ਲੁਧਿਆਣਾ, 12 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਲੁਟੇਰਿਆਂ ਪਾਸੋਂ ਬਰਾਮਦ ਕੀਤੇ 369 ਮੋਬਾਈਲ ਅਸਲ ਮਾਲਕਾਂ ਦੇ ਹਵਾਲੇ ਕੀਤੇ | ਅੱਜ ਪੁਲਿਸ ਲਾਈਨ ਵਿਖੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵਲੋਂ ਇਹ ਮੋਬਾਈਲ ਮਾਲਕਾਂ ਹਵਾਲੇ ਕਰ ਦਿੱਤੇ ਗਏ | ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਲੁਟੇਰਿਆਂ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚੋਂ ਇਹ ਮੋਬਾਈਲ ਖੋਹ ਕੀਤੇ ਗਏ ਸਨ ਜਾਂ ਫਿਰ ਗੁੰਮ ਹੋ ਗਏ ਸਨ | ਪੁਲਿਸ ਵਲੋਂ ਇਹ ਮੋਬਾਈਲ ਇਨ੍ਹਾਂ ਲੁਟੇਰਿਆਂ ਪਾਸੋਂ ਬਰਾਮਦ ਕੀਤੇ ਸਨ | ਉਨ੍ਹਾਂ ਦੱਸਿਆ ਕਿ ਲੁੱਟ ਦਾ ਸ਼ਿਕਾਰ ਹੋਏ ਲੋਕਾਂ ਵਲੋਂ ਜਦੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਸੀ ਤਾਂ ਪੁਲਿਸ ਵਲੋਂ ਬਕਾਇਦਾ ਇਨ੍ਹਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਤਕਨੀਕੀ ਮਾਹਿਰਾਂ ਦੇ ਸਹਿਯੋਗ ਨਾਲ ਇਹ ਮੋਬਾਈਲਾਂ ਨੂੰ ਬਰਾਮਦ ਕੀਤਾ ਜਾਂਦਾ ਸੀ | ਕੁੱਝ ਮਾਮਲਿਆਂ 'ਚ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਵੱਖ-ਵੱਖ ਥਾਣਿਆਂ 'ਚ ਲੋਕਾਂ ਵਲੋਂ ਆਪਣੀਆਂ ਰਿਪੋਰਟਾਂ ਦਰਜ ਕਰਵਾਈਆਂ ਗਈਆਂ ਸਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਕਿਸੇ ਵਿਅਕਤੀ ਦਾ ਮੋਬਾਈਲ ਗੁੰਮ ਜਾਂਦਾ ਹੈ ਜਾਂ ਲੁੱਟ ਲਿਆ ਜਾਂਦਾ ਹੈ ਤਾਂ ਉਹ ਇਸ ਦੀ ਸੂਚਨਾ ਪੁਲਿਸ ਨੂੰ ਜ਼ਰੂਰ ਦੇਣ ਤਾਂ ਜੋ ਮੋਬਾਈਲ ਦੀ ਗ਼ਲਤ ਵਰਤੋਂ ਹੋਣ ਤੋਂ ਰੋਕਿਆ ਜਾ ਸਕੇ¢ ਇਸ ਮÏਕੇ ਰੀਸ ਕਮਿਸ਼ਨਰ ਦੇ ਨਾਲ ਹੋਰ ਅਧਿਕਾਰੀ ਵੀ ਮÏਜੂਦ ਸਨ |