ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਦੰਦਾਂ ਦਾ ਜਾਂਚ ਕੈਂਪ ਲਗਾਇਆ
ਫੱਲਾਂਵਾਲ, 1 ਅਗਸਤ (ਮਨਜੀਤ ਸਿੰਘ ਦੁੱਗਰੀ)-ਦੂਨ ਔਕਸਫੋਰਡ ਸਕੂਲ ਠੱਕਰਵਾਲ, ਲੁਧਿਆਣਾ ਵਿਖੇ ਵਿਦਿਆਰਥੀਆਂ ਦੇ ਸਿਹਤਮੰਦ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕੁਲਵਿੰਦਰ ਕੌਰ ਧਾਮੀ ਦੇ ਉਪਰਾਲੇ ਸਦਕਾ ਮੁਫ਼ਤ ਦੰਦਾਂ ਦੀ ਜਾਂਚ ਸੰਬੰਧੀ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਦੰਦਾਂ ਦੇ ਡਾਕਟਰ ਅਵਨੀਤ ਕੌਰ ਧਾਮੀ ਨੇ ਜਮਾਤ 1 ਤੋਂ 12 ਤੱਕ ਦੇ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕੀਤੀ।
ਦ
ਦੂਨ ਔਕਸਫੋਰਡ ਸਕੂਲ ਵਿਖੇ ਲਗਾਏ ਦੰਦਾਂ ਦੇ ਜਾਂਚ ਕੈਂਪ ਦੌਰਾਨ ਡਾਕਟਰ ਅਵਨੀਤ ਕੌਰ ਧਾਮੀ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕਰਦੇ ਹੋਏ। ਤਸਵੀਰ-ਮਨਜੀਤ ਸਿੰਘ ਦੁੱਗਰੀ
02-08-2026
ਫੱਲਾਂਵਾਲ, 1 ਅਗਸਤ (ਮਨਜੀਤ ਸਿੰਘ ਦੁੱਗਰੀ)-ਦੂਨ ਔਕਸਫੋਰਡ ਸਕੂਲ ਠੱਕਰਵਾਲ, ਲੁਧਿਆਣਾ ਵਿਖੇ ਵਿਦਿਆਰਥੀਆਂ ਦੇ ਸਿਹਤਮੰਦ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕੁਲਵਿੰਦਰ ਕੌਰ ਧਾਮੀ ਦੇ ਉਪਰਾਲੇ ਸਦਕਾ ਮੁਫ਼ਤ ਦੰਦਾਂ ਦੀ ਜਾਂਚ ਸੰਬੰਧੀ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਦੰਦਾਂ ਦੇ ਡਾਕਟਰ ਅਵਨੀਤ ਕੌਰ ਧਾਮੀ ਨੇ ਜਮਾਤ 1 ਤੋਂ 12 ਤੱਕ ਦੇ ਵਿਦਿਆਰਥੀਆਂ ਦੇ ਦੰਦਾਂ ਦੀ ਜਾਂਚ ਕੀਤੀ। ਉਨ੍ਹਾਂ ਨੇ ਬੱਚਿਆਂ ਨੂੰ ਦੰਦ ਸਾਫ਼ ਰੱਖਣ ਦੇ ਤਰੀਕੇ, ਦਿਨ ਵਿਚ 2 ਵਾਰ ਬੁਰਸ਼ ਕਰਨਾ, ਮਿੱਠਾ ਘੱਟ ਖਾਣਾ ਅਤੇ 6 ਮਹੀਨੇ ਬਾਅਦ ਦੰਦਾਂ ਦੀ ਜਾਂਚ ਕਰਵਾਉਣ ਬਾਰੇ ਜਾਣਕਾਰੀ ਦਿੱਤੀ। ਸਕੂਲ ਪ੍ਰਿੰਸੀਪਲ ਪਾਇਲ ਚੋਪੜਾ ਨੇ ਕਿਹਾ ਕਿ ਬੱਚਿਆਂ ਵਿਚ ਸਿਹਤ ਪ੍ਰਤੀ ਜਾਗਰੂਕਤਾ ਲਿਆਉਣਾ ਸਾਡਾ ਮੁੱਖ ਟੀਚਾ ਹੈ। ਦੰਦਾਂ ਦੀ ਸਫ਼ਾਈ ਨਾ ਹੋਣ ਕਾਰਨ ਬੱਚੇ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਕੈਂਪ ਦੌਰਾਨ ਜਿਨ੍ਹਾਂ ਬੱਚਿਆਂ ਨੂੰ ਦੰਦਾਂ ਦੀ ਸਮੱਸਿਆ ਪਾਈ ਗਈ, ਉਨ੍ਹਾਂ ਦੇ ਮਾਪਿਆਂ ਨੂੰ ਸੂਚਿਤ ਕੀਤਾ ਗਿਆ ਅਤੇ ਮੁਫ਼ਤ ਸਲਾਹ ਵੀ ਦਿੱਤੀ ਗਈ।