06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਵਿਖੇ ਸਮਰ ਕੈਂਪ ਦੀ ਆਰੰਭਤਾ

Ad Position 21
No active advertisement
ਅਜੀਤ ਡੈਸਕ 02-06-2026
ਲੁਧਿਆਣਾ, 1 ਜੂਨ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਦੁੱਗਰੀ ਵਿਖੇ ਹਰ ਸਾਲ ਦੀ ਤਰ੍ਹਾਂ ਜੀਵਨ ਜਾਚ ਅਤੇ ਸ਼ਖ਼ਸੀਅਤ ਉਸਾਰੀ ਕੈਂਪ ਦੀ ਸੋਮਾਵਰ ਨੂੰ ਆਰੰਭਤਾ ਹੋਈ¢ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਲਗਭਗ 400 ਬੱਚੇ ਨਤਮਸਤਕ ਹੋਏ | ਗੁਰਦਵਾਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅੰਮਿ੍ਤਪਾਲ ਸਿੰਘ ਨੇ ਕੈਂਪ ਦੀ ਸਫਲਤਾ ਲਈ ਅਰਦਾਸ ਕੀਤੀ, ਉਪਰੰਤ ਕੈਂਪ ਆਰੰਭ ਹੋਇਆ¢ ਕੈਂਪ ਵਿਚ ਕੀਰਤਨ, ਤਬਲਾ, ਕੈਲੀਗ੍ਰਾਫੀ, ਕਵਿਤਾਵਾਂ, ਆਰਟ ਐਂਡ ਕਰਾਫ਼ਟ, ਦਸਤਾਰ ਅਤੇ ਦੁਮਾਲਾ ਸਿਖਲਾਈ, ਡਰਾਇੰਗ, ਪੇਂਟਿੰਗ, ਮੁੱਢਲੀ ਸਿਲਾਈ ਸਿਖਲਾਈ ਦੀ ਕਲਾਸਾਂ ਵਿਚ ਬੱਚਿਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ, ਜਿਸ ਵਿਚ 50 ਦੇ ਲਗਭਗ ਟੀਚਰ ਅਤੇ ਵਲੰਟੀਅਰ ਬੱਚਿਆਂ ਦੀ ਸਿਖਲਾਈ ਦੀ ਨਿਗਰਾਨੀ ਕਰ ਰਹੇ ਹਨ¢ ਕੈਂਪ ਦਾ ਸਮਾਂ ਸਵੇਰੇ 9.00 ਵਜੇ ਤੋਂ 11.30 ਵਜੇ ਤੱਕ ਦਾ ਹੈ¢ ਕੈਂਪ ਵਿਚ ਹਿੱਸਾ ਲੈ ਰਹੇ ਬੱਚਿਆਂ ਨੂੰ ਰੋਜ਼ਾਨਾ ਖਾਣ-ਪੀਣ ਦਾ ਸਾਮਾਨ ਅਤੇ ਲੱਸੀ ਦਾ ਇੰਤਜ਼ਾਮ ਕੀਤਾ ਗਿਆ ਹੈ¢ ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਅਰਵਿੰਦਰ ਸਿੰਘ, ਜੋ ਕਿ ਹਮੇਸ਼ਾ ਹੀ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਨ ਲਈ ਬਹੁਤ ਉਪਰਾਲੇ ਕਰਦੇ ਰਹਿੰਦੇ ਹਨ, ਉਨ੍ਹਾਂ ਵਲੋਂ ਕੈਂਪ ਲਈ ਕਾਫ਼ੀ ਵਧੀਆ ਇੰਤਜ਼ਾਮ ਕੀਤੇ ਗਏ ਹਨ | ਇਸ ਮÏਕੇ ਮਹਿੰਦਰ ਸਿੰਘ, ਕੰਵਲ ਨੈਨ ਸਿੰਘ ਭਾਟੀਆ, ਰਾਮ ਸਿੰਘ, ਗੁਰਚਰਨ ਸਿੰਘ ਸਿੱਧੂ ਨੇ ਹਾਜ਼ਰੀ ਭਰੀ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਪਿ੍ੰ. ਪਰਮਜੀਤ ਗਰੇਵਾਲ ਦਾ ਲੋਕਾਂ ਨੂੰ ਕਿਤਾਬਾਂ ਨਾਲ ਜੋੜਨ ਦਾ ਨਿਵੇਕਲਾ ਉਪਰਾਲਾ ਅਗਲੀ ਖ਼ਬਰ ਨਗਰ ਨਿਗਮ ਨੇ 2 ਗੈਰ ਕਾਨੂੰਨੀ ਵਪਾਰਕ ਇਮਾਰਤਾਂ ਅਤੇ ਇਕ ਕਬਜ਼ਾ ਢਾਹਿਆ
Ad Position 24