03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਵਿਦਿਆਰਥੀ ਨੌਜਵਾਨਾਂ ਵਲੋਂ ਕੀਤੇ ਜੇਤੂ ਸੰਘਰਸ਼ ਦੇ ਹੱਕ ’ਚ ਬੀਕੇਯੂ ਏਕਤਾ ਉਗਰਾਹਾਂ ਵਲੋਂ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 28-07-2026
ਲੁਧਿਆਣਾ, 27 ਜੁਲਾਈ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਜ਼ਿਲ੍ਹਾ ਹੈੱਡ ਕੁਆਰਟਰ ’ਤੇ ਜੇਤੂ ਪ੍ਰਦਰਸ਼ਨ ਕਰਨ ਮੌਕੇ ਅੱਜ ਜ਼ਿਲ੍ਹਾ ਪ੍ਰਧਾਨ ਚਰਨ ਸਿੰਘ ਨੂਰਪੁਰਾ, ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਮੀਤ ਪ੍ਰਧਾਨ ਮਨੋਹਰ ਸਿੰਘ ਕਲਾਹੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੰਦੋਲਨਾਂ ਰਾਹੀਂ ਸਿਸਟਮ ਬਦਲੇ ਜਾ ਸਕਦੇ ਹਨ। ਇਹ ਸੰਘਰਸ਼ ਪਹਿਲਾਂ ਵੀ ਚੱਲਦੇ ਸਨ ਤੇ ਹੁਣ ਵੀ ਜਾਰੀ ਹਨ। ਇਕ ਲੁੱਟ ਕਰਨ ਵਾਲੇ ਹਾਕਮ ਅਤੇ ਦੂਸਰੇ ਮਿਹਨਤਕਸ਼ ਲੋਕ ਜੋ ਲੁੱਟੇ ਜਾ ਰਹੇ ਹਨ ਦਾ ਸੰਘਰਸ਼ ਹੈ। ਹਾਕਮਾਂ ਵਲੋਂ ਸਾਮਰਾਜੀ ਦੇਸ਼ਾਂ ਦੀਆਂ ਵਿਸ਼ਵ ਵਪਾਰ ਸੰਸਥਾ, ਮੁਦਰਾ ਕੋਸ਼ ਦੀਆਂ ਨੀਤੀਆਂ ਲਾਗੂ ਕਰਕੇ ਇੱਥੋਂ ਦੇ ਸਾਰੇ ਸਹੂਲਤੀ ਅਦਾਰਿਆਂ ਨੂੰ ਨਿੱਜੀਕਰਨ ਵੱਲ ਲਿਆ ਰਹੀ ਹੈ, ਜਿਸ ਕਾਰਨ ਇਹ ਪਹਿਲਾਂ ਕਿਸਾਨਾਂ ਉੱਪਰ ਜ਼ਮੀਨਾਂ ਖੋਹਣ ਲਈ ਤਿੰਨ ਕਾਨੂੰਨ ਲੈ ਕੇ ਆਈ ਜਿਸ ਦਾ ਵਿਰੋਧ ਵੱਡੀ ਗਿਣਤੀ ‘ਚ ਕੀਤਾ ਤੇ ਕੁਰਬਾਨੀਆਂ ਵੀ ਦੇਣੀਆਂ ਪਈਆਂ ਤੇ ਇਹ ਕਾਨੂੰਨ ਰੱਦ ਕਰਵਾਇਆ ਅਤੇ ਹੁਣ ਪੇਪਰ ਲੀਕ ਹੋਣ ਕਰਕੇ ਵਿਦਿਆਰਥੀਆਂ ਨੌਜਵਾਨਾਂ ਵਲੋਂ ਪੜ੍ਹਾਈ ਦਾ ਨਿੱਜੀਕਰਨ ਤੇ ਮਹਿੰਗੀ ਕਰਨਾ ਤੇ ਜਾਣ ਬੁੱਝ ਕੇ ਪੇਪਰ ਲੀਕ ਕਰਨ ਵਰਗੇ ਹੱਥ ਕੰਡੇ ਵਰਤਣ ਖ਼ਿਲਾਫ਼ ਇਹ ਸੰਘਰਸ਼ ਨੂੰ ਜਨ ਸਮਰਥਨ ਮਿਲਣਾ ਤੇ ਆਪਣੀਆਂ ਮੰਗਾਂ ‘ਤੇ ਜਿੱਤ ਪ੍ਰਾਪਤ ਕੀਤੀ। ਅੱਜ ਸਾਨੂੰ ਕਿਸਾਨੀ ਨੌਜਵਾਨੀ ਵਿਦਿਆਰਥੀ ਤੇ ਹੋਰ ਮਿਹਨਤਕਸ਼ ਲੋਕਾਂ ਨੂੰ ਇਕੱਠੇ ਹੋ ਕੇ ਸੰਘਰਸ਼ਾਂ ਦੇ ਰਾਹ ਪੈਣ ਦੀ ਜ਼ਰੂਰਤ ਹੈ ਕਿਉਂਕਿ ਸਰਕਾਰਾਂ ਵਲੋਂ ਕਾਰਪੋਰੇਟਾਂ ਪੱਖੀ ਨੀਤੀਆਂ ਲਿਆਈਆਂ ਜਾ ਰਹੀਆਂ ਸਨ ਤੇ ਸਰਕਾਰ ਹਰੇਕ ਵਰਗ ਨੂੰ ਜਬਰ ਦੇ ਜ਼ੋਰ ਨਾਲ ਦਬਾਉਣ ਚਾਹੁੰਦੀ ਹੈ, ਪਰ ਅਜਿਹਾ ਕਰਨ ਵਾਲੀਆਂ ਸਰਕਾਰਾਂ ਦੇ ਖ਼ਿਲਾਫ਼ ਹਮੇਸ਼ਾ ਸੰਘਰਸ਼ ਚੱਲਦੇ ਰਹਿਣਗੇ। ਇਸ ਮੌਕੇ ਦਰਸ਼ਨ ਸਿੰਘ ਫੱਲੇਵਾਲ, ਜਸਵੰਤ ਸਿੰਘ ਭੱਟੀਆਂ ਜਸਬੀਰ ਸਿੰਘ ਅਸਗਰੀਪੁਰ, ਯੁਵਰਾਜ ਸਿੰਘ ਘੁਡਾਣੀ, ਮਜ਼ਦੂਰ ਆਗੂ ਹਰਜਿੰਦਰ ਸਿੰਘ, ਕਸਤੂਰੀ ਲਾਲ, ਕੁਲਦੀਪ ਸਿੰਘ ਟਿੰਬਰਵਾਲ ਤੇ ਮਨਜੀਤ ਸਿੰਘ ਬੁਢੇਲ ਨੇ ਵੀ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਟਰਾਂਸਪੋਰਟ ਵਿਭਾਗ ਨੂੰ ਕਰ ਰਹੀ ਨਜ਼ਰਅੰਦਾਜ਼-ਸ਼ਮਸ਼ੇਰ ਸਿੰਘ ਢਿੱਲੋਂ ਅਗਲੀ ਖ਼ਬਰ ਧੋਖਾਧੜੀ ਅਤੇ ਜਾਅਲਸਾਜੀ ਦੇ ਵੱਖ-ਵੱਖ ਮਾਮਲਿਆਂ ਵਿਚ ਪੁਲਿਸ ਨੇ ਕੀਤੇ ਕੇਸ ਦਰਜ
Ad Position 24
No active advertisement