ਮਲੌਦ, 30 ਜੂਨ (ਸਹਾਰਨ ਮਾਜਰਾ)- ਐੱਸ. ਸੀ/ਬੀ. ਸੀ ਅਧਿਆਪਕ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਕਰਿਸ਼ਨ ਸਿੰਘ ਦੁੱਗਾਂ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮੁਲਾਜ਼ਮਾਂ ਅਤੇ ਵਿਦਿਆਰਥੀਆਂ ਦੇ ਮਸਲਿਆਂ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਸਿੱਧੀ ਭਰਤੀ ਅਤੇ ਤਰੱਕੀਆਂ ਵਿੱਚ ਰਾਖਵਾਂਕਰਨ ਨੀਤੀ ਦੀ ਉਲੰਘਣਾ ਕੀਤੇ ਜਾਣ ਤੇ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਐਸੋ. ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ ਵਲੋਂ ਜਾਰੀ ਪੈੱ੍ਰਸ ਬਿਆਨ ਰਾਹੀਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵਲੋਂ ਸਿੱਧੀ ਭਰਤੀ ਰਾਹੀਂ ਪੰਜਾਬੀ, ਅਰਥਸ਼ਾਸ਼ਤਰ, ਕਾਮਰਸ, ਫਿਜ਼ਿਕਸ, ਭੂਗੋਲ, ਬਾਇਓਲੋਜੀ, ਰਸਾਇਣ ਵਿਗਿਆਨ ਅਤੇ ਗਣਿਤ ਵਿਸ਼ਿਆਂ ਵਿੱਚ ਲੈਕਚਰਾਰ ਕੇਡਰ ਦੀਆਂ 1013 ਅਸਾਮੀਆਂ ਭਰਨ ਲਈ ਐੱਸ. ਸੀ./ਬੀ. ਸੀ. ਵਰਗ ਦਾ ਰਾਖਵਾਂਕਰਨ ਸਿਫ਼ਰ ਕਰ ਦਿੱਤਾ ਗਿਆ ਹੈ ਜੋ ਕਿ ਰਾਖਵਾਂਕਰਨ ਨੀਤੀ ਦੀ ਸ਼ਰੇਆਮ ਉਲੰਘਣਾ ਹੈ। ਜਿਸ ਨਾਲ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦੇ ਰਾਖਵਾਂਕਰਨ ਵਿਰੋਧੀ ਘਟੀਆ ਸੋਚ ਸਾਹਮਣੇ ਆਈ ਹੈ ਅਤੇ ਇਸ ਵਤੀਰੇ ਕਾਰਨ ਐੱਸ. ਸੀ/ਬੀ. ਸੀ ਵਰਗ ਦੇ ਮੁਲਾਜ਼ਮਾਂ, ਵਿਦਿਆਰਥੀਆਂ ਅਤੇ ਬੇਰੁਜ਼ਗਾਰ ਨੌਜਵਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਸਰਕਾਰ ਦੀ ਇਸ ਸਾਜ਼ਿਸ਼ ਪੂਰਨ ਨੀਤੀ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਐਸੋ. ਨੇ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਅਤੇ ਭਲਾਈ ਮੰਤਰੀ ਪੰਜਾਬ ਦੇ ਢਿੱਲਮੱਠ ਵਾਲੇ ਵਤੀਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਆਪਣੇ ਸੰਵਿਧਾਨਿਕ ਹੱਕ ਬਚਾਉਣ ਲਈ ਡਾਇਰੈਕਟਰ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਦੇ ਦਫ਼ਤਰ ਫੇਜ -1 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਖੇ ਮਿਤੀ 10 ਜੁਲਾਈ ਨੂੰ ਰੋਸ ਧਰਨਾ ਦਿੰਦੇ ਹੋਏ ਭਲਾਈ ਮੰਤਰੀ ਪੰਜਾਬ, ਸਕੱਤਰ ਭਲਾਈ ਵਿਭਾਗ ਅਤੇ ਡਾਇਰੈਕਟਰ ਭਲਾਈ ਵਿਭਾਗ ਪੰਜਾਬ ਦੇ ਪੁਤਲੇ ਫੂਕੇ ਜਾਣਗੇ। ਸੂਬਾ ਸਕੱਤਰ ਜਨਰਲ ਬਲਵਿੰਦਰ ਲਤਾਲਾ ਨੇ ਸਮੂਹ ਐਸ. ਸੀ/ਬੀ. ਸੀ. ਵਰਗ ਦੇ ਹਿੱਤਾਂ ਲਈ ਕੰਮ ਕਰਦੇ ਸਮਾਜਿਕ ਸੰਗਠਨਾਂ, ਵਿਦਿਆਰਥੀ ਜਥੇਬੰਦੀਆਂ ਅਤੇ ਹੋਰ ਇਨਸਾਫ਼ ਪਸੰਦ ਜਥੇਬੰਦੀਆਂ ਤੇ ਵਰਕਰਾਂ ਨੂੰ ਸਿੱਧਾ ਸੁਨੇਹਾ ਦਿੱਤਾ ਕਿ ਸਿੱਖਿਆ ਵਿਭਾਗ ਤੇ ਸਰਕਾਰ ਦੇ ਮਾੜੇ ਮਨਸੂਬਿਆਂ ਦਾ ਮੂੰਹ ਤੋੜ ਜਵਾਬ ਦੇਣ ਅਤੇ ਆਪਣੇ ਹੱਕ ਬਚਾਉਣ ਲਈ ਸੰਘਰਸ਼ ਦੀ ਹਮਾਇਤ ਕੀਤੀ ਜਾਵੇ। ਇਸ ਮੀਟਿੰਗ ’ਚ ਸੂਬਾ ਸਕੱਤਰ ਜਨਰਲ ਬਲਵਿੰਦਰ ਲਤਾਲਾ, ਲਛਮਣ ਸਿੰਘ ਨਬੀਪੁਰ ਜਨਰਲ ਸਕੱਤਰ ਪੰਜਾਬ, ਪਰਵਿੰਦਰ ਭਾਰਤੀ ਸੀਨੀ. ਮੀਤ ਪ੍ਰਧਾਨ, ਵੀਰ ਸਿੰਘ ਸੀਨੀ. ਮੀਤ ਪ੍ਰਧਾਨ, ਹਰਦੀਪ ਸਿੰਘ ਤੂਰ ਮੀਤ ਪ੍ਰਧਾਨ, ਸੁਪਿੰਦਰ ਸਿੰਘ ਸਕੱਤਰ, ਹਰਪਾਲ ਸਿੰਘ ਮੀਤ ਪ੍ਰਧਾਨ, ਬਲਜੀਤ ਸਿੰਘ ਸਲਾਣਾ ਸਾਬਕਾ ਸੂਬਾ ਪ੍ਰਧਾਨ, ਬਲਬੀਰ ਸਿੰਘ ਜ਼ਿਲ੍ਹਾ ਪ੍ਰਧਾਨ, ਕੁਲਬੀਰ ਸਿੰਘ ਫ਼ਾਜ਼ਿਲਕਾ, ਗੁਰਟੇਕ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ, ਲਛਮਣ ਸਿੰਘ ਨਬੀਪੁਰ ਜ਼ਿਲ੍ਹਾ ਪ੍ਰਧਾਨ ਪਟਿਆਲਾ, ਸੁਪਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਫ਼ਤਿਹਗੜ੍ਹ ਸਾਹਿਬ, ਪਰਵਿੰਦਰ ਭਾਰਤੀ ਰੂਪ ਨਗਰ, ਹਰਬੰਸ ਲਾਲ ਪਰਜੀਆਂ, ਦੇਸ ਰਾਜ ਜਲੰਧਰ, ਸ਼ਮਸ਼ੇਰ ਸਿੰਘ ਨਿਆਲ, ਸੁੱਖਵਿੰਦਰ ਸਿੰਘ ਨਾਰੀਕੇ, ਸਾਬਕਾ ਡਿਪਟੀ ਡੀ. ਈ. ਓ. ਪਰਮਜੀਤ ਸਿੰਘ ਤਰਨਤਾਰਨ, ਗੁਰਮੀਤ ਸਿੰਘ ਫ਼ਰੀਦਕੋਟ, ਦਰਸ਼ਨ ਸਿੰਘ ਸੁਹਾਗਹੇੜੀ, ਤਰਸੇਮ ਫ਼ਰੀਦਕੋਟ, ਕਰਮਜੀਤ ਸਿੰਘ ਇੱਕਲਾਹੀ, ਗੁਰਮੇਜ ਆਹੀਰ, ਸਕੱਤਰ ਸੁਖਪਾਲ ਬਕਰਾਹਾ,ਜਗਤਾਰ ਜੱਗੀ, ਪ੍ਰੇਮ ਸਿੰਘ ਮੌਲਵੀਵਾਲਾ, ਰਛਪਾਲ ਸਿੰਘ ਭੁਮਬਲੀ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ, ਸਵਿੰਦਰ ਸਿੰਘ ਜੈਤੋ ਸਰਜਾ, ਰਣਜੀਤ ਸਿੰਘ, ਬਿਆਸ ਲਾਲ, ਇੰਦਰਜੀਤ ਸਿੰਘ ਰੋਪੜ, ਹਰਜਿੰਦਰ ਸਿੰਘ, ਦਲਬਾਰਾ ਸਿੰਘ, ਰਾਜਵਿੰਦਰ ਸਿੰਘ, ਜਗਜੀਤ ਸਿੰਘ ਲੱਡਾ, ਪਲਮਿੰਦਰ ਸਿੰਘ, ਹਰੀਕ੍ਰਿਸ਼ਨ, ਅੰਮ੍ਰਿਤਪਾਲ ਸਿੰਘ, ਭਰਤ ਪ੍ਰਤਾਪ, ਮਨਜੀਤ ਸਿੰਘ, ਬਲਜਿੰਦਰ ਸਿੰਘ ਗੁਰਦਾਸਪੁਰ, ਰਣਜੀਤ ਸਿੰਘ ਤਰਨਤਾਰਨ, ਹਰਪ੍ਰੀਤ ਸਿੰਘ, ਕੁਲਦੀਪ ਕੌਰ, ਗੁਰਦੀਪ ਕੌਰ, ਬਲਦੇਵ ਸਿੰਘ, ਹਰਭਿੰਦਰ ਸਿੰਘ, ਹਰਵਿੰਦਰ ਸਿੰਘ ਤੇ ਹੋਰ ਸਾਥੀ ਸ਼ਾਮਿਲ ਹੋਏ।