02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਫੀਕੋ ਨੇ ਡੀ.ਆਈ.ਸੀ. ਲੁਧਿਆਣਾ ਦੇ ਨਵੇਂ ਜੀ.ਐਮ. ਨਾਲ ਮੁਲਾਕਾਤ ਕਰਕੇ ਉਦਯੋਗਾਂ ਦੇ ਅਹਿਮ ਮਸਲੇ ਉਠਾਏ

ਲੁਧਿਆਣਾ, 1 ਅਗਸਤ (ਜਤਿੰਦਰ ਭੰਬੀ)-ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਦੀ ਅਗਵਾਈ ਹੇਠ ਇਕ ਵਫ਼ਦ ਨੇ ਜ਼ਿਲ੍ਹਾ ਉਦਯੋਗ ਕੇਂਦਰ (ਡੀ. ਆਈ.

Ad Position 21
No active advertisement
ਅਜੀਤ ਡੈਸਕ 02-08-2026
ਲੁਧਿਆਣਾ, 1 ਅਗਸਤ (ਜਤਿੰਦਰ ਭੰਬੀ)-ਫੈਡਰੇਸ਼ਨ ਆਫ਼ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜ਼ੇਸ਼ਨ (ਫਿਕੋ) ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਦੀ ਅਗਵਾਈ ਹੇਠ ਇਕ ਵਫ਼ਦ ਨੇ ਜ਼ਿਲ੍ਹਾ ਉਦਯੋਗ ਕੇਂਦਰ (ਡੀ.ਆਈ.ਸੀ.) ਲੁਧਿਆਣਾ ਦੇ ਨਵ-ਨਿਯੁਕਤ ਜਨਰਲ ਮੈਨੇਜਰ ਮਨਿੰਦਰ ਸਿੰਘ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦਾ ਉਦਯੋਗ ਜਗਤ ਵਲੋਂ ਨਿੱਘਾ ਸਵਾਗਤ ਕੀਤਾ। ਵਫ਼ਦ ਨੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ਲਈ ਵਧਾਈ ਦਿੱਤੀ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਉਨ੍ਹਾਂ ਦੀ ਅਗਵਾਈ ਹੇਠ ਉਦਯੋਗਾਂ ਦੀਆਂ ਸਮੱਸਿਆਵਾਂ ਨੂੰ ਯੋਗ ਤਰਜੀਹ ਮਿਲੇਗੀ। ਮੀਟਿੰਗ ਦੌਰਾਨ ਫਿਕੋ ਨੇ ਪੰਜਾਬ ਦੇ ਉਦਯੋਗਾਂ ਨਾਲ ਸੰਬੰਧਿਤ ਲੰਬੇ ਸਮੇਂ ਤੋਂ ਲੰਬਿਤ ਅਤੇ ਮਹੱਤਵਪੂਰਨ ਮੁੱਦਿਆਂ ਬਾਰੇ ਇਕ ਵਿਸਥਾਰਪੂਰਵਕ ਮੰਗ ਪੱਤਰ ਸੌਂਪਿਆ। ਇਸ ਮੌਕੇ ਗੁਰਮੀਤ ਸਿੰਘ ਕੁਲਾਰ ਨੇ ਕਿਹਾ ਕਿ ਪੰਜਾਬ ਦਾ ਉਦਯੋਗਿਕ ਖੇਤਰ ਰਾਜ ਦੀ ਅਰਥਵਿਵਸਥਾ, ਨਿਰਯਾਤ ਅਤੇ ਰੋਜ਼ਗਾਰ ਸਿਰਜਣ ਵਿਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ, ਪ੍ਰੰਤੂ ਕਈ ਨੀਤੀਗਤ ਅਤੇ ਪ੍ਰਸ਼ਾਸਕੀ ਰੁਕਾਵਟਾਂ ਕਾਰਨ ਖ਼ਾਸ ਕਰਕੇ ਐਮ.ਐਸ.ਐਮ . ਈ. ਉਦਯੋਗਾਂ ਦੀ ਮੁਕਾਬਲੇਬਾਜ਼ੀ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਮੁੱਦਿਆਂ ਦਾ ਤੁਰੰਤ ਹੱਲ ਕਰਕੇ ਪੰਜਾਬ ਵਿਚ ਉਦਯੋਗਾਂ ਲਈ ਸੁਗਮ ਕਾਰੋਬਾਰੀ ਮਾਹੌਲ ਯਕੀਨੀ ਬਣਾਇਆ ਜਾਵੇ। ਫਿਕੋ ਨੇ ਜੀ.ਐਸ.ਟੀ. ਰਿਫੰਡ ਵਿਚ ਹੋ ਰਹੀ ਦੇਰੀ ‘ਤੇ ਗੰਭੀਰ ਚਿੰਤਾ ਪ੍ਰਗਟਾਈ। ਖ਼ਾਸ ਤੌਰ ‘ਤੇ ਸਾਈਕਲ, ਸਿਲਾਈ ਮਸ਼ੀਨ ਅਤੇ ਖੇਤੀਬਾੜੀ ਸਾਜੋ-ਸਾਮਾਨ ਉਦਯੋਗਾਂ ਵਿਚ ਕੱਚੇ ਮਾਲ ‘ਤੇ 18 ਫ਼ੀਸਦੀ ਅਤੇ ਤਿਆਰ ਮਾਲ ‘ਤੇ ਸਿਰਫ਼ 5 ਫ਼ੀਸਦੀ ਜੀ.ਐਸ.ਟੀ. ਹੋਣ ਕਾਰਨ ਇਨਵਰਟਡ ਡਿਊਟੀ ਸਟਰਕਚਰ ਦੀ ਸਮੱਸਿਆ ਪੈਦਾ ਹੋ ਰਹੀ ਹੈ। ਫਿਕੋ ਨੇ ਆਟੋਮੈਟਿਕ ਅਤੇ ਸਮੇਂਬੱਧ ਜੀ.ਐਸ.ਟੀ. ਰਿਫੰਡ ਪ੍ਰਣਾਲੀ ਲਾਗੂ ਕਰਨ ਦੀ ਮੰਗ ਕੀਤੀ। ਫਿਕੋ ਨੇ ਦੱਸਿਆ ਕਿ ਲੁਧਿਆਣਾ ਦੇ ਉਦਯੋਗ ਲਗਾਤਾਰ ਬਿਜਲੀ ਟ੍ਰਿਪਿੰਗ, ਵੋਲਟੇਜ ਵਿੱਚ ਉਤਾਰ-ਚੜ੍ਹਾਅ, ਘੱਟ ਵੋਲਟੇਜ ਅਤੇ ਬਿਨਾਂ ਸੂਚਨਾ ਬਿਜਲੀ ਕੱਟਾਂ ਦਾ ਸਾਹਮਣਾ ਕਰ ਰਹੇ ਹਨ। ਫਿਕੋ ਨੇ ਪ੍ਰਸ਼ਾਸਨ ਨੂੰ ਪਾਵਰਕਾਮ ਨਾਲ ਤਾਲਮੇਲ ਕਰਕੇ ਨਿਰਵਿਘਨ ਅਤੇ ਗੁਣਵੱਤਾ ਵਾਲੀ ਬਿਜਲੀ ਸਪਲਾਈ ਯਕੀਨੀ ਬਣਾਉਣ ਅਤੇ ਚਾਰਜਿੰਗ ਪ੍ਰਣਾਲੀ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ। ਫਿਕੋ ਨੇ ਮੰਗ ਕੀਤੀ ਕਿ ਮੌਜੂਦਾ ਮਿਕਸਡ ਲੈਂਡ ਯੂਜ਼ (ਐਮ.ਐਲ.ਯੂ.) ਖੇਤਰਾਂ ਨੂੰ ਰੈਗੂਲਰਾਈਜ ਕਰਕੇ ਉਦਯੋਗਿਕ ਖੇਤਰ ਐਲਾਨ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਲੁਧਿਆਣਾ ਅਤੇ ਇਸਦੇ ਆਲੇ-ਦੁਆਲੇ ਵੱਧ ਰਹੀ ਉਦਯੋਗਿਕ ਲੋੜ ਨੂੰ ਦੇਖਦੇ ਹੋਏ ਨਵੇਂ ਉਦਯੋਗਿਕ ਫੋਕਲ ਪੁਆਇੰਟ ਵਿਕਸਿਤ ਕੀਤੇ ਜਾਣ ਅਤੇ ਧਨਾਨਸੂ ਸਾਈਕਲ ਵੈਲੀ ਪ੍ਰੋਜੈਕਟ ਦੇ ਪਲਾਟਾਂ ਦਾ ਜਲਦੀ ਤੋਂ ਜਲਦੀ ਐਮ.ਐਸ.ਐਮ.ਈ. ਉਦਯੋਗਾਂ ਨੂੰ ਅਲਾਟਮੈਂਟ ਕੀਤਾ ਜਾਵੇ, ਤਾਂ ਜੋ ਉਦਯੋਗਾਂ ਦੇ ਵਿਸਥਾਰ, ਨਵੇਂ ਨਿਵੇਸ਼ ਅਤੇ ਰੋਜ਼ਗਾਰ ਦੇ ਮੌਕੇ ਵਧ ਸਕਣ। ਇਸ ਮੌਕੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ, ਜਨਰਲ ਸਕੱਤਰ ਮਨਜਿੰਦਰ ਸਿੰਘ ਸਚਦੇਵਾ, ਕਨਵੀਨਰ ਯੂ.ਸੀ.ਪੀ.ਐਮ.ਏ. ਅਵਤਾਰ ਸਿੰਘ ਭੋਗਲ, ਸੀਨੀਅਰ ਵਾਈਸ ਪ੍ਰਧਾਨ ਰਾਜੀਵ ਜੈਨ, ਪ੍ਰਚਾਰ ਸਕੱਤਰ ਸਤਨਾਮ ਸਿੰਘ ਮੱਕੜ, ਗਗਨੀਸ਼ ਸਿੰਘ ਖੁਰਾਣਾ ਮੁਖੀ ਖੇਤੀਬਾੜੀ ਉਪਕਰਨ ਡਿਵੀਜ਼ਨ, ਫਿਕੋ ਅਤੇ ਪ੍ਰਭਜੋਤ ਸਿੰਘ ਰਾਜੂ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਕਲਗ਼ੀਧਰ ਸਿੰਘ ਸਭਾ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਦੀ ਆਰੰਭਤਾ ਅਗਲੀ ਖ਼ਬਰ ਪੀ.ਏ.ਯੂ. ਵਿਚ ਨਵੇਂ ਦਾਖਲ ਹੋਏ ਵਿਦਿਆਰਥੀਆਂ ਨੂੰ ਅਕਾਦਮਿਕ ਸੇਧ ਦੇਣ ਲਈ 15 ਰੋਜ਼ਾ ਵਿਸ਼ੇਸ਼ ਕੋਰਸ ਆਰੰਭ
Ad Position 24
No active advertisement