07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲਾ ਨੈਤਿਕ ਨੇ ਸ਼ਾਨੋ ਸ਼ੌਕਤ ਨਾਲ ਜਿੱਤਿਆ

ਲਾਡੋਵਾਲ, 6 ਅਕਤੂਬਰ (ਬਲਬੀਰ ਸਿੰਘ ਰਾਣਾ)-ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਦੇ ਪ੍ਰਧਾਨ ਹਰਮਿੰਦਰ ਸਿੰਘ ਲਾਦੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ, ਲਾਦੀਆਂ ਖੁਰਦ, ਜ਼ਿਲ੍ਹਾ ਲੁਧਿਆਣਾ ਦੇ ਜਮਾਤ 9ਵੀਂ-ਈ ਦੇ ਵਿਦਿਆਰਥੀ ਨੈਤਿਕ ਮੁੰਜਾਲ ਨੇ ਲੇਜ਼ਰ ਵੈਲੀ, ਲੁਧਿਆਣਾ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਅਧੀਨ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਆਪਣਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੰਡਰ-17 ਸਕੇਟਿੰਗ ਸ਼੍ਰੇਣੀ ਵਿਚ ਭਾਗ ਲੈਂਦਿਆਂ ਨੈਤਿਕ ਨੇ ਆਪਣੇ ਸ਼ਾਨਦਾਰ ਹੁਨਰ, ਦ੍ਰਿੜ੍ਹਤਾ ਅਤੇ ਖੇਡ ਭਾਵਨਾ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ ਅਤੇ 500 ਮੀਟਰ ਈਵੈਂਟ ਵਿਚ ਸੋਨ ਤਗਮਾ ਜਿੱਤਿਆ ਅਤੇ 1000 ਮੀਟਰ ਈਵੈਂਟ ਵਿਚ ਜੀਅ ਜਾਨ ਲਾ ਕੇ ਕਾਂਸੀ ਦਾ ਤਗਮਾ ਹਾਸਲ ਕੀਤਾ।

Ad Position 21
No active advertisement
ਅਜੀਤ ਡੈਸਕ 07-10-2026
ਲਾਡੋਵਾਲ, 6 ਅਕਤੂਬਰ (ਬਲਬੀਰ ਸਿੰਘ ਰਾਣਾ)-ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਦੇ ਪ੍ਰਧਾਨ ਹਰਮਿੰਦਰ ਸਿੰਘ ਲਾਦੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ, ਲਾਦੀਆਂ ਖੁਰਦ, ਜ਼ਿਲ੍ਹਾ ਲੁਧਿਆਣਾ ਦੇ ਜਮਾਤ 9ਵੀਂ-ਈ ਦੇ ਵਿਦਿਆਰਥੀ ਨੈਤਿਕ ਮੁੰਜਾਲ ਨੇ ਲੇਜ਼ਰ ਵੈਲੀ, ਲੁਧਿਆਣਾ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਅਧੀਨ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਆਪਣਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅੰਡਰ-17 ਸਕੇਟਿੰਗ ਸ਼੍ਰੇਣੀ ਵਿਚ ਭਾਗ ਲੈਂਦਿਆਂ ਨੈਤਿਕ ਨੇ ਆਪਣੇ ਸ਼ਾਨਦਾਰ ਹੁਨਰ, ਦ੍ਰਿੜ੍ਹਤਾ ਅਤੇ ਖੇਡ ਭਾਵਨਾ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ ਅਤੇ 500 ਮੀਟਰ ਈਵੈਂਟ ਵਿਚ ਸੋਨ ਤਗਮਾ ਜਿੱਤਿਆ ਅਤੇ 1000 ਮੀਟਰ ਈਵੈਂਟ ਵਿਚ ਜੀਅ ਜਾਨ ਲਾ ਕੇ ਕਾਂਸੀ ਦਾ ਤਗਮਾ ਹਾਸਲ ਕੀਤਾ। ਇਸ ਮੌਕੇ ਪ੍ਰਧਾਨ ਹਰਮਿੰਦਰ ਸਿੰਘ ਲਾਦੀਆਂ ਨੇ ਨੈਤਿਕ ਨੂੰ ਉਸ ਦੀ ਇਸ ਬੇਮਿਸਾਲ ਪ੍ਰਾਪਤੀ ‘ਤੇ ਹਾਰਦਿਕ ਵਧਾਈ ਦਿੱਤੀ ਅਤੇ ਉਸ ਦੀ ਨਿਰੰਤਰ ਸਫਲਤਾ ਲਈ ਦਿਲੀ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਅਤੇ ਨੈਤਿਕ ਦੀ ਲਗਨ, ਅਨੁਸ਼ਾਸਨ ਅਤੇ ਸਖ਼ਤ ਮਿਹਨਤ ਦੀ ਪੁਰਜ਼ੋਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਮਾਣਮੱਤੀਆਂ ਪ੍ਰਾਪਤੀਆਂ ਸਕੂਲ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ, ਜੋ ਕਿ ਹੋਰਨਾਂ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਖੇਡ ਮੁਕਾਬਲਿਆਂ ਵਿਚ ਵੀ ਮੱਲ੍ਹਾਂ ਮਾਰਨ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਨੈਤਿਕ ਦੀ ਹੌਂਸਲਾ ਅਫਜਾਈ ਕਰਦਿਆਂ ਭਵਿੱਖ ਵਿਚ ਹੋਰ ਵੀ ਜਿੱਤਾਂ ਅਤੇ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਦੀ ਦਿਲੀ ਸ਼ੁਭਕਾਮਨਾ ਦਿੱਤੀ। ਇਸ ਮੌਕੇ ਪ੍ਰਿੰਸੀਪਲ ਜਸਕਿਰਨ ਕੌਰ ਨੇ ਵੀ ਨੈਤਿਕ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਉਸ ਦੀ ਸਖ਼ਤ ਮਿਹਨਤ, ਸਮਰਪਣ ਅਤੇ ਖੇਡ ਭਾਵਨਾ ਦੀ ਦਿਲ ਦੀਆਂ ਗਹਿਰਾਈਆਂ ‘ਚੋਂ ਸ਼ਲਾਘਾ ਕੀਤੀ ਅਤੇ ਨੈਤਿਕ ਨੂੰ ਭਵਿੱਖ ਦੇ ਮੁਕਾਬਲਿਆਂ ਵਿਚ ਵੀ ਇਸੇ ਤਰ੍ਹਾਂ ਉਤਸ਼ਾਹ ਅਤੇ ਅਨੁਸ਼ਾਸਨ ਨਾਲ ਕੰਮ ਜਾਰੀ ਰੱਖਣ ’ਤੇ ਜ਼ੋਰ ਦਿੱਤਾ ਅਤੇ ਭਵਿੱਖ ਵਿਚ ਵੀ ਵਧੇਰੇ ਸਫਲਤਾ ਦੀ ਕਾਮਨਾ ਕੀਤੀ, ਜਦਕਿ ਸਕੂਲ ਪਰਿਵਾਰ ਨੇ ਨੈਤਿਕ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਬਹੁਤ ਹੀ ਮਾਣ ਮਹਿਸੂਸ ਕੀਤਾ ਅਤੇ ਆਪਣੇ ਬਿਹਤਰੀਨ ਪ੍ਰਦਰਸ਼ਨ ਰਾਹੀਂ ਸਕੂਲ ਦਾ ਨਾਂ ਰੌਸ਼ਨ ਕਰਨ ਲਈ ਉਸ ਨੂੰ ਮੁਬਾਰਕਬਾਦ ਦਿੱਤੀ ਅਤੇ ਹੋਰ ਬੁਲੰਦੀਆਂ ’ਤੇ ਪਹੁੰਚਣ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਚੋਣ ਮੁਹਿੰਮ ਤਹਿਤ ਸਾਬਕਾ ਮੰਤਰੀ ਢਿੱਲੋਂ ਦੀ ਅਗਵਾਈ ਹੇਠ ਆਗੂਆਂ ਨੇ ਪਿੰਡ-ਪਿੰਡ ਜਾ ਕੇ ਲ... ਅਗਲੀ ਖ਼ਬਰ ਅਮਰਜੀਤ ਸਿੰਘ ਚਾਵਲਾ ਮਾਮਲੇ ਵਿਚ ਲੈ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਦਿੱਤੇ ਗਏ ਤੱਥ ਸਪੱਸ਼ਟ ਨਹੀਂ
Ad Position 24