06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਕਿਸਾਨੀ ਮੰਗਾਂ ਤੇ ਹੱਕਾਂ ਨੂੰ ਲੈ ਕੇ ਕਿਸਾਨਾਂ ਵਲੋਂ ਡੀ. ਸੀ. ਦਫ਼ਤਰ ਦਾ ਘਿਰਾਓ

ਲੁਧਿਆਣਾ, 5 ਅਕਤੂਬਰ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮੰਗਾਂ ਨੂੰ ਲੈ ਕੇ ਡੀ. ਸੀ.

Ad Position 21
No active advertisement
ਅਜੀਤ ਡੈਸਕ 06-10-2026
ਲੁਧਿਆਣਾ, 5 ਅਕਤੂਬਰ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਮੰਗਾਂ ਨੂੰ ਲੈ ਕੇ ਡੀ. ਸੀ. ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਚਰਨ ਸਿੰਘ ਨੂਰਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ 16 ਦਿਨ ਲਗਾਤਾਰ ਡੀ. ਸੀ. ਦਫ਼ਤਰ ਧਰਨੇ ਦਿੱਤੇ ਗਏ, ਪਰ ਕਿਸੇ ਨੇ ਕਿਸਾਨਾਂ ਦੀ ਮੰਗਾਂ ਬਾਰੇ ਗੱਲਬਾਤ ਨਹੀਂ ਕੀਤੀ। ਅੱਜ ਕਿਸਾਨਾਂ ਵਲੋਂ ਵੱਡੀ ਗਿਣਤੀ ਵਿਚ ਡੀ. ਸੀ. ਦਫ਼ਤਰ ਪੁੱਜਣਾ ਸ਼ੁਰੂ ਕੀਤਾ ਤਾਂ ਪ੍ਰਸ਼ਾਸਨ ਵਲੋਂ ਸਾਰੇ ਗੇਟ ਬੰਦ ਕਰ ਦਿੱਤੇ ਗਏ। ਜਦੋਂ ਕਿਸਾਨਾਂ ਵਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਤੇ ਕਿਸਾਨਾਂ ਦਰਮਿਆਨ ਖਿੱਚ ਧੂਹ ਦਾ ਮਾਹੌਲ ਬਣ ਗਿਆ। ਆਗੂਆਂ ਕਿਹਾ ਕਿ ਸਰਕਾਰ ਜਾਣਬੁੱਝ ਕੇ ਕਿਸਾਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਅਸਲ ਵਿਚ ਸਰਕਾਰ ਟਾਲ਼ਾ ਵੱਟ ਕੇ ਆਪਣਾ ਡੰਗ ਟਪਾ ਰਹੀ ਹੈ ਅਤੇ ਕਾਰਪੋਰੇਟ ਪੱਖੀ ਲੈਂਡ ਪੋਲਿੰਗ ਨੀਤੀ, ਬਿਜਲੀ ਬਿੱਲ, ਬੀਜ ਬਿੱਲ ਅਤੇ ਹੋਰ ਬਿੱਲ ਲਿਆ ਆਮ ਜਨਤਾ ਦਾ ਕਚੂੰਬਰ ਕੱਢਣ ਜਾ ਰਹੀ ਹੈ, ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਕਰਕੇ ਇੱਥੋਂ ਦੀ ਕਿਸਾਨਾਂ ਨੂੰ, ਡੇਅਰੀ ਫਾਰਮ, ਛੋਟਾ ਉਦਯੋਗ, ਪਰਚੂਨ ਆਦਿ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਆਗੂਆਂ ਨੇ ਕਿਹਾ ਕਿ ਭਾਰਤ ਮੁਕਤ ਵਪਾਰ ਸਮਝੌਤਾ ਰੱਦ ਕੀਤਾ ਜਾਵੇ, ਆਬਾਦਕਾਰਾਂ ਨੂੰ ਜ਼ਮੀਨੀ ਮਾਲਕੀ ਹੱਕ ਦਿੱਤੇ ਜਾਣ, ਕਿਸਾਨਾਂ ਮਜ਼ਦੂਰਾਂ ਦੀ ਕਰਜ਼ੇ ਖ਼ਤਮ ਕੀਤੇ ਜਾਣ, ਹਰੇਕ ਤਬਕੇ ‘ਤੇ ਜ਼ਬਰ ਕਰਨਾ ਬੰਦ ਕੀਤਾ ਜਾਵੇ ਅਤੇ ਕਿਸਾਨਾਂ ’ਤੇ ਪਾਏ ਕੇਸ ਵਾਪਸ ਲੈ ਜਾਣ, ਪਰਾਲੀ ਦੇ ਕੇਸ ਰੱਦ ਕੀਤੇ ਜਾਣ, ਬਿਜਲੀ ਬਿੱਲ, ਬੀਜ ਬਿੱਲ ਰੱਦ ਕੀਤੇ ਜਾਣ, ਮਨਰੇਗਾ ਸਕੀਮ ਚਾਲੂ ਰੱਖੀ ਜਾਵੇ, ਫ਼ਸਲਾਂ ‘ਤੇ ਘੱਟੋ ਘੱਟ ਸਮਰਥਨ ਮੁੱਲ ਡਾਕਟਰ ਸਵਾਮੀਨਾਥਨ ਦੇ ਸਿਫ਼ਾਰਸ਼ ਨਾਲ ਦਿੱਤੇ ਜਾਣ, ਹੜ੍ਹ ਪੀੜਤਾਂ ਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ, ਕਣਕ ਦਾ ਸੀਜ਼ਨ ਆਉਣ ਕਰਕੇ ਡੀ. ਏ. ਪੀ. ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਸਕੱਤਰ ਸੁਦਾਗਰ ਸਿੰਘ ਘੁਡਾਣੀ, ਮਨੋਹਰ ਸਿੰਘ ਕਲਾਹੜ, ਬਲਵੰਤ ਸਿੰਘ ਘੁਡਾਣੀ, ਚਰਨਜੀਤ ਸਿੰਘ ਫੱਲੇਵਾਲ ਤੇ ਬਲਾਕਾਂ ਦੇ ਪ੍ਰਧਾਨ ਸਕੱਤਰ ਤੇ ਮਜ਼ਦੂਰ ਆਗੂ ਹਰਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਭਗਵਾਨ ਵਾਲਮੀਕਿ ਜੀ ਦੀ ਫ਼ੋਟੋ ਦੀ ਬੇਅਦਬੀ ਕਰਨ ਦੇ ਮਾਮਲੇ ਵਿਚ ਨੌਜਵਾਨ ਕਾਬੂ ਅਗਲੀ ਖ਼ਬਰ ਨਾਲੇ ਦਾ ਪਾਣੀ ਗਲੀਆਂ ’ਚ ਭਰਨ ’ਤੇ ਭੜਕੇ ਢੋਕਾ ਮੁਹੱਲਾ ਤੇ ਕਸ਼ਮੀਰ ਨਗਰ ਦੇ ਲੋਕ ਕੌਂਸਲਰ ਅਰੁਣ ਸ਼ਰਮਾ ਵਲੋਂ ਜ਼ੋਨ ਬੀ ’ਚ...
Ad Position 24