ਕੇਅਰ ਇੰਟਰਪ੍ਰਾਈਜ਼ਿਜ਼ ਨੇ ਅਪਣਾਈ ਐਚ ਆਈ ਇੰਕ ਤਕਨਾਲੋਜੀ
ਅਜੀਤ ਡੈਸਕ
29-07-2026
ਜਲੰਧਰ, 28 ਜੁਲਾਈ (ਅ.ਬ.)-ਅੰਮ੍ਰਿਤਸਰ ਦੀ ਕੇਅਰ ਇੰਟਰਪ੍ਰਾਈਜ਼ਿਜ਼ ਭਾਰਤ ਦੀ ਪਹਿਲੀ ਅਜਿਹੀ ਕੰਪਨੀ ਬਣ ਗਈ ਹੈ ਜਿਸ ਨੇ ਡਿਜੀਟਲ ਟੈਕਸਟਾਈਲ ਪ੍ਰਿੰਟਿੰਗ ਮਸ਼ੀਨਰੀ, ਇੰਕ ਅਤੇ ਐਂਡ ਟੂ ਐਂਡ ਸਾਲਿਊਸ਼ਨਜ਼ ਸਪਲਾਈ ਕਰਨ ਵਾਲੀ ਕੰਪਨੀ ਟਰੂ ਕਲਰਜ਼ ਲਿਮਟਿਡ ਰਾਹੀਂ ਹਾਈ ਇੰਕ ਐਸ ਪੀ-ਐਚ ਵਾਈ ਕੇ 1600 ਐਸ ਈ ਸਿੰਗਲ ਪਾਸ ਪ੍ਰਿੰਟਿੰਗ ਮਸ਼ੀਨ ਬੁੱਕ ਕੀਤੀ ਹੈ। ਇਹ ਤਕਨਾਲੋਜੀ ਰੋਟਰੀ ਪ੍ਰਿੰਟਿੰਗ ਨਾਲ ਰਵਾਇਤੀ ਤੌਰ ’ਤੇ ਤਿਆਰ ਕੀਤੀ ਜਾਣ ਵਾਲੀ ਵੱਡੀ ਮਾਤਰਾ ਨੂੰ ਸੰਭਾਲ ਸਕਦੀ ਹੈ, ਇਸ ਦੇ ਨਾਲ-ਨਾਲ ਸੈਟਿੰਗ ਦਾ ਸਮਾਂ ਵੀ ਘੱਟ ਕਰਦੀ ਹੈ ਅਤੇ ਡਿਜ਼ਾਈਨ ਵਿਚ ਤੇਜ਼ੀ ਨਾਲ ਬਦਲਾਅ ਦੀ ਸੁਵਿਧਾ ਪ੍ਰਦਾਨ ਕਰਦੀ ਹੈ। ਨਿਵੇਸ਼ ਬਾਰੇ ਟਿੱਪਣੀ ਕਰਦਿਆਂ ਕੇਅਰ ਇੰਟਰਪ੍ਰਾਈਜ਼ਿਜ਼ ਤੋਂ ਸ੍ਰੀ ਗੌਮਜੀ ਅਰੋੜਾ ਨੇ ਕਿਹਾ ਕਿ ਅਸੀਂ ਆਪਣੇ ਉਤਪਾਦਨ ਦੀ ਸਮਰੱਥਾ ਨੂੰ ਵਧਾਉਣ ਅਤੇ ਬਾਜ਼ਾਰ ਦੀ ਵਧੀ ਹੋਈ ਮੰਗ ਨੂੰ ਪੂਰਾ ਕਰਨ ਦੇ ਤਰੀਕਿਆਂ ’ਤੇ ਵਿਚਾਰ ਕਰ ਰਹੇ ਸੀ। ਦੁਨੀਆ ਦੀ ਬਿਹਤਰੀਨ ਸਿੰਗਲ ਪਾਸ ਤਕਨਾਲੋਜੀ ਨੂੰ ਪਰੋਖਣ ਤੋਂ ਬਾਅਦ ਅਸੀਂ ਟਰੂ ਕਲਰਜ਼ ਲਿਮਟਿਡ ਨਾਲ ਪਾਰਟਨਰਸ਼ਿਪ ਕਰਨ ਅਤੇ ਹਾਈ ਇੰਕ ਸਿੰਗਲ ਪਾਸ ਮਸ਼ੀਨ ਵਿਚ ਨਿਵੇਸ਼ ਕਰਨ ਦਾ ਫੈਸਲਾ ਕੀਤਾ।