09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਟਰੱਕ ਦੀ ਫੇਟ ਵੱਜਣ ਨਾਲ ਐਕਟਿਵਾ ਸਵਾਰ ਦੀ ਇਲਾਜ ਅਧੀਨ ਮੌਤ

Ad Position 21
No active advertisement
ਅਜੀਤ ਡੈਸਕ 30-06-2026
ਕੁਹਾੜਾ, 29 ਜੂਨ (ਸੰਦੀਪ ਸਿੰਘ ਕੁਹਾੜਾ)-ਥਾਣਾ ਫੋਕਲ ਪੁਆਇੰਟ ਦੀ ਪੁਲਿਸ ਵਲੋਂ ਟਰੱਕ ਦੀ ਫੇਟ ਵੱਜਣ ਨਾਲ ਐਕਟਿਵਾ ਸਵਾਰ ਦੀ ਮੌਤ ਹੋਣ ਤਹਿਤ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਟਰੱਕ ਚਾਲਕ ਦੀ ਪਹਿਚਾਣ ਰਘਵੇਂਦਰ ਸ਼ਰਮਾ ਪੁੱਤਰ ਰਾਮ ਨਾਥ ਸ਼ਰਮਾ ਵਾਸੀ ਪਿੰਡ ਅੰਕੂਰੀ ਮਹਾਬਲੀਪੁਰ, ਜ਼ਿਲ੍ਹਾ ਪਟਨਾ (ਬਿਹਾਰ) ਵਜੋਂ ਹੋਈ। ਹੈੱਡ ਕਾਂਸਟੇਬਲ ਗੁਰਦੀਪ ਸਿੰਘ ਅਨੁਸਾਰ ਸ਼ਿਕਾਇਤਕਰਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਮੇਰੇ ਪਿਤਾ ਸ਼ਿਵ ਰਾਮ ਆਪਣੀ ਐਕਟਿਵਾ ‘ਤੇ ਸਵਾਰ ਹੋ ਕੇ ਜੰਡਿਆਲੀ ਸਾਈਡ ਨੂੰ ਜਾ ਰਹੇ ਸਨ ਤਾਂ ਉਕਤ ਵਿਅਕਤੀ ਨੇ ਆਪਣਾ ਟਰੱਕ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਲਿਆ ਕੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਮੇਰੇ ਪਿਤਾ ਦੇ ਕਾਫੀ ਸੱਟਾਂ ਲੱਗੀਆਂ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਦਾਖਲ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਇਲਾਜ ਅਧੀਨ ਮੌਤ ਹੋ ਗਈ। ਪੁਲਿਸ ਵਲੋਂ ਮ੍ਰਿਤਕ ਦੇ ਪੁੱਤਰ ਲਵਦੀਪ ਸਿੰਘ ਵਾਸੀ ਨੇੜੇ ਸ਼ਿਵਾਨੀ ਹਸਪਤਾਲ ਕੁਹਾੜਾ ਦੇ ਬਿਆਨਾਂ ਦੇ ਅਧਾਰ ‘ਤੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਇੰਦਰਜੀਤ ਗਿੱਲ ਨੇ ਕਾਂਗਰਸੀ ਆਗੂਆਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਭਾਰਤੀ ਧਾਨਕ ਸਮਾਜ ਮਹਾਸੰਘ ਨੇ ਭਗਤ ਕਬੀਰ ਦਾ 629ਵਾਂ ਜਨਮ ਦਿਹਾੜਾ ਮਨਾਇਆ
Ad Position 24