06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਸੰਤ ਦਰਸ਼ਨ ਸਿੰਘ ਦੇ 37ਵੇਂ ਬਰਸੀ ਭੰਡਾਰੇ ਮੌਕੇ ਲਾਈ ਛਬੀਲ

Ad Position 21
No active advertisement
ਅਜੀਤ ਡੈਸਕ 02-06-2026
ਢੰਡਾਰੀ ਕਲਾਂ/ਲੁਧਿਆਣਾ, 1 ਜੂਨ (ਜਸਵੀਰ ਸਿੰਘ ਬੰਗਾ)-ਦਿਆਲ ਪੁਰਸ਼ ਸੰਤ ਦਰਸ਼ਨ ਸਿੰਘ ਮਹਾਰਾਜ ਦੇ 37ਵੇਂ ਬਰਸੀ ਭੰਡਾਰੇ ਮੌਕੇ ਸਾਵਨ ਕਿ੍ਪਾਲ ਰੂਹਾਨੀ ਮਿਸ਼ਨ, 64 ਰੱਖ ਬਾਗ਼ ਦੀ ਸ਼ਾਖਾ ਵਲੋਂ ਢੋਲੇਵਾਲ ਚੌਕ ਵਿਖੇ ਮਹਾਰਾਜ ਦੀ ਨਿੱਘੀ ਯਾਦ 'ਚ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਸਬੰਧੀ ਗੁਰਬਚਨ ਸਿੰਘ, ਰਜਿੰਦਰ ਕੋਹਲੀ, ਪ੍ਰੀਤਮ ਸਿੰਘ ਆਦਿ ਸੇਵਾਦਾਰਾਂ ਨੇ ਦੱਸਿਆ ਕਿ ਅਧਿਆਤਮਿਕ ਗੁਰੂ ਸੰਤ ਦਰਸ਼ਨ ਸਿੰਘ ਦਾ ਬਰਸੀ ਭੰਡਾਰਾ ਅੱਜ ਦੁਨੀਆ ਦੇ ਕੋਨੇ-ਕੋਨੇ ਵਿਚ ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਸਤਿਸੰਗ ਪ੍ਰਵਚਨਾਂ ਉਪਰੰਤ ਸੰਗਤਾਂ ਵਾਸਤੇ ਗੁਰੂ ਕਾ ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਜਾਂਦੀਆਂ ਹਨ | ਇਸ ਮੌਕੇ ਸਾਬਕਾ ਮੰਤਰੀ ਭਾਰਤ ਭੂਸਣ ਆਸ਼ੂ ਅਤੇ ਮਹਿਲਾ ਕੌਂਸਲਰ ਦੇ ਪਤੀ ਜਤਿੰਦਰ ਗੋਰਿਅਨ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਉਂਦਿਆਂ ਕਿਹਾ ਕਿ ਸਾਨੂੰ ਸੰਤ ਦਰਸ਼ਨ ਸਿੰਘ ਵਰਗੇ ਮਹਾਂਪੁਰਸ਼ਾਂ ਦੇ ਚਰਨਾਂ ਵਿਚ ਬਹਿ ਕੇ ਜ਼ਿੰਦਗੀ ਦੇ ਮਕਸਦ ਨੂੰ ਪੂਰਾ ਕਰਨ ਅਤੇ ਆਨੰਦਮਈ ਜ਼ਿੰਦਗੀ ਜਿਊਣ ਦੇ ਭੇਦ ਹਾਸਲ ਕਰਨੇ ਚਾਹੀਦੇ ਹਨ | ਇਸ ਮੌਕੇ ਜਗਤਾਰ ਸਿੰਘ, ਮਨਮੋਹਨ ਸਿੰਘ, ਹਰਵਿੰਦਰ ਸਿੰਘ, ਪਿਆਰਾ ਸਿੰਘ ਅਤ ਧਰਮਪਾਲ ਆਦਿ ਸੇਵਾਦਾਰ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਥਿਆਰਬੰਦ ਹਮਲਾਵਰਾਂ ਵਲੋਂ ਚਲਾਈਆਂ ਗੋਲੀਆਂ 'ਚ ਨੌਜਵਾਨ ਵਾਲ-ਵਾਲ ਬੱਚਿਆ ਅਗਲੀ ਖ਼ਬਰ ਸਾਬਕਾ ਪਿ੍ੰ. ਪਰਮਜੀਤ ਗਰੇਵਾਲ ਦਾ ਲੋਕਾਂ ਨੂੰ ਕਿਤਾਬਾਂ ਨਾਲ ਜੋੜਨ ਦਾ ਨਿਵੇਕਲਾ ਉਪਰਾਲਾ
Ad Position 24