05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਫੂਡ ਸੇਫ਼ਟੀ ਟੀਮ ਦੀ ਜਾਂਚ ਮੁਹਿੰਮ ਜੰਗੀ ਪੱਧਰ 'ਤੇ ਜਾਰੀ, ਨਾਮੀ ਬ੍ਰਾਂਡ ਮੁੜ ਆਏ ਜਾਂਚ ਦੇ ਘੇਰੇ 'ਚ

Ad Position 21
No active advertisement
ਡਾ. ਆਸ਼ੀਸ਼ ਚਾਵਲਾ <br/> 02-06-2026
ਲੁਧਿਆਣਾ, 1 ਜੂਨ (ਡਾ. ਤਰਲੋਚਨ ਸਿੰਘ)-ਖਾਦ ਸੁਰੱਖਿਆ ਨੂੰ ਲੈ ਕੇ ਲੁਧਿਆਣਾ ਵਿਚ ਇਕ ਵਾਰ ਫਿਰ ਨਾਮੀ ਬ੍ਰਾਂਡ ਅਤੇ ਪ੍ਰਸਿੱਧ ਖਾਣ-ਪੀਣ ਵਾਲੇ ਅਦਾਰੇ ਜਾਂਚ ਦੇ ਘੇਰੇ ਵਿਚ ਆ ਗਏ ਹਨ¢ ਫੂਡ ਸੇਫ਼ਟੀ ਟੀਮ ਲੁਧਿਆਣਾ ਵਲੋਂ ਜਨਵਰੀ 2026 ਤੋਂ ਮਈ 2026 ਤੱਕ ਚਲਾਈ ਗਈ ਵਿਸ਼ੇਸ਼ ਜਾਂਚ ਮੁਹਿੰਮ ਦÏਰਾਨ ਭਰੇ ਗਏ ਨਮੂਨਿਆਂ ਦੀਆਂ ਲੈਬਾਰਟਰੀ ਰਿਪੋਰਟਾਂ ਵਿਚ ਕਈ ਉਤਪਾਦ ਅਸੁਰੱਖਿਅਤ, ਘਟੀਆ ਮਿਆਰ ਅਤੇ ਗ਼ਲਤ ਲੇਬਲਿੰਗ ਵਾਲੇ ਪਾਏ ਗਏ ਹਨ¢ ਜ਼ਿਲ੍ਹਾ ਸਿਹਤ ਅਫ਼ਸਰ ਡਾ. ਅਸ਼ੀਸ਼ ਚਾਵਲਾ ਦੀ ਅਗਵਾਈ ਹੇਠ ਚਲਾਈ ਗਈ ਇਸ ਮੁਹਿੰਮ ਦÏਰਾਨ ਸਭ ਤੋਂ ਗੰਭੀਰ ਮਾਮਲਾ ਮੁੰਡੀਆਂ ਕਲਾਂ, ਚੰਡੀਗੜ੍ਹ ਰੋਡ ਸਥਿਤ ਰਿਲਾਇੰਸ ਸਟੋਰ ਤੋਂ ਭਰੇ ਗਏ ਗੁੜ ਦੇ ਸੈਂਪਲ ਦਾ ਸਾਹਮਣੇ ਆਇਆ¢ ਲੈਬਾਰਟਰੀ ਜਾਂਚ ਵਿਚ ਇਹ ਨਮੂਨਾ ਅਸੁਰੱਖਿਅਤ ਪਾਇਆ ਗਿਆ¢ ਰਿਪੋਰਟ ਅਨੁਸਾਰ ਗੁੜ ਵਿਚ ਵੱਡੀ ਮਾਤਰਾ ਵਿਚ ਫੰਗਸ ਪਾਈ ਗਈ, ਜੋ ਮਨੁੱਖੀ ਸਿਹਤ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ ¢ ਜਾਂਚ ਦÏਰਾਨ ਸਾਹਨੇਵਾਲ ਦੇ ਇਕ ਢਾਬੇ ਅਤੇ ਫੁਆਰਾ ਚੌਕ ਨੇੜੇ ਰਾਮ ਵੈਜੀਟੇਰੀਅਨ ਢਾਬੇ ਤੋਂ ਭਰੇ ਗਏ ਪਨੀਰ ਦੇ ਸੈਂਪਲ ਵੀ ਅਸੁਰੱਖਿਅਤ ਪਾਏ ਗਏ ਹਨ¢ ਇਸ ਤੋਂ ਇਲਾਵਾ ਗਿੱਲ ਚੌਕ ਨੇੜੇ ਇਕ ਵਪਾਰਕ ਅਦਾਰੇ ਤੋਂ ਜ਼ਬਤ ਕੀਤੇ ਗਏ ਦੇਸੀ ਘਿਓ ਦੇ ਦੋਵੇਂ ਸੈਂਪਲ ਵੀ ਅਸੁਰੱਖਿਅਤ ਕਰਾਰ ਦਿੱਤੇ ਗਏ ਹਨ¢ ਫੂਡ ਸੇਫ਼ਟੀ ਵਿਭਾਗ ਦੀ ਰਿਪੋਰਟ ਅਨੁਸਾਰ ਫ਼ਿਰੋਜ਼ਪੁਰ ਰੋਡ ਸਥਿਤ ਐਮ.ਬੀ.ਡੀ. ਮਾਲ ਦੇ ਇਕ ਰੈਸਟੋਰੈਂਟ ਅਤੇ ਗਰੈਂਡ ਓਰੀਐਂਟਲ ਰੈਸਟੋਰੈਂਟ ਤੋਂ ਭਰੇ ਗਏ ਵਰਤੇ ਹੋਏ ਖਾਣੇ ਵਾਲੇ ਤੇਲ ਦੇ ਸੈਂਪਲ ਵੀ ਮਿਆਰਾਂ 'ਤੇ ਖਰੇ ਨਹੀਂ ਉਤਰੇ ਅਤੇ ਉਨ੍ਹਾਂ ਨੂੰ ਘਟੀਆ ਮਿਆਰ ਦਾ ਪਾਇਆ ਗਿਆ¢ ਡੇਅਰੀ ਉਤਪਾਦਾਂ ਦੀ ਜਾਂਚ ਦÏਰਾਨ ਸੰਤ ਸਵੀਟਸ, ਬਿੱਘਾ ਬਿਕਾਨੇਰੀ ਸਵੀਟਸ, ਸਿੱਧੀ ਵਿਨਾਇਕ ਡੇਅਰੀ ਅਤੇ ਜਗੀਰ ਡੇਅਰੀ ਤੋਂ ਭਰੇ ਗਏ ਪਨੀਰ ਦੇ ਸੈਂਪਲ ਵੀ ਘਟੀਆ ਮਿਆਰ ਦੇ ਪਾਏ ਗਏ ਹਨ ¢ ਇਸੇ ਤਰ੍ਹਾਂ ਗਿੱਲ ਰੋਡ, ਨਾਰੰਗਵਾਲ, ਬਿਲਾਸਪੁਰ ਅਤੇ ਹੈਬੋਵਾਲ ਖੇਤਰਾਂ ਤੋਂ ਭਰੇ ਗਏ ਕਈ ਦੁੱਧ ਦੇ ਸੈਂਪਲ ਵੀ ਲੈਬਾਰਟਰੀ ਜਾਂਚ ਵਿਚ ਫ਼ੇਲ੍ਹ ਰਹੇ ਹਨ ¢ ਇਕ ਹੋਰ ਮਾਮਲੇ 'ਚ ਦੁੱਗਰੀ ਦੇ ਇਕ ਵਪਾਰੀ ਕੋਲੋਂ ਜ਼ਬਤ ਕੀਤੇ ਗਏ ਕੌਫ਼ੀ ਦੇ ਚਾਰ ਸੈਂਪਲਾਂ ਨੂੰ ਗ਼ਲਤ ਲੇਬਲਿੰਗ ਵਾਲਾ ਕਰਾਰ ਦਿੱਤਾ ਗਿਆ ਹੈ¢ ਵਿਭਾਗ ਅਨੁਸਾਰ ਉਤਪਾਦਾਂ 'ਤੇ ਦਰਜ ਜਾਣਕਾਰੀ ਅਤੇ ਲੇਬਲਿੰਗ ਫੂਡ ਸੇਫ਼ਟੀ ਮਿਆਰਾਂ ਅਨੁਸਾਰ ਨਹੀਂ ਸੀ¢ ਡਾ. ਚਾਵਲਾ ਨੇ ਕਿਹਾ ਕਿ ਫੂਡ ਸੇਫ਼ਟੀ ਵਿਭਾਗ ਦੀ ਨਿਗਰਾਨੀ ਹੇਠ ਸਾਰੇ ਕਾਰੋਬਾਰੀ ਅਤੇ ਬ੍ਰਾਂਡ ਇਕੋ ਜਿਹੇ ਹਨ¢ ਉਨ੍ਹਾਂ ਕਿਹਾ ਕਿ ਭਾਵੇਂ ਕੋਈ ਸਥਾਨਕ ਕਾਰੋਬਾਰ ਹੋਵੇ ਜਾਂ ਰਾਸ਼ਟਰੀ ਪੱਧਰ ਦਾ ਬ੍ਰਾਂਡ, ਖਾਦ ਸੁਰੱਖਿਆ ਮਿਆਰਾਂ ਦੀ ਪਾਲਣਾ ਕਰਨਾ ਸਭ ਲਈ ਲਾਜ਼ਮੀ ਹੈ¢ ਕਿਸੇ ਨੂੰ ਵੀ ਕਾਨੂੰਨ ਤੋਂ ਉੱਪਰ ਨਹੀਂ ਮੰਨਿਆ ਜਾ ਸਕਦਾ¢ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਪੀਜ਼ਾ ਹੱਟ, ਕੇ.ਐਫ.ਸੀ. ਅਤੇ ਬਰਗਰ ਕਿੰਗ ਨਾਲ ਸੰਬੰਧਿਤ ਨਮੂਨਿਆਂ ਵਿਚ ਵੀ ਖ਼ਾਮੀਆਂ ਸਾਹਮਣੇ ਆਈਆਂ ਸਨ, ਜਿਸ ਤੋਂ ਬਾਅਦ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਗਈ ਸੀ¢ ਤਾਜ਼ਾ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਵਿਭਾਗ ਵਲੋਂ ਵੱਡੇ ਬ੍ਰਾਂਡਾਂ ਅਤੇ ਸਥਾਨਕ ਕਾਰੋਬਾਰਾਂ ਦੋਵਾਂ 'ਤੇ ਇਕਸਾਰ ਨਿਗਰਾਨੀ ਰੱਖੀ ਜਾ ਰਹੀ ਹੈ¢ ਫੂਡ ਸੇਫ਼ਟੀ ਵਿਭਾਗ ਨੇ ਸਪਸ਼ਟ ਕੀਤਾ ਹੈ ਕਿ ਜਿਨ੍ਹਾਂ ਨਮੂਨਿਆਂ ਦੀਆਂ ਰਿਪੋਰਟਾਂ ਅਸੁਰੱਖਿਅਤ, ਘਟੀਆ ਮਿਆਰ ਦੀਆਂ ਜਾਂ ਗ਼ਲਤ ਲੇਬਲਿੰਗ ਵਾਲੀਆਂ ਆਈਆਂ ਹਨ, ਉਨ੍ਹਾਂ ਨਾਲ ਸੰਬੰਧਿਤ ਪੱਖਾਂ ਖ਼ਿਲਾਫ਼ ਫੂਡ ਸੇਫ਼ਟੀ ਐਕਟ ਤਹਿਤ ਸੰਬੰਧਿਤ ਅਦਾਲਤਾਂ ਵਿਚ ਕੇਸ ਦਾਇਰ ਕੀਤੇ ਜਾਣਗੇ¢
Ad Position 22
No active advertisement
ਪਿਛਲੀ ਖ਼ਬਰ ਉੱਤਰੀ ਭਾਰਤ ਦੇ ਪਹਿਲੇ 'ਦ ਹਰਨੀਆਂ ਇੰਸਟੀਚਿਊਟ' ਦੀ ਬਾਵਾ ਹਸਪਤਾਲ ਲੁਧਿਆਣਾ ਵਿਖੇ ਸ਼ੁਰੂਆਤ ਅਗਲੀ ਖ਼ਬਰ ਸੀਵਰੇਜ ਸੰਕਟ ਤੋਂ ਭੜਕੇ ਡੇਅਰੀ ਮਾਲਕਾਂ ਨੇ ਹੰਬੜਾਂ ਰੋਡ ਕੀਤਾ ਜਾਮ <br/>
Ad Position 24