06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਸਾਬਕਾ ਪਿ੍ੰ. ਪਰਮਜੀਤ ਗਰੇਵਾਲ ਦਾ ਲੋਕਾਂ ਨੂੰ ਕਿਤਾਬਾਂ ਨਾਲ ਜੋੜਨ ਦਾ ਨਿਵੇਕਲਾ ਉਪਰਾਲਾ

Ad Position 21
No active advertisement
ਅਜੀਤ ਡੈਸਕ 02-06-2026
ਲੁਧਿਆਣਾ, 1 ਜੂਨ (ਡਾ. ਤਰਲੋਚਨ ਸਿੰਘ)-ਸਥਾਨਕ ਅਰਬਨ ਅਸਟੇਟ ਦੁੱਗਰੀ ਫ਼ੇਜ਼ 2 ਵਿਖੇ ਸਥਿਤ ਬੀਬੀ ਭਾਨੀ ਪਾਰਕ ਵਿਚ ਸਾਬਕਾ ਪਿ੍ੰ. ਪਰਮਜੀਤ ਸਿੰਘ ਗਰੇਵਾਲ ਵਲੋਂ ਬਕਸਾ ਲਗਾ ਕੇ ਮਿੰਨੀ ਬੁੱਕ ਬੈਂਕ ਦੀ ਸ਼ੁਰੂਆਤ ਕੀਤੀ ਗਈ¢ ਇਸ ਦਾ ਉਦਘਾਟਨ ਅਮਰ ਸਿੰਘ ਚਾਵਲਾ, ਇੰਦਰਜੀਤ ਸਿੰਘ ਚਾਵਲਾ, ਸੁੰਦਰ ਲਾਲ ਨਾਰੰਗ, ਐਸ.ਸੀ. ਭਾਰਦਵਾਜ ਅਤੇ ਬਾਬੂ ਅਮਰਨਾਥ ਨੇ ਸਾਂਝੇ ਤÏਰ ਤੇ ਬਕਸੇ ਤੋਂ ਪਰਦਾ ਹਟਾ ਕੇ ਕੀਤਾ¢ ਇਸ ਮÏਕੇ ਹਾਜ਼ਰ ਕਾਲੋਨੀ ਨਿਵਾਸੀਆਂ ਨੇ ਸਾਬਕਾ ਪਿ੍ੰ. ਪਰਮਜੀਤ ਗਰੇਵਾਲ ਦੇ ਇਸ ਨਿਵੇਕਲੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ¢ ਦੁੱਗਰੀ ਇਲਾਕੇ ਵਿਚ ਮਿੰਨੀ ਬੁੱਕ ਬੈਂਕ ਦਾ ਇਹ ਚੌਥਾ ਬਕਸਾ ਹੈ¢ ਹੁਣ ਅਰਬਨ ਅਸਟੇਟ ਦੁੱਗਰੀ ਦੇ ਸਾਰੇ ਫੇਜ਼ਾਂ ਵਿਚ ਭਾਵ ਫ਼ੇਜ਼ 1, 2, 3 ਅਤੇ 3 ਏ ਵਿਚ ਅਜਿਹੇ ਬਕਸੇ ਲੱਗ ਚੁੱਕੇ ਹਨ¢ ਵਰਨਣਯੋਗ ਹੈ ਕਿ ਮਿੰਨੀ ਬੁੱਕ ਬੈਂਕ ਪ੍ਰੋਜੈਕਟ ਦੀ ਸ਼ੁਰੂਆਤ ਸਾਬਕਾ ਪਿ੍ੰ. ਪਰਮਜੀਤ ਸਿੰਘ ਗਰੇਵਾਲ ਅਤੇ ਉਨ੍ਹਾਂ ਦੀ ਜੀਵਨ ਸਾਥਣ ਡਾ. ਅਵਿਨਾਸ਼ ਕÏਰ ਨੇ ਦਸੰਬਰ 2024 ਵਿਚ ਲੁਧਿਆਣਾ ਵਿਖੇ ਅਰਬਨ ਅਸਟੇਟ ਦੁੱਗਰੀ ਸਥਿਤ ਆਪਣੇ ਘਰ ਦੇ ਬਾਹਰ ਇਕ ਬਕਸਾ ਲਗਾ ਕੇ ਕੀਤੀ ਸੀ¢ ਉਨ੍ਹਾਂ ਨੂੰ ਮਿੰਨੀ ਬੁੱਕ ਬੈਂਕ ਦੀ ਪ੍ਰੇਰਨਾ ਕੈਨੇਡਾ ਦੇ ਸ਼ਹਿਰਾਂ ਵਿਚ ਅਜਿਹੀਆਂ ਓਪਨ ਮਿੰਨੀ ਲਾਇਬ੍ਰੇਰੀਆਂ ਦੇਖ ਕੇ ਮਿਲੀ¢ ਇਸ ਪ੍ਰੋਜੈਕਟ ਅਧੀਨ ਵੱਖ ਵੱਖ ਥਾਵਾਂ 'ਤੇ ਹੁਣ ਤੱਕ ਓਪਨ ਮਿੰਨੀ ਬੁੱਕ ਬੈਂਕ ਦੇ 11 ਬਕਸੇ ਲੱਗ ਚੁੱਕੇ ਹਨ¢ ਇਸ ਮÏਕੇ ਉਕਤ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਾਬਕਾ ਪਿੰ੍ਰ. ਪਰਮਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਮਿੰਨੀ ਬੁੱਕ ਬੈਂਕ ਦਾ ਉਦੇਸ਼ ਕਿਤਾਬਾਂ ਪੜ੍ਹਨ ਦੀ ਰੁਚੀ ਨੂੰ ਉਤਸ਼ਾਹਿਤ ਕਰਨਾ ਅਤੇ ਸਮਾਜ ਵਿਚ ਚੰਗਿਆਈ ਨੂੰ ਫੈਲਾਉਣਾ ਹੈ¢ ਇਸ ਵਿਚ ਜ਼ਿਆਦਾਤਰ ਚੰਗੇ ਵਿਚਾਰਾਂ ਅਤੇ ਜੀਵਨ ਨੂੰ ਚੰਗੀ ਸੇਧ ਦੇਣ ਵਾਲੀਆਂ ਕਿਤਾਬਾਂ ਰੱਖੀਆਂ ਗਈਆਂ ਹਨ¢ ਇਸ ਦਾ ਕਿਸੇ ਧਰਮ ਵਿਸ਼ੇਸ਼ ਜਾਂ ਰਾਜਨੀਤਕ ਵਿਚਾਰਧਾਰਾ ਨਾਲ ਕੋਈ ਸਬੰਧ ਨਹੀਂ ਹੈ¢ ਇਹ ਧਰਮ, ਜਾਤ-ਪਾਤ, ਰੰਗ ਨਸਲ ਤੋਂ ਉਤੇ ਉਠ ਕੇ ਸਮੁੱਚੀ ਮਨੁੱਖਤਾ ਦੇ ਭਲੇ ਲਈ ਕੀਤਾ ਗਿਆ ਇਕ ਉਪਰਾਲਾ ਹੈ¢ ਇਹ ਓਪਨ ਬੁੱਕ ਬੈਂਕ ਪੁਸਤਕ ਲਓ, ਪੁਸਤਕ ਪੜ੍ਹੋ ਅਤੇ ਪੁਸਤਕ ਵਾਪਸ ਕਰੋ” ਦੇ ਸਿਧਾਂਤ ਤੇ ਕੰਮ ਕਰਦਾ ਹੈ¢ ਇਸ ਤੋਂ ਭਾਵ ਇੱਥੋਂ ਕਿਤਾਬ ਲੈ ਕੇ ਪੜ੍ਹਨ ਤੋਂ ਬਾਅਦ 10 ਦਿਨ ਦੇ ਵਿਚ ਇਸ ਨੂੰ ਵਾਪਸ ਬਕਸੇ ਵਿਚ ਰੱਖ ਦਿੱਤਾ ਜਾਵੇ ਤਾਂ ਕਿ ਹੋਰ ਪਾਠਕ ਵੀ ਇਸ ਸਹੂਲਤ ਦਾ ਲਾਭ ਉਠਾ ਸਕਣ¢
Ad Position 22
No active advertisement
ਪਿਛਲੀ ਖ਼ਬਰ ਸੰਤ ਦਰਸ਼ਨ ਸਿੰਘ ਦੇ 37ਵੇਂ ਬਰਸੀ ਭੰਡਾਰੇ ਮੌਕੇ ਲਾਈ ਛਬੀਲ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਵਿਖੇ ਸਮਰ ਕੈਂਪ ਦੀ ਆਰੰਭਤਾ
Ad Position 24