09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2026

ਫ਼ੈਕਟਰੀ ਵਰਕਰ ਨੂੰ ਅਗਵਾ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 19-06-2026
ਢੰਡਾਰੀ ਕਲਾਂ/ਲੁਧਿਆਣਾ, 18 ਜੂਨ (ਜਸਵੀਰ ਸਿੰਘ ਬੰਗਾ)-ਗਿਆਸਪੁਰਾ ਚੌਕ ਸਥਿਤ ਪੈਟਰੋਲ ਪੰਪ ਲਾਗੇ ਇਕ ਨੌਜਵਾਨ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਵੇਸ਼ ਗੁਪਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਪਹਿਲਾਂ ਅਰੁਣ ਕੁਮਾਰ ਯਾਦਵ ਦੀ ਸੂਆ ਰੋਡ ਸਥਿਤ ਫ਼ੈਕਟਰੀ ਵਿਚ ਸੀ.ਐਨ.ਸੀ. ਮਸ਼ੀਨ ‘ਤੇ ਕੰਮ ਕਰਦਾ ਸੀ। ਕਰੀਬ ਇਕ ਮਹੀਨਾ ਪਹਿਲਾਂ ਉਸ ਨੇ ਕੰਮ ਛੱਡ ਦਿੱਤਾ ਸੀ, ਕਿਉਂਕਿ ਯਾਦਵ ਉਸ ਨੂੰ ਪੂਰੀ ਤਨਖ਼ਾਹ ਸਮੇਂ ਸਿਰ ਨਹੀਂ ਦੇ ਰਿਹਾ ਸੀ। ਬਕਾਇਆ ਤਨਖ਼ਾਹ ਮੰਗਣ ‘ਤੇ ਉਸ ਨਾਲ ਕੁੱਟਮਾਰ ਕੀਤੀ ਅਤੇ ਇਸੇ ਰੰਜ਼ਿਸ਼ ਦੇ ਚੱਲਦੇ ਅਗਵਾ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤ ਨੇ ਦੱਸਿਆ ਕਿ ਉਹ ਬਿਜਲੀ ਘਰ ਦੇ ਕੋਲ ਸਥਿਤ ਐਚ.ਟੀ.ਐਮ. ਟੂਲਜ਼ ਬੈਂਕ ‘ਚ ਸੀ.ਐਨ.ਸੀ. ਮਸ਼ੀਨ ਚਲਾਉਣ ਦਾ ਕੰਮ ਕਰਦਾ ਹੈ। ਪਿਛਲੇ ਦਿਨੀਂ ਜਦੋਂ ਉਹ ਕੰਮ ‘ਤੇ ਜਾ ਰਿਹਾ ਸੀ ਤਾਂ ਕਾਲੇ ਰੰਗ ਦੀ ਮਹਿੰਦਰਾ ਗੱਡੀ ‘ਚ ਸਵਾਰ ਹੋ ਕੇ ਕਰਨ ਕੁਮਾਰ ਯਾਦਵ, ਰਾਨੀ ਵਰਕਰ, ਅਨਿਲ, ਪ੍ਰਮੋਦ, ਰਾਜੀਵ ਸਮੇਤ ਦੋ ਅਣਪਛਾਤੇ ਵਿਅਕਤੀ ਆਏ ਅਤੇ ਗੱਡੀ ‘ਚੋਂ ਉਤਰਦੇ ਸਾਰ ਹੀ ਉਸ ਨੂੰ ਅਗਵਾ ਕਰ ਲਿਆ ਅਤੇ ਕਰਨ ਇੰਡਸਟਰੀ ਸੂਆ ਰੋਡ ਗਿਆਸਪੁਰਾ ‘ਚ ਸਥਿਤ ਫ਼ੈਕਟਰੀ ਵਿਚ ਲੈ ਗਏ। ਪੀੜਤ ਨੇ ਦੱਸਿਆ ਕਿ ਮੁਲਜ਼ਮਾਂ ਨੇ ਬੰਧਕ ਬਣਾ ਕੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਆਸਪਾਸ ਲੱਗੇ ਸੀ.ਸੀ. ਟੀਵੀ ਕੈਮਰਿਆਂ ਵਿਚ ਅਗਵਾ ਕਰਨ ਸਮੇਂ ਦੀ ਵੀਡੀ� ਕੈਦ ਹੋ ਗਈ। ਇਸੇ ਦੌਰਾਨ ਕੁੱਝ ਰਾਹਗੀਰ ਬਚਾਅ ਲਈ ਅੱਗੇ ਆਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਾਹਨੇਵਾਲ ਐਸ.ਐਚ.�. ਦਲਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਕੌਂਸਲਰ ਜਗਮੀਤ ਸਿੰਘ ਨੋਨੀ ਨੇ ਵਾਰਡ ਨੰਬਰ 42 ਦੇ ਵੱਖ-ਵੱਖ ਆਂਗਣਵਾੜੀ ਸੈਂਟਰਾਂ ’ਚ ਜਾ ਕੇ ਕੀਤਾ ਅਚਨਚੇਤ ਦੌਰਾ ਅਗਲੀ ਖ਼ਬਰ ਖ਼ਤਰਨਾਕ ਲੁਟੇਰਾ ਗਰੋਹ ਦੇ 3 ਮੈਂਬਰ ਲੱਖਾਂ ਰੁਪਏ ਦੇ ਵਾਹਨਾਂ ਅਤੇ ਮੋਬਾਈਲਾਂ ਸਮੇਤ ਕਾਬੂ
Ad Position 24