09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਇੰਦਰਜੀਤ ਗਿੱਲ ਨੇ ਕਾਂਗਰਸੀ ਆਗੂਆਂ ਦਾ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 30-06-2026
ਆਲਮਗੀਰ, 29 ਜੂਨ (ਜਰਨੈਲ ਸਿੰਘ ਪੱਟੀ)-ਕਾਂਗਰਸ ਕਿਸਾਨ ਸੈੱਲ ਹਲਕਾ ਗਿੱਲ ਦੇ ਪ੍ਰਧਾਨ ਇੰਦਰਜੀਤ ਸਿੰਘ ਗਿੱਲ ਨੇ ਕਾਂਗਰਸ ਸੋਸ਼ਲ ਮੀਡੀਆ ਦੇ ਜ਼ਿਲ੍ਹਾ ਕੋਆਰਡੀਨੇਟਰ ਪਰਮਜੀਤ ਸਿੰਘ ਪੰਮਾ ਜੱਸੋਵਾਲ, ਯੂਥ ਕਾਂਗਰਸ ਹਲਕਾ ਗਿੱਲ ਦੇ ਪ੍ਰਧਾਨ ਹਰਜੋਤ ਸਿੰਘ ਗਰੇਵਾਲ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ। ਇਸ ਦੌਰਾਨ ਗਿੱਲ ਨੇ ਕਿਹਾ ਕਿ ਉਕਤ ਆਗੂਆਂ ਦੀ ਨਿਯੁਕਤੀ ਅਤੇ ਚੋਣ ਨਾਲ ਹਲਕਾ ਗਿੱਲ ਅੰਦਰ ਕਾਂਗਰਸ ਪਾਰਟੀ ਨੂੰ ਵੱਡਾ ਬਲ ਮਿਲੇਗਾ। ਇਸ ਮੌਕੇ ਸੰਬੋਧਨ ਦੌਰਾਨ ਇੰਦਰਜੀਤ ਗਿੱਲ ਨੇ ਕਿਹਾ ਕਿ ਸੂਬਾ ਪੰਜਾਬ ਅੰਦਰ ਕਾਂਗਰਸ ਦੇ ਹੱਕ ਵਿਚ ਹਨੇਰੀ ਚੱਲ ਰਹੀ ਹੈ, ਜਿਸ ਦੀ ਬਦੌਲਤ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਦੀ ਸਰਕਾਰ ਦਾ ਗਠਨ ਹੋਣਾ ਤੈਅ ਹੈ। ਉਨ੍ਹਾਂ ਕਿਹਾ ਕਿ ਸਾਬਕਾ ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ ਦੀ ਰਹਿਨੁਮਾਈ ਹੇਠ ਹਲਕਾ ਗਿੱਲ ਦੀ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਈ ਜਾਵੇਗੀ। ਅਖੀਰ ਵਿਚ ਨਵ ਨਿਯੁਕਤ ਆਗੂਆਂ ਪੰਮਾ ਜੱਸੋਵਾਲ ਤੇ ਹਰਜੋਤ ਗਰੇਵਾਲ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਅਤੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਲਈ ਦਿਨ ਰਾਤ ਸਖ਼ਤ ਮਿਹਨਤ ਕਰਨਗੇ। ਇਸ ਮੌਕੇ ਇੰਦਰਜੀਤ ਗਿੱਲ ਨੇ ਉਕਤ ਚੁਣੇ ਹੋਏ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਸਨਮਾਨ ਸਮਾਰੋਹ ਮੌਕੇ ਬਲਾਕ ਸੰਮਤੀ ਮੈਂਬਰ ਹਰਦੀਪ ਸਿੰਘ ਥਰੀਕੇ, ਨੌਜਵਾਨ ਆਗੂ ਊਧਮ ਸਿੰਘ, ਸੰਦੀਪ ਸਿੰਘ ਬਲਾਕ ਪ੍ਰਧਾਨ ਯੂਥ ਕਾਂਗਰਸ, ਦੇਵਿੰਦਰ ਲਲਤੋਂ ਸਮੇਤ ਹੋਰ ਵੀ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੁਸਤਰਾਪੁਰ ਦੇ ਕਾਦਰੀ ਦਰਬਾਰ ਦਾ ਮੇਲਾ ਕਰਵਾਇਆ ਅਗਲੀ ਖ਼ਬਰ ਟਰੱਕ ਦੀ ਫੇਟ ਵੱਜਣ ਨਾਲ ਐਕਟਿਵਾ ਸਵਾਰ ਦੀ ਇਲਾਜ ਅਧੀਨ ਮੌਤ
Ad Position 24