05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸਾਥੀ ਦੀ ਹੱਤਿਆ ਕਰਨ ਦੇ ਦੋਸ਼ ਤਹਿਤ ਇਕ ਨੂੰ ਉਮਰ ਕੈਦ

ਲੁਧਿਆਣਾ, 4 ਅਗਸਤ ઠ( ਪਰਮਿੰਦਰ ਸਿੰਘ ਆਹੂਜਾ )- ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਦੀ ਅਦਾਲਤ ਨੇ ਬਿਹਾਰ ਦੇ ਰੋਹਤਾਸ ਜ਼ਿਲ੍ਹੇ ਦੇ ਵਸਨੀਕ ਗ਼ੁਲਾਮ ਹੁਸੈਨ, ਜੋ ਕਿ ਇਸ ਸਮੇਂ ਲੁਧਿਆਣਾ ਦੇ ਫੋਕਲ ਪੁਆਇੰਟ ਸਥਿਤ ਰਾਜੀਵ ਗਾਂਧੀ ਕਾਲੋਨੀ ਵਿਖੇ ਰਹਿੰਦਾ ਹੈ, ਨੂੰ ਮੋਬਾਈਲ ਫ਼ੋਨ ਨੂੰ ਲੈ ਕੇ ਹੋਏ ਝਗੜੇ ਵਿਚ ਆਪਣੇ ਗੁਆਂਢੀ ਨੂੰ ਕਤਲ ਕਰਨ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ 20,000 ਰੁਪਏ ਦਾ ਜੁਰਮਾਨਾ ਅਦਾ ਕਰਨ ਦੇ ਵੀ ਹੁਕਮ ਦਿੱਤੇ ਹਨ, ਵਧੀਕ ਸਰਕਾਰੀ ਵਕੀਲ ਆਰ.

Ad Position 21
No active advertisement
ਅਜੀਤ ਡੈਸਕ 05-08-2026
ਲੁਧਿਆਣਾ, 4 ਅਗਸਤ ઠ( ਪਰਮਿੰਦਰ ਸਿੰਘ ਆਹੂਜਾ )- ਸੈਸ਼ਨ ਜੱਜ ਹਰਪ੍ਰੀਤ ਕੌਰ ਰੰਧਾਵਾ ਦੀ ਅਦਾਲਤ ਨੇ ਬਿਹਾਰ ਦੇ ਰੋਹਤਾਸ ਜ਼ਿਲ੍ਹੇ ਦੇ ਵਸਨੀਕ ਗ਼ੁਲਾਮ ਹੁਸੈਨ, ਜੋ ਕਿ ਇਸ ਸਮੇਂ ਲੁਧਿਆਣਾ ਦੇ ਫੋਕਲ ਪੁਆਇੰਟ ਸਥਿਤ ਰਾਜੀਵ ਗਾਂਧੀ ਕਾਲੋਨੀ ਵਿਖੇ ਰਹਿੰਦਾ ਹੈ, ਨੂੰ ਮੋਬਾਈਲ ਫ਼ੋਨ ਨੂੰ ਲੈ ਕੇ ਹੋਏ ਝਗੜੇ ਵਿਚ ਆਪਣੇ ਗੁਆਂਢੀ ਨੂੰ ਕਤਲ ਕਰਨ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ 20,000 ਰੁਪਏ ਦਾ ਜੁਰਮਾਨਾ ਅਦਾ ਕਰਨ ਦੇ ਵੀ ਹੁਕਮ ਦਿੱਤੇ ਹਨ, ਵਧੀਕ ਸਰਕਾਰੀ ਵਕੀਲ ਆਰ.ਐਸ. ਚਾਹਲ ਨੇ ਦੱਸਿਆ ਕਿ ਦੋਸ਼ੀ ਵਿਰੁੱਧ 23 ਅਕਤੂਬਰ, 2023 ਨੂੰ ਧਾਰਾ 302 ਦੇ ਤਹਿਤ ਥਾਣਾ ਫੋਕਲ ਪੁਆਇੰਟ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਬਨਵਾਰੀ ਲਾਲ, ਜੋ ਕਿ ਪਿਛਲੇ ਕਈ ਸਾਲਾਂ ਤੋਂ ਰਾਜੀਵ ਗਾਂਧੀ ਕਾਲੋਨੀ ਵਿਚ ਰਹਿ ਰਿਹਾ ਸੀ, ਨੇ 22 ਅਕਤੂਬਰ, 2023 ਦੀ ਰਾਤ ਨੂੰ ਲਗਭਗ 10 ਵਜੇ ਭਰਤ ਲਾਲ ਦੀ ਨੇੜਲੀ ਝੁੱਗੀ ਤੋਂ ਚੀਕਾਂ ਸੁਣੀਆਂ। ਮੌਕੇ ‘ਤੇ ਪਹੁੰਚਣ ‘ਤੇ ਉਸਨੇ ਕਥਿਤ ਤੌਰ ‘ਤੇ ਗ਼ੁਲਾਮ ਹੁਸੈਨ ਨੂੰ ਲੱਕੜ ਨਾਲ ਭਰਤ ਲਾਲ ‘ਤੇ ਹਮਲਾ ਕਰਦੇ ਹੋਏ ਦੇਖਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਦੋਸ਼ੀ ਨੇ ਭਰਤ ਲਾਲ ਦੇ ਸਿਰ ‘ਤੇ ਦੋ ਤੋਂ ਤਿੰਨ ਵਾਰ ਕੀਤੇ, ਜਿਸ ਨਾਲ ਉਹ ਬੇਹੋਸ਼ ਹੋ ਗਿਆ। ਭਰਤ ਲਾਲ ਨੂੰ ਪਹਿਲਾਂ ਸਿਵਲ ਹਸਪਤਾਲ, ਲਿਜਾਇਆ ਗਿਆ, ਅਤੇ ਬਾਅਦ ਵਿਚ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਸੈਕਟਰ 32, ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਜਾਂਚ ਪੂਰੀ ਹੋਣ ਤੋਂ ਬਾਅਦ, ਪੁਲਿਸ ਨੇ ਅਦਾਲਤ ਵਿਚ ਚਲਾਨ ਪੇਸ਼ ਕੀਤਾ ਅਤੇ ਦੋਸ਼ੀ ‘ਤੇ ਕਤਲ ਦੇ ਦੋਸ਼ ਤਹਿਤ ਮੁਕੱਦਮਾ ਚਲਾਇਆ ਗਿਆ। ਬਚਾਅ ਪੱਖ ਨੇ ਨਰਮੀ ਦੀ ਅਪੀਲ ਕੀਤੀ, ਇਹ ਕਹਿੰਦੇ ਹੋਏ ਕਿ ਦੋਸ਼ੀ ਇਕ ਗ਼ਰੀਬ ਵਿਅਕਤੀ ਸੀ, ਉਸਦੀ ਪਤਨੀ ਦੀ ਮੌਤ ਹੋ ਗਈ ਸੀ ਅਤੇ ਉਸਦੇ ਤਿੰਨ ਪੁੱਤਰ ਅਤੇ ਇਕ ਧੀ ਹੈ। ਬਚਾਅ ਪੱਖ ਦੀਆਂ ਦਲੀਲਾਂ ਨੂੰ ਰੱਦ ਕਰਦਿਆਂ ਅਦਾਲਤ ਨੇ ਦੋਸ਼ੀ ਨੂੰ ਸਜ਼ਾ ਸੁਣਾਈ ਹੈ।
Ad Position 22
No active advertisement
ਪਿਛਲੀ ਖ਼ਬਰ ਨਿਗਮ ਦੇ ਜ਼ੋਨ ਡੀ. ਦਫ਼ਤਰ ਬਾਹਰ ਭਾਰਤੀ ਜਨਤਾ ਪਾਰਟੀ ਕੌਂਸਲਰਾਂ ਨੇ ਲਾਇਆ ਵੱਖਰਾ ਸਦਨ ਵਾਰਡਾਂ ਦੇ ਵਿਕਾਸ ਕਾਰਜ ਠੱਪ ਹੋਣ... ਅਗਲੀ ਖ਼ਬਰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤਹਿਤ ਮਾਨਵੀ ਅਤੇ ਜਸ਼ਨਪ੍ਰੀਤ ਨੂੰ ਵਜ਼ੀਫ਼ੇ ਨਾਲ ਕੀਤਾ ਸਨਮਾਨਿਤ
Ad Position 24
No active advertisement