29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਕੌਂਸਲਰ ਨਿਧੀ ਗੁਪਤਾ ਦੇ ਯਤਨਾਂ ਸਦਕਾ ਨਿਊ ਕੀਰਤੀ ਨਗਰ 'ਚ ਸੜਕ ਨਿਰਮਾਣ ਦੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 12-06-2026
ਲੁਧਿਆਣਾ, 11 ਜੂਨ (ਜਸਵੀਰ ਸਿੰਘ ਬੰਗਾ)-ਕੌਂਸਲਰ ਨਿਧੀ ਗੁਪਤਾ ਦੀਆਂ ਕੋਸ਼ਿਸ਼ਾਂ ਸਦਕਾ ਵਾਰਡ ਨੰ: 19 ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰਦਿਆਂ ਹੋਇਆਂ ਨਿਊ ਕੀਰਤੀ ਨਗਰ ਵਿਚ ਕਰੀਬ 18 ਲੱਖ ਰੁਪਏ ਦੀ ਲਾਗਤ ਨਾਲ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਵਲੋਂ ਕੀਤਾ ਗਿਆ | ਇਸ ਮੌਕੇ ਕੌਂਸਲਰ ਨਿਧੀ ਗੁਪਤਾ ਸਮੇਤ ਸਮੂਹ ਇਲਾਕਾ ਵਾਸੀ ਹਾਜ਼ਰ ਸਨ | ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਭੋਲਾ ਗਰੇਵਾਲ ਨੇ ਦੱਸਿਆ ਕਿ ਇਹ ਸੜਕ ਨਾ ਸਿਰਫ ਨਿਊ ਕੀਰਤੀ ਨਗਰ ਦੇ ਨਿਵਾਸੀਆਂ, ਬਲਕਿ ਇੱਥੋਂ ਨਿਕਲਣ ਵਾਲੇ ਵੱਡੀ ਗਿਣਤੀ 'ਚ ਰਾਹਗੀਰਾਂ ਨੂੰ ਵੀ ਫਾਇਦਾ ਪਹੁੰਚਾਏਗੀ | ਕੌਂਸਲਰ ਨਿਧੀ ਗੁਪਤਾ ਨੇ ਦੱਸਿਆ ਕਿ ਪਿਛਲੇ ਕਰੀਬ 40-50 ਸਾਲਾਂ ਤੋਂ ਕਾਲੋਨੀ ਦੇ ਵਾਸੀ ਇਸ ਸੜਕ ਦੇ ਨਿਰਮਾਣ ਦਾ ਇੰਤਜਾਰ ਕਰ ਰਹੇ ਸਨ | ਉਨ੍ਹਾਂ ਨੇ ਵਿਧਾਇਕ ਭੋਲਾ ਗਰੇਵਾਲ ਅਤੇ ਸਮੂਹ ਲੀਡਰਸ਼ਿਪ ਦਾ ਧੰਨਵਾਦ ਕੀਤਾ, ਜਿਨ੍ਹਾਂ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਇਆ ਜਾ ਰਿਹਾ ਹੈ | ਇਸ ਦੌਰਾਨ ਮੌਕੇ ਗੁਰਸ਼ਰਨ ਸਿੰਘ (ਗਿਫਟੀ), ਅਗਰਵਾਲ ਵੈਲਫੇਅਰ ਬੋਰਡ ਦੇ ਵਾਈਸ ਚੇਅਰਮੈਨ ਅਭਿਸ਼ੇਕ ਗੁਪਤਾ, ਬਾਬਾ ਬਾਲਕ ਨਾਥ ਮੰਦਿਰ ਦੇ ਪੰਡਿਤ ਜਗਦੀਪ ਸਿੰਘ, ਹਰਿੰਦਰ, ਦੌਲਤ ਰਾਮ, ਜੋਗਿੰਦਰ ਲਾਲਾ, ਰਾਜ ਕੁਮਾਰ, ਬਾਪੂ ਟਰਾਂਸਪੋਰਟ ਵਾਲੇ, ਮੋਹਿਤ ਸ਼ਰਮਾ, ਅਮਰਜੀਤ ਸਿੰਘ ਸਮੇਤ ਨਗਰ ਨਿਗਮ ਅਧਿਕਾਰੀ ਤੇ ਵੱਡੀ ਗਿਣਤੀ 'ਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬੈਂਕ ਨਾਲ ਕਰੋੜਾਂ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਕਾਰੋਬਾਰੀ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਮਾਂ ਬਗਲਾ ਮੁਖੀ ਧਾਮ ਦੇ ਮੁਖੀ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਨੂੰ ਲੈ ਕੇ ਧਾਮ ਪ੍ਰਬੰਧਕਾਂ ਵਲੋਂ ਪੁਲਿ...
Ad Position 24