20ਵਾਂ ਵਰਸ਼ਾਵਾਸ ਤਕਸ਼ਿਲਾ ਮਹਾਂਬੁੱਧ ਵਿਹਾਰ ਕਾਦੀਆਂ ’ਚ ਸ਼ੁਰੂ-ਭਿਖਸ਼ੂ ਪ੍ਰੀਗਿਆ ਬੋਧੀ
ਲਾਡੋਵਾਲ , 1 ਅਗਸਤ ( ਬਲਬੀਰ ਸਿੰਘ ਰਾਣਾ )- ਸਥਾਨਕ ਕਸਬੇ ਦੇ ਨਾਲ ਲੱਗਦੇ ਪਿੰਡ ਕਾਦੀਆਂ ਵਿਖੇ ਤਕਸ਼ਿਲਾ ਮਹਾਂਬੁੱਧ ਵਿਹਾਰ ਵਿਖੇ ਭੰਤੇ ਪ੍ਰੀਗਿਆ ਬੋਧੀ ਦੀ ਅਗਵਾਈ ਵਿਚ ਭਿਖਸ਼ੂਆਂ ਵਲੋਂ 20 ਵਾਂ ਵਰਸ਼ਾਵਾਸ ਸ਼ੁਰੂ ਹੋ ਗਿਆ ਹੈ , ਜੋ ਤਿੰਨ ਮਹੀਨੇ ਭਾਵ ‘ ਅਸ਼ੋਕਾ ਵਿਜੈ ਦਸਮੀਂ ’ ਤੱਕ ਨਿਰੰਤਰ ਚੱਲੇਗਾ । ਇਹ ਵਰਸ਼ਾਵਾਸ ਤਥਾਗਤ ਬੁੱਧ ਦੇ ਸਮੇਂ ਤੋਂ ਹੀ ਚੱਲਿਆ ਆ ਰਿਹਾ , ਜਿਸ ਵਿਚ ਭਿਖਸ਼ੂ ਸੰਘ ਵਲੋਂ ਇਲਾਕੇ ਵਿਚ ਭਿਖਸ਼ੂਆਂ ਨੂੰ ਆ ਰਹੀਆਂ ਸਮੱਸਿਆਵਾਂ , ਕਠਨਾਈਆਂ , ਮੁਸ਼ਕਿਲਾਂ ਆਦਿ ਬਾਰੇ ਚਰਚਾਵਾਂ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਹੱਲ ਲਈ ਡੂੰਘੀਆਂ ਵਿਚਾਰਾਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਬੁੱਧ ਧੰਮ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਕੋਈ ਵੀ ਦਿੱਕਤ ਜਾਂ ਪ੍ਰੇਸ਼ਾਨੀ ਨਾ ਆਵੇ ।
ਲਾਡੋਵਾਲ , 1 ਅਗਸਤ ( ਬਲਬੀਰ ਸਿੰਘ ਰਾਣਾ )- ਸਥਾਨਕ ਕਸਬੇ ਦੇ ਨਾਲ ਲੱਗਦੇ ਪਿੰਡ ਕਾਦੀਆਂ ਵਿਖੇ ਤਕਸ਼ਿਲਾ ਮਹਾਂਬੁੱਧ ਵਿਹਾਰ ਵਿਖੇ ਭੰਤੇ ਪ੍ਰੀਗਿਆ ਬੋਧੀ ਦੀ ਅਗਵਾਈ ਵਿਚ ਭਿਖਸ਼ੂਆਂ ਵਲੋਂ 20 ਵਾਂ ਵਰਸ਼ਾਵਾਸ ਸ਼ੁਰੂ ਹੋ ਗਿਆ ਹੈ , ਜੋ ਤਿੰਨ ਮਹੀਨੇ ਭਾਵ ‘ ਅਸ਼ੋਕਾ ਵਿਜੈ ਦਸਮੀਂ ’ ਤੱਕ ਨਿਰੰਤਰ ਚੱਲੇਗਾ । ਇਹ ਵਰਸ਼ਾਵਾਸ ਤਥਾਗਤ ਬੁੱਧ ਦੇ ਸਮੇਂ ਤੋਂ ਹੀ ਚੱਲਿਆ ਆ ਰਿਹਾ , ਜਿਸ ਵਿਚ ਭਿਖਸ਼ੂ ਸੰਘ ਵਲੋਂ ਇਲਾਕੇ ਵਿਚ ਭਿਖਸ਼ੂਆਂ ਨੂੰ ਆ ਰਹੀਆਂ ਸਮੱਸਿਆਵਾਂ , ਕਠਨਾਈਆਂ , ਮੁਸ਼ਕਿਲਾਂ ਆਦਿ ਬਾਰੇ ਚਰਚਾਵਾਂ ਹੁੰਦੀਆਂ ਹਨ ਅਤੇ ਉਨ੍ਹਾਂ ਦੇ ਹੱਲ ਲਈ ਡੂੰਘੀਆਂ ਵਿਚਾਰਾਂ ਕੀਤੀਆਂ ਜਾਂਦੀਆਂ ਹਨ ਤਾਂ ਜੋ ਬੁੱਧ ਧੰਮ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਕੋਈ ਵੀ ਦਿੱਕਤ ਜਾਂ ਪ੍ਰੇਸ਼ਾਨੀ ਨਾ ਆਵੇ । ਇਸ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਬੁਧਿਸ਼ਟ ਸੁਸਾਇਟੀ ਪੰਜਾਬ ਦੇ ਪ੍ਰਧਾਨ ਐਡਵੋਕੇਟ ਹਰਭਜਨ ਸਾਂਪਲਾ ਅਤੇ ਖ਼ਜ਼ਾਨਚੀ ਰਾਮਦਾਸ ਗੁਰੂ ਨੇ ਦੱਸਿਆ ਕਿ ਇਸ ਮੌਕੇ ਆਲੇ - ਦੁਆਲੇ ਦੇ ਸਾਰੇ ਭਿਖਸ਼ੂ ਤਕਸ਼ਿਲਾ ਮਹਾਬੁੱਧ ਵਿਹਾਰ ਕਾਦੀਆਂ ਵਿਚ ਇਕੱਠੇ ਹੁੰਦੇ ਹਨ । ਬੁੱਧ ਧੰਮ ਬਾਰੇ ਉਪਾਸ਼ਕਾਂ ਅਤੇ ਉਪਾਸ਼ਕਾਵਾਂ ਨੂੰ ਇਸ ’ ਤੇ ਚੱਲਣ ਦੇ ਵਿਸਥਾਰ ਪੂਰਵਕ ਨਿਯਮ ਦੱਸੇ ਜਾਂਦੇ ਹਨ ਅਤੇ ਤ੍ਰੀਸ਼ਰਨ , ਪੰਚਸ਼ੀਲ ਗ੍ਰਹਿਣ ਕਰਨ ਲਈ ਵੀ ਪ੍ਰੇਰਿਆ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਤਥਾਗਤ ਬੁੱਧ ਦੁਆਰਾ ਦਿੱਤੇ ਅਸ਼ਟਾਂਗ ਮਾਰਗ ਬਾਰੇ ਵੀ ਚਾਨਣਾ ਪਾਇਆ ਜਾਂਦਾ ਹੈ , ਕਿਉਂਕਿ ਮਨੁੱਖਤਾ ਵਿਚ ਸਮਾਨਤਾ , ਸੁਤੰਤਰਤਾ ਤੇ ਭਾਈਚਾਰਾ ਬਣਾਈ ਰੱਖਣ ਲਈ ਪ੍ਰੇਰਨਾ ਦੇ ਨਾਲ - ਨਾਲ ਮੈਡੀਟੇਸ਼ਨ ਵੀ ਕੀਤਾ ਜਾਂਦਾ ਹੈ । ਉਨ੍ਹਾਂ ਦੱਸਿਆ ਕਿ ਤਕਸ਼ਿਲਾ ਮਹਾਂਬੁੱਧ ਵਿਹਾਰ , ਕਾਦੀਆਂ ਵਿਚ ਸ਼ੁਰੂ ਹੋਏ ‘20 ਵੇਂ ਵਰਸ਼ਾਵਾਸ ’ ’ ਤੇ ਪੰਜਾਬ ਬੁੱਧਿਸਟ ਸੁਸਾਇਟੀ ਪੰਜਾਬ ਵਲੋਂ ਉਪਾਸ਼ਕਾਂ ਅਤੇ ਉਪਾਸ਼ਕਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਵਰਸ਼ਾਵਾਸ ਵਿਚ ਭਿਖਸ਼ੂਆਂ ਨੂੰ ਦਿਲ ਖੋਲ੍ਹ ਕੇ ਦਾਨ ਕੀਤਾ ਜਾਵੇ । ਤੁਸੀਂ ਭਿਖਸ਼ੂਆਂ ਨੂੰ ਭੋਜਨ , ਚੀਵਰ , ਦਵਾਈਆਂ , ਦੁੱਧ , ਫਲ ਅਤੇ ਰੋਜ਼ਾਨਾ ਵਰਤੋਂ ਵਾਲੀਆਂ ਵਸਤੂਆਂ ਵੀ ਦਾਨ ਕਰ ਸਕਦੇ ਹੋ , ਜਿਸ ਨਾਲ ਤੁਹਾਡੇ ਮਨ ਨੂੰ ਸ਼ਾਂਤੀ ਮਿਲ ਸਕਦੀ ਹੈ । ਤਥਾਗਤ ਬੁੱਧ ਨੇ ਹਮੇਸ਼ਾ ਹੀ ਵਿਸ਼ਵ ਨੂੰ ਸ਼ਾਂਤੀ ਅਤੇ ਪ੍ਰੇਮ ਦਾ ਸੰਦੇਸ਼ ਦਿੱਤਾ ਹੈ , ਜਿਸ ਨਾਲ ਮਨੁੱਖਤਾ ਆਪਣੀ ਜ਼ਿੰਦਗੀ ਸੁਖਮਈ ਢੰਗ ਨਾਲ ਬਤੀਤ ਕਰ ਸਕਦੀ ਹੈ ।