ ਸਿੰਘ, ਹਰਮਿੰਦਰ ਸਿੰਘ ਅਰੋੜਾ, ਮੋਹਿਤ ਗੁਪਤਾ ਐਮ.ਡੀ. ਗੁਪਤਾ ਸਵੀਟਸ, ਹਰਦੀਪ ਸਿੰਘ ਬੀਰਮਪੁਰ ਵੇਟ ਲਿਫਟਰ, ਹੁਕਮ ਸਿੰਘ ਗੁਰੂ ਨਾਨਕ ਕਾਰ ਬਾਜਾਰ, ਗੁਰਸਤਿੰਦਰ ਸਿੰਘ ਪਰਗਟ, ਹਰਮੀਤ ਸਿੰਘ ਕੋਚ ਜਰਖੜ ਅਕੈਡਮੀ, ਰਛਪਾਲ ਸਿੰਘ ਨਾਗੀ ਖ਼ਜ਼ਾਨਚੀ, ਪ੍ਰੋ: ਰਾਜਿੰਦਰ ਸਿੰਘ, ਨਰਿੰਦਰ ਸਿੰਘ ਹੈਬੋਵਾਲ, ਡਾ: ਬਰਾੜ, ਅਜੈਪਾਲ ਸਿੰਘ ਪੂਨੀਆ, ਕÏਮੀ ਅਥਲੀਟ ਪ੍ਰੇਮ ਸਿੰਘ, ਭੁਪਿੰਦਰ ਸਿੰਘ ਭੋਲਾ, ਕੁਲਦੀਪ ਸਿੰਘ ਘਵੱਦੀ, ਗੁਰਮਾਨਵ ਦੀਪ ਸਿੰਘ ਚਾਹਲ, ਕਰਨਪ੍ਰੀਤ ਸਿੰਘ ਫ਼ਿਰੋਜ਼ਪੁਰ ਅÏਰ ਸ਼ਖ਼ਸੀਅਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ 'ਚ ਔਰਤਾਂ ਦੀ ਸਿਹਤ, ਸਫਾਈ ਅਤੇ ਵਾਤਾਵਰਨ ਜਾਗਰੂਕਤਾ ਨੂੰ ਮਿਲਿਆ ਉਤਸ਼ਾਹ <br/> ਅਗਲੀ ਖ਼ਬਰ ਪੰਜਾਬੀ ਸਾਹਿਤ ਅਕਾਦਮੀ ਵਲੋਂ ਪ੍ਰਸਿੱਧ ਉਰਦੂ ਸ਼ਾਇਰ ਡਾ. ਬਸ਼ੀਰ ਬਦਰ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ <br...
Ad Position 24