06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਜ਼ਮੀਨ ਦੇ ਰਿਕਾਰਡ 'ਚ ਹੇਰਾ ਫੇਰੀ ਕਰਨ ਦੇ ਦੋਸ਼ਾਂ ਤਹਿਤ ਸਾਬਕਾ ਪਟਵਾਰੀ ਕਾਨੂੰਗੋ ਸਮੇਤ 6 ਨੂੰ ਕੈਦ

Ad Position 21
No active advertisement
ਅਜੀਤ ਡੈਸਕ 02-06-2026
ਲੁਧਿਆਣਾ, 1 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਅਦਾਲਤ ਨੇ ਸਰਕਾਰੀ ਜ਼ਮੀਨ ਦੇ ਰਿਕਾਰਡ ਵਿਚ ਹੇਰਾਫੇਰੀ ਕਰਨ ਦੇ ਦੋਸ਼ਾਂ ਤਹਿਤ ਸਾਬਕਾ ਪਟਵਾਰੀ ਅਤੇ ਕਾਨੂੰਗੋ ਸਮੇਤ 6 ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਜਾਣਕਾਰੀ ਅਨੁਸਾਰ ਸਪੈਸ਼ਲ ਜੱਜ ਅਮਰਿੰਦਰ ਸਿੰਘ ਸ਼ੇਰ ਗਿੱਲ ਨੇ ਜਿਨ੍ਹਾਂ ਵਿਅਕਤੀਆਂ ਨੂੰ ਸਜ਼ਾ ਸੁਣਾਈ ਹੈ | ਉਨ੍ਹਾਂ ਵਿਚ ਅਮਰੀਕ ਸਿੰਘ, ਪਿ੍ਤਪਾਲ ਕੌਰ, ਜਗਦੀਸ਼ ਕੌਰ, ਸਾਬਕਾ ਪਟਵਾਰੀ ਜਸਕਰਨ ਸਿੰਘ, ਸਾਬਕਾ ਕਾਨੂੰਗੋ ਪਰਮਜੀਤ ਸਿੰਘ, ਪਟਵਾਰੀ ਗੁਰਪ੍ਰੀਤ ਸਿੰਘ ਸ਼ਾਮਿਲ ਹਨ | ਵਿਜੀਲੈਂਸ ਬਿਊਰੋ ਵਲੋਂ ਇਸ ਮਾਮਲੇ ਵਿਚ 5 ਜੁਲਾਈ 2007 ਨੂੰ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਸੀ | ਅਦਾਲਤਾਂ ਨੇ ਹਰੇਕ ਦੋਸ਼ੀ ਨੂੰ 31000 ਜੁਰਮਾਨਾ ਵੀ ਅਦਾ ਕਰਨ ਦੇ ਹੁਕਮ ਦਿੱਤੇ ਹਨ | ਸਰਕਾਰੀ ਪੱਖ ਅਨੁਸਾਰ ਇਕ ਜ਼ਮੀਨ ਪੰਜਾਬ ਇੰਡਸਟਰੀ ਡਿਪਾਰਟਮੈਂਟ ਵਲੋਂ ਕਬਜ਼ੇ ਵਿਚ ਲਈ ਗਈ ਸੀ ਅਤੇ ਇਸ ਦਾ ਮੁਆਵਜ਼ਾ ਅਸਲ ਮਾਲਕ ਦਲਜੀਤ ਸਿੰਘ ਨੂੰ ਦੇ ਦਿੱਤਾ ਸੀ ਅਤੇ ਮਹਿਕਮੇ ਵਲੋਂ ਬਕਾਇਦਾ ਕਾਨੂੰਨੀ ਤੌਰ 'ਤੇ ਕਬਜ਼ਾ ਵੀ ਲੈ ਲਿਆ ਗਿਆ ਸੀ | ਇਸ ਦੇ ਬਾਵਜੂਦ ਕਥਿਤ ਦੋਸ਼ੀਆਂ ਨੇ ਆਪਸ ਵਿਚ ਮਿਲੀ ਭੁਗਤ ਕਰਕੇ ਮਾਲ ਰਿਕਾਰਡ ਵਿਚ ਹੇਰਾਫੇਰੀ ਕਰ ਲਈ ਤਾਂ ਜੋ ਬਾਕੀ ਕਥਿਤ ਦੋਸ਼ੀਆਂ ਨੂੰ ਫ਼ਾਇਦਾ ਪਹੁੰਚਾਇਆ ਜਾ ਸਕੇ | ਸ਼ਿਕਾਇਤ ਮਿਲਣ 'ਤੇ ਜਦੋਂ ਵਿਜੀਲੈਂਸ ਨੇ ਇਸ ਦੀ ਜਾਂਚ ਕੀਤੀ ਤਾਂ ਜਾਂਚ ਉਪਰੰਤ ਕੇਸ ਦਰਜ ਕਰ ਲਿਆ ਗਿਆ | ਅਦਾਲਤ ਵਲੋਂ ਇਸ ਮਾਮਲੇ ਦਾ ਨਿਪਟਾਰਾ ਕਰਨ ਉਪਰੰਤ ਦੋਸ਼ੀਆਂ ਨੂੰ ਸਜ਼ਾ ਸੁਣਾਈ |
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ਨੇ 2 ਗੈਰ ਕਾਨੂੰਨੀ ਵਪਾਰਕ ਇਮਾਰਤਾਂ ਅਤੇ ਇਕ ਕਬਜ਼ਾ ਢਾਹਿਆ ਅਗਲੀ ਖ਼ਬਰ ਪਤਨੀ ਨੇ ਪ੍ਰੇਮੀ ਨਾਲ ਮਿਲਕੇ ਪਤੀ ਤੇ ਕੀਤਾ ਜਾਨਲੇਵਾ ਹਮਲਾ
Ad Position 24