ਫੁੱਲਾਂਵਾਲ, 18 ਜੂਨ (ਮਨਜੀਤ ਸਿੰਘ ਦੁੱਗਰੀ)-ਦੋ ਸਾਲ ਪਹਿਲਾਂ ਜੈਨ ਮੰਦਿਰ ਚੌਕ ਤੋਂ ਪਿੰਡ ਧਾਂਦਰਾ ਤੱਕ ਬਣੀ ਸੜਕ ਦੀ ਹਾਲਤ ਬੱਦ ਤੋਂ ਬਦਤਰ ਬਣੀ ਹੋਈ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਉਘੇ ਸੋਸ਼ਲ ਆਗੂ ਤੇ ਸ਼ਾਪਕੀਪਰ ਐਸੋਸੀਏਸ਼ਨ 200 ਫੁੱਟੀ ਮਿਸਿੰਗ ਲਿੰਕ ਸੜਕ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਸਲੂਜਾ ਨੇ ਕਰਦਿਆਂ ਕਿਹਾ ਕਿ ਲਗਭਗ 2 ਸਾਲ ਪਹਿਲਾਂ ਬਿਨਾਂ ਲੈਵਲ ਤੇ ਬਿਨਾਂ ਰੋਡ ਜਾਲੀਆਂ ਤੋਂ ਬਣੀ ਧਾਂਦਰਾ ਸੜਕ ਜਿਸਦੀ ਮੁਰੰਮਤ ਦਾ ਦੀ 5 ਸਾਲ ਜ਼ਿੰਮੇਵਾਰੀ ਸੜਕ ਬਣਾਉਣ ਵਾਲੇ ਠੇਕੇਦਾਰ ਦੀ ਹੁੰਦੀ ਹੈ। ਇਸ ਸੜਕ ਉਪਰ ਪਹਿਲੀ ਬਰਸਾਤ ਤੋਂ ਬਾਅਦ ਹੀ ਨੀਵੀਂ ਥਾਂ ‘ਤੇ ਬਰਸਾਤੀ ਪਾਣੀ ਖੜ੍ਹਾ ਹੋਣ ‘ਤੇ ਟੋਏ ਪੈ ਗਏ, ਜਿਸਦਾ ਲੋਕ ਨਿਰਮਾਣ ਦੇ ਅਧਿਕਾਰੀਆਂ ਨੂੰ ਲਿਖਤੀ ਤੇ ਫ਼ੋਨ ਰਾਹੀਂ ਬੇਨਤੀਆਂ ਕਰਨ ਤੇ ਮਹੀਨਾ ਪਹਿਲਾਂ ਸੜਕ ਦੇ ਕੁੱਝ ਹਿੱਸੇ ‘ਤੇ ਪੈਚ ਵਰਕ ਕਰ ਬੁੱਤਾ ਸਾਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਹੁਣ ਇਕ ਦੋ ਬਰਸਾਤਾਂ ਤੋਂ ਬਾਅਦ ਸੜਕ ਉਪਰ ਫਿਰ ਟੋਏ ਪੈ ਗਏ, ਜਿਸ ਨਾਲ ਜਿੱਥੇ ਨਿੱਤ ਦਿਨ ਹਾਦਸੇ ਹੁੰਦੇ ਹਨ, ਟੋਇਆਂ ਕਾਰਨ ਵਾਹਨਾਂ ਦੀ ਗਤੀ ਬਹੁਤ ਘੱਟ ਹੋਣ ਨਾਲ ਲੰਬੇ ਜਾਮ ਲੱਗ ਜਾਂਦੇ ਹਨ। ਇਸ ‘ਤੇ ਉਨ੍ਹਾਂ ਵਲੋਂ ਸਰਕਾਰੀ ਅਧਿਕਾਰੀਆਂ ਤੇ ਹਲਕਾ ਵਿਧਾਇਕ ਨੂੰ ਬੇਨਤੀ ਕੀਤੀ ਦਿ ਜਲਦੀ ਤੋਂ ਜਲਦੀ ਇਸ ਸੜਕ ਦੀ ਸਾਰ ਲਈ ਜਾਵੇ ਤਾਂ ਕੇ ਆਉਣ ਵਾਲੇ ਬਰਸਾਤੀ ਮੌਸਮ ਵਿਚ ਇਲਾਕਾ ਵਾਸੀਆਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।