02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਗੁਰੂ ਨਾਨਕ ਦਰਬਾਰ ਝਾਂਡੇ ਵਿਖੇ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ

ਇਆਲੀ / ਥਰੀਕੇ , 1 ਅਗਸਤ ( ਮਨਜੀਤ ਸਿੰਘ ਦੁੱਗਰੀ )- ਲੁਧਿਆਣਾ ਦੇ ਫ਼ਿਰੋਜ਼ਪੁਰ ਮਾਰਗ ਸਥਿਤ ਰੂਹਾਨੀਅਤ ਦਾ ਕੇਂਦਰ ਗੁਰੂ ਨਾਨਕ ਦਰਬਾਰ ਝਾਂਡੇ ਵਿਖੇ ਪੂਰਨਮਾਸ਼ੀ ਦਾ ਪਵਿੱਤਰ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਸੰਗਤਾਂ ਨੇ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ ।

Ad Position 21
No active advertisement
ਅਜੀਤ ਡੈਸਕ 02-08-2026
ਇਆਲੀ / ਥਰੀਕੇ , 1 ਅਗਸਤ ( ਮਨਜੀਤ ਸਿੰਘ ਦੁੱਗਰੀ )- ਲੁਧਿਆਣਾ ਦੇ ਫ਼ਿਰੋਜ਼ਪੁਰ ਮਾਰਗ ਸਥਿਤ ਰੂਹਾਨੀਅਤ ਦਾ ਕੇਂਦਰ ਗੁਰੂ ਨਾਨਕ ਦਰਬਾਰ ਝਾਂਡੇ ਵਿਖੇ ਪੂਰਨਮਾਸ਼ੀ ਦਾ ਪਵਿੱਤਰ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਇਸ ਮੌਕੇ ਸੰਗਤਾਂ ਨੇ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਹਾਜ਼ਰੀ ਭਰ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ । ਸਜੇ ਦੀਵਾਨਾ ਅੰਦਰ ਗੁਰਬਾਣੀ ਕੀਰਤਨ ਅਤੇ ਨਾਮ ਸਿਮਰਨ ਕਰਨ ਤੋਂ ਬਾਅਦ ਸਰਬੱਤ ਦੇ ਭਲੇ ਅਤੇ ਵਿਸ਼ਵ ਸ਼ਾਂਤੀ ਲਈ ਅਰਦਾਸ ਕਰਨ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ । ਗੁਰੂ ਨਾਨਕ ਦਰਬਾਰ ਝਾਂਡੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਦਰਬਾਰ ਦੇ ਮੁਖੀ ਸੁਆਮੀ ਸੰਤ ਰਾਮਪਾਲ ਸਿੰਘ ਝਾਂਡਿਆਂ ਵਾਲੇ ਇਨ੍ਹਾਂ ਦਿਨਾਂ ਸਿੱਖੀ ਦੇ ਪ੍ਰਚਾਰ - ਪ੍ਰਸਾਰ ਲਈ ਕੈਨੇਡਾ ਦੇ ਦੌਰੇ ‘ ਤੇ ਹਨ , ਗੁਰਮਤਿ ਦਾ ਪ੍ਰਚਾਰ ਕਰ ਰਹੇ ਹਨ ਅਤੇ ਸਿੱਖ ਨੌਜਵਾਨਾਂ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੁੜਨ ਦਾ ਸੰਦੇਸ਼ ਦੇ ਰਹੇ ਹਨ । ਅੱਜ ਦੇ ਦੀਵਾਨਾ ਅੰਦਰ ਸੰਤ ਪਰਮਜੋਤ ਸਿੰਘ , ਨਵਯੁੱਗ ਸਿੰਘ , ਪ੍ਰਧਾਨ ਅਜੈਬ ਸਿੰਘ , ਗੁਰਪ੍ਰੀਤ ਸਿੰਘ ਪੈਕ , ਜਗਮੀਤ ਸਿੰਘ , ਯੁਵਰਾਜ ਸਿੰਘ , ਸਿੰਮੂ ਸਿੰਘ , ਧਰਮਵੀਰ ਸਿੰਘ , ਦਰਸ਼ਨ ਸਿੰਘ ਭਨਹੋੜ ਸੈਕਟਰੀ , ਗੁਰਦਿੱਤ ਸਿੰਘ , ਜੇ . ਈ ਕੁਲਵੰਤ ਸਿੰਘ , ਗੁਰਪ੍ਰੀਤ ਸਿੰਘ ਸੁਖਸ਼ਮ , ਪਰਮਜੀਤ ਸਿੰਘ , ਸੁਖਵਿੰਦਰ ਸਿੰਘ ਗਰੇਵਾਲ , ਅੰਮ੍ਰਿਤਪਾਲ ਸਿੰਘ , ਕੁਲਦੀਪ ਸਿੰਘ , ਇਕਬਾਲ ਸਿੰਘ , ਤੇਜਿੰਦਰ ਸਿੰਘ , ਮਾਸਟਰ ਕਰਮਜੀਤ , ਬਹਾਦੁਰ ਸਿੰਘ ਮੁੰਡੀਆਂ , ਦਵਿੰਦਰ ਸਿੰਘ ਬਰਾੜ , ਅੱਛਰ ਸਿੰਘ , ਹਰਵੇਲ ਸਿੰਘ ਰਾਮੂਵਾਲੀਆ , ਹਰਜੀਤ ਸਿੰਘ ਖਾੜਾ , ਜਗਦੇਵ ਸਿੰਘ , ਹਰਬੰਸ ਸਿੰਘ , ਗੁਰਜੰਟ ਸਿੰਘ ਰਾਮਗੜ੍ਹ , ਡਾ . ਮੁਕੇਸ਼ , ਪ੍ਰੀਤਮ ਸਿੰਘ , ਵਿਜੇ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ 20ਵਾਂ ਵਰਸ਼ਾਵਾਸ ਤਕਸ਼ਿਲਾ ਮਹਾਂਬੁੱਧ ਵਿਹਾਰ ਕਾਦੀਆਂ ’ਚ ਸ਼ੁਰੂ-ਭਿਖਸ਼ੂ ਪ੍ਰੀਗਿਆ ਬੋਧੀ ਅਗਲੀ ਖ਼ਬਰ ਮੈਸ਼ ਪ੍ਰੋਲਾਈਫ ਹਸਪਤਾਲ ਦੀ 7ਵੀਂ ਵਰ੍ਹੇਗੰਢ ਮਨਾਈ
Ad Position 24
No active advertisement