05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਮਿਸ਼ਨ ਕਲੀਨ ਪੰਜਾਬ ਤਹਿਤ ਸਫ਼ਾਈ ਤੋਂ ਪਹਿਲਾਂ ਤੇ ਬਾਅਦ ਦੀਆਂ ਤਸਵੀਰਾਂ ਭੇਜਣੀਆਂ ਲਾਜ਼ਮੀ-ਕਮਿਸ਼ਨਰ ਨਗਰ ਨਿਗਮ

Ad Position 21
No active advertisement
ਅਜੀਤ ਡੈਸਕ 07-07-2026
ਲੁਧਿਆਣਾ, 6 ਜੁਲਾਈ (ਭੁਪਿੰਦਰ ਸਿੰਘ ਬੈਂਸ)-ਮਿਸ਼ਨ ਕਲੀਨ ਪੰਜਾਬ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿਚ ਲਿਆਉਣ ਲਈ ਨਗਰ ਨਿਗਮ ਨੇ ਸਫ਼ਾਈ ਕੰਮਾਂ ਦੀ ਨਿਗਰਾਨੀ ਹੋਰ ਸਖ਼ਤ ਕਰ ਦਿੱਤੀ ਹੈ। ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਸਿਹਤ ਸ਼ਾਖਾ ਦੇ ਸੁਪਰਵਾਈਜ਼ਰਾਂ, ਸੈਨੇਟਰੀ ਇੰਸਪੈਕਟਰਾਂ, ਮੁੱਖ ਸੈਨੇਟਰੀ ਇੰਸਪੈਕਟਰਾਂ ਅਤੇ ਕਾਰਪੋਰੇਸ਼ਨ ਸੈਨੀਟੇਸ਼ਨ ਅਫ਼ਸਰਾਂ ਨੂੰ ਹਰ ਰੋਜ਼ ਆਪਣੇ-ਆਪਣੇ ਖੇਤਰਾਂ ਵਿਚ ਜਾ ਕੇ ਸਫ਼ਾਈ ਕੰਮਾਂ ਦੀ ਜਾਂਚ ਕਰਨ ਅਤੇ ਸਫ਼ਾਈ ਤੋਂ ਪਹਿਲਾਂ ਤੇ ਬਾਅਦ ਦੀਆਂ ਟਿਕਾਣੇ ਸਮੇਤ ਤਸਵੀਰਾਂ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਨਗਰ ਨਿਗਮ ਦੀਆਂ ਇਮਾਰਤਾਂ ਤੇ ਸੜਕਾਂ ਸ਼ਾਖਾ ਦੇ ਅਧਿਕਾਰੀਆਂ ਨੂੰ ਸੜਕਾਂ ਦੇ ਕਿਨਾਰਿਆਂ ਅਤੇ ਖੁੱਲ੍ਹੀਆਂ ਥਾਵਾਂ ਤੇ ਪਿਆ ਉਸਾਰੀ ਦਾ ਮਲਬਾ ਤੁਰੰਤ ਚੁੱਕਣ ਲਈ ਕਿਹਾ ਗਿਆ ਹੈ। ਇਸ ਕੰਮ ਦੀਆਂ ਪਹਿਲਾ ਅਤੇ ਬਾਅਦ ਦੀਆਂ ਤਸਵੀਰਾਂ ਵੀ ਭੇਜਣੀਆਂ ਲਾਜ਼ਮੀ ਕੀਤੀਆਂ ਗਈਆਂ ਹਨ। ਮਿਸ਼ਨ ਕਲੀਨ ਪੰਜਾਬ ਤਹਿਤ ਕਮਿਸ਼ਨਰ ਓਜਸਵੀ ਅਲੰਕਾਰ ਨੇ ਸੋਮਵਾਰ ਨੂੰ ਕਾਲਜ ਰੋਡ, ਕਬਰਸਤਾਨ ਰੋਡ, ਪਵੇਲੀਅਨ ਮਾਲ ਨੇੜੇ, ਮਾਤਾ ਰਾਣੀ ਚੌਕ, ਚੌੜਾ ਬਾਜ਼ਾਰ, ਕਿਤਾਬ ਬਾਜ਼ਾਰ, ਖ਼ਵਾਜਾ ਕੋਠੀ ਚੌਂਕ, ਸੁਭਾਨੀ ਬਿਲਡਿੰਗ ਚੌਕ, ਫ਼ੀਲਡ ਗੰਜ, ਸਿਵਲ ਹਸਪਤਾਲ ਨੇੜੇ ਅਤੇ ਕੋਚਰ ਮਾਰਕੀਟ ਸਮੇਤ ਕਈ ਇਲਾਕਿਆਂ ਦਾ ਦੌਰਾ ਕਰਕੇ ਸਫ਼ਾਈ ਪ੍ਰਬੰਧ ਦਾ ਜਾਇਆ ਲਿਆ। ਸ਼ਾਮ ਨੂੰ ਜ਼ੋਨਲ ਕਮਿਸ਼ਨਰਾਂ ਅਤੇ ਨਿਗਰਾਨ ਇੰਜੀਨੀਅਰਾਂ ਨਾਲ ਹੋਈ ਮੀਟਿੰਗ ਵਿਚ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਕੂੜਾ ਇਕੱਠਾ ਹੋਣ ਵਾਲਿਆਂ ਥਾਵਾਂ ਦੀ ਹਰ ਰੋਜ਼ ਸਫ਼ਾਈ ਯਕੀਨੀ ਬਣਾਈ ਜਾਵੇ। ਜਿੱਤੇ ਵੀ ਖੁੱਲ੍ਹੇ ਵਿਚ ਕੂੜਾ ਜਾਂ ਉਸਾਰੀ ਦਾ ਮਲਬਾ ਸੁੱਟਿਆ ਜਾ ਰਿਹਾ ਹੋਵੇ, ਉਥੇ ਨਿਯਮਾਂ ਅਨੁਸਾਰ ਤੁਰੰਤ ਚਾਲਾਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀਆਂ ਸਾਰੀਆਂ ਸ਼ਾਖਾਵਾਂ ਆਪਸੀ ਤਾਲਮੇਲ ਨਾਲ ਕੰਮ ਕਰਨ ਤਾਂ ਜੋ ਮਿਸ਼ਨ ਕਲੀਨ ਪੰਜਾਬ ਦੇ ਟੀਚੇ ਨੂੰ ਪੂਰਾ ਕੀਤਾ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ‘ਸਤਲੁਜ’ ਫ਼ਿਲਮ ਮੁੜ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਸੈਂਕੜੇ ਲੋਕਾਂ ਵਲੋਂ ਸ਼ਾਂਤਮਈ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਪਾਕਿ ’ਚ 72 ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਨਾਬਾਲਗ ਲੜਕੇ ਖ਼ਿਲਾਫ਼ ਚੱਲੇਗਾ ਮੁਕੱਦਮਾ
Ad Position 24
No active advertisement