05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਟਰੇਡ ਯੂਨੀਅਨਾਂ ਅਤੇ ਐਸਕੇਐਮ ਵਲੋਂ ਸਾਂਝੇ ਤੌਰ ਤੇ 10 ਅਗਸਤ ਨੂੰ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ

ਲੁਧਿਆਣਾ, 4 ਅਗਸਤ (ਜਤਿੰਦਰ ਭੰਬੀ)- ਨਵੀਂ ਦਿੱਲੀ ਵਿਚ ਕੇਂਦਰੀ ਟਰੇਡ ਯੂਨੀਅਨਾਂ (ਸੀਟੀਯੂਜ਼), ਵੱਖ-ਵੱਖ ਅਜਾਦ ਫੈਡਰੇਸ਼ਨਾਂ, ਐਸੋਸੀਏਸ਼ਨਾਂ ਅਤੇ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਵਲੋਂ ਸਾਂਝੇ ਤੌਰ ‘ਤੇ ਆਯੋਜਿਤ ਵਿਸ਼ਾਲ ਮਜ਼ਦੂਰ-ਕਿਸਾਨ ਰਾਸ਼ਟਰੀ ਕਨਵੈਨਸ਼ਨ ਨੇ ਲੋਕ ਵਿਰੋਧੀ ਨੀਤੀਆਂ ਖਿਲਾਫ਼ ਦੇਸ਼-ਪੱਧਰੀ ਤਾਲਮੇਲ ਵਾਲੇ ਸੰਘਰਸ਼ ਨੂੰ 10 ਅਗਸਤ ਨੂੰ ‘ਭਾਰਤ ਛੱਡੋ ਅੰਦੋਲਨ’ ਦੀ ਯਾਦ ਵਿਚ ਦੇਸ਼ ਭਰ ਵਿਚ ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਧਰਨੇ, ਮੁਜ਼ਾਹਰੇ, ਰੇਲ ਰੋਕੋ, ਰਸਤਾ ਰੋਕੋ, ਕੰਮਕਾਜ ਵਾਲੀਆਂ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ, ਮਨੁੱਖੀ ਲੜੀਆਂ ਅਤੇ ਹੋਰ ਸ਼ਾਂਤਮਈ ਜਨ-ਸੰਘਰਸ਼ ਕਰਨ ਦੇ ਸੱਦੇ ਤਹਿਤ ਲੁਧਿਆਣਾ ਵਿਖੇ ਇਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਬੰਧੀ ਸ਼ਹੀਦ ਕਰਨੈਲ ਸਿੰਘ ਇਸੜੂ ਭਵਨ ਵਿਖੇ ਹੋਈ ।

Ad Position 21
No active advertisement
ਅਜੀਤ ਡੈਸਕ 05-08-2026
ਲੁਧਿਆਣਾ, 4 ਅਗਸਤ (ਜਤਿੰਦਰ ਭੰਬੀ)- ਨਵੀਂ ਦਿੱਲੀ ਵਿਚ ਕੇਂਦਰੀ ਟਰੇਡ ਯੂਨੀਅਨਾਂ (ਸੀਟੀਯੂਜ਼), ਵੱਖ-ਵੱਖ ਅਜਾਦ ਫੈਡਰੇਸ਼ਨਾਂ, ਐਸੋਸੀਏਸ਼ਨਾਂ ਅਤੇ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਵਲੋਂ ਸਾਂਝੇ ਤੌਰ ‘ਤੇ ਆਯੋਜਿਤ ਵਿਸ਼ਾਲ ਮਜ਼ਦੂਰ-ਕਿਸਾਨ ਰਾਸ਼ਟਰੀ ਕਨਵੈਨਸ਼ਨ ਨੇ ਲੋਕ ਵਿਰੋਧੀ ਨੀਤੀਆਂ ਖਿਲਾਫ਼ ਦੇਸ਼-ਪੱਧਰੀ ਤਾਲਮੇਲ ਵਾਲੇ ਸੰਘਰਸ਼ ਨੂੰ 10 ਅਗਸਤ ਨੂੰ ‘ਭਾਰਤ ਛੱਡੋ ਅੰਦੋਲਨ’ ਦੀ ਯਾਦ ਵਿਚ ਦੇਸ਼ ਭਰ ਵਿਚ ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਧਰਨੇ, ਮੁਜ਼ਾਹਰੇ, ਰੇਲ ਰੋਕੋ, ਰਸਤਾ ਰੋਕੋ, ਕੰਮਕਾਜ ਵਾਲੀਆਂ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ, ਮਨੁੱਖੀ ਲੜੀਆਂ ਅਤੇ ਹੋਰ ਸ਼ਾਂਤਮਈ ਜਨ-ਸੰਘਰਸ਼ ਕਰਨ ਦੇ ਸੱਦੇ ਤਹਿਤ ਲੁਧਿਆਣਾ ਵਿਖੇ ਇਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਬੰਧੀ ਸ਼ਹੀਦ ਕਰਨੈਲ ਸਿੰਘ ਇਸੜੂ ਭਵਨ ਵਿਖੇ ਹੋਈ । ਸੌਦਾਗਰ ਸਿੰਘ ਕਢਾਣੀ ਅਤੇ ਜਗਦੀਸ਼ ਚੰਦ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਬੋਲਦਿਆਂ ਆਗੂਆਂ ਨੇ ਕਿਹਾ ਕਿ ਤਾਲਕਟੋਰਾ ਕਨਵੈਨਸ਼ਨ ਵਲੋਂ ਸਰਬਸੰਮਤੀ ਨਾਲ ਪਾਸ ਕੀਤੇ ਘੋਸ਼ਣਾ ਪੱਤਰ ਵਿਚ ਚਾਰ ਲੇਬਰ ਕੋਡ ਰੱਦ ਕਰਨ, ਟਰੇਡ ਯੂਨੀਅਨ ਹੱਕਾਂ ਦੀ ਗਾਰੰਟੀ, ਮਹਿੰਗਾਈ ਭੱਤੇ ਨਾਲ ਜੋੜ ਕੇ 42 ਹਜ਼ਾਰ ਘੱਟੋ-ਘੱਟ ਕਾਨੂੰਨੀ ਤਨਖ਼ਾਹ, ਸੀ-2 ਲਾਗਤ ‘ਤੇ 50 ਫ਼ੀਸਦੀ ਮੁਨਾਫ਼ੇ (32+50 ਫੀਸਦੀ) ਦੇ ਆਧਾਰ ‘ਤੇ ਕਾਨੂੰਨੀ ਐੱਮਐੱਸਪੀ ਅਤੇ ਯਕੀਨੀ ਸਰਕਾਰੀ ਖ਼ਰੀਦ, ਕਿਸਾਨ ਅਤੇ ਮਜ਼ਦੂਰ ਵਿਰੋਧੀ ਮੁਕਤ ਵਪਾਰ ਸਮਝੌਤਿਆਂ (ਐੱਫਟੀਏ) ਨੂੰ ਰੱਦ ਕਰਨ, ਨਿੱਜੀਕਰਨ ਅਤੇ ਨੈਸ਼ਨਲ ਮੋਨੀਟਾਈਜ਼ੇਸ਼ਨ ਪਾਈਪਲਾਈਨ 2.0 ਨੂੰ ਰੋਕਣ, ਮਨਰੇਗਾ ਨੂੰ ਮਜ਼ਬੂਤ ਕਰਨ, ਸਮਾਜਿਕ ਸੁਰੱਖਿਆ ਦਾ ਵਿਸਥਾਰ, ਰੁਜ਼ਗਾਰ ਸਿਰਜਣ, ਸਰਕਾਰੀ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ, ਜਨਤਕ ਵੰਡ ਪ੍ਰਣਾਲੀ ਦੀ ਰੱਖਿਆ, ਦਮਨਕਾਰੀ ਕਾਨੂੰਨਾਂ ਦੀ ਵਾਪਸੀ ਅਤੇ ਸੰਵਿਧਾਨਕ ਤੇ ਲੋਕਤੰਤਰੀ ਹੱਕਾਂ ਦੀ ਰਾਖੀ ਦੀ ਮੰਗ ਕੀਤੀ ਜਾਵੇਗੀ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਐਮ. ਐਸ. ਭਾਟੀਆ, ਸੁਦਾਗਰ ਸਿੰਘ ਘੁਡਾਣੀ, ਅਮਰਨਾਥ ਕੂਮਕਲਾਂ, ਚਮਕੌਰ ਸਿੰਘ, ਜਗਦੀਸ਼ ਚੰਦ, ਹਰਨੇਕ ਸਿੰਘ ਗੁੱਜਰਵਾਲ, ਗੁਰਜੀਤ ਸਿੰਘ ਜਗਪਾਲ, ਜੈ ਪ੍ਰਕਾਸ਼ ਨਰਾਇਣ, ਡਾਕਟਰ ਰਜਿੰਦਰ ਪਾਲ ਸਿੰਘ ਔਲਖ, ਸ਼ੁਭਾਸ਼ ਰਾਣੀ, ਸੁਖਵਿੰਦਰ ਸਿੰਘ ਲੋਟੇ ਹਰਜਿੰਦਰ ਕੌਰ, ਵਿਜੇ ਕੁਮਾਰ, ਹਨੂਮਾਨ ਪ੍ਰਸ਼ਾਦ, ਕੇਵਲ ਸਿੰਘ ਬਣਵੈਤ, ਰਾਮ ਲਾਲ ਟਾਈਗਰ ਸਿੰਘ, ਤਹਿਸੀਲਦਾਰ, ਬਲਰਾਮ ਸਿੰਘ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼- ਜ਼ੋਰਾ ਸਿੰਘ ਬੱਦੋਵਾਲ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਪ੍ਰਕਾਸ਼ ਪੁਰਬ ਨੂ...
Ad Position 24
No active advertisement